ਪਰਾਗਪੁਰ ਤੇ ਬੁਲੰਦਪੁਰ ’ਚ ਨਾਜਾਇਜ਼ ਰੂਪ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ ਨੂੰ ਨਿਗਮ ਨੇ ਤੋੜਿਆ

Saturday, Sep 16, 2023 - 10:58 AM (IST)

ਪਰਾਗਪੁਰ ਤੇ ਬੁਲੰਦਪੁਰ ’ਚ ਨਾਜਾਇਜ਼ ਰੂਪ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ ਨੂੰ ਨਿਗਮ ਨੇ ਤੋੜਿਆ

ਜਲੰਧਰ (ਖੁਰਾਣਾ)- ਆਮ ਆਦਮੀ ਪਾਰਟੀ ਦੀ ਸਰਕਾਰ ਦੀ ਚਿਤਾਨਵੀ ਅਤੇ ਸਖ਼ਤੀ ਦੇ ਬਾਵਜੂਦ ਕੁਝ ਕਾਲੋਨਾਈਜ਼ਰ ਸਰਕਾਰੀ ਖਜਾਨੇ ਨੂੰ ਚੂਨਾ ਲਾਉਣ ਤੋਂ ਬਾਜ਼ ਨਹੀਂ ਆ ਰਹੇ। ਇਨ੍ਹਾਂ ਦਿਨਾਂ ਸ਼ਹਿਰ ਦੇ ਕਈ ਹਿੱਸਿਆਂ ’ਚ ਨਾਜਾਇਜ਼ ਰੂਪ ਨਾਲ ਕਾਲੋਨੀਆਂ ਕੱਟੀਆਂ ਜਾ ਰਹੀਆਂ ਹਨ। ਨਿਗਮ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਬਿਲਡਿੰਗ ਵਿਭਾਗ ਦੀ ਟੀਮ ਨੇ ਐੱਮ. ਟੀ. ਪੀ. ਬਲਵਿੰਦਰ ਸਿੰਘ ਅਤੇ ਵਿਜੇ ਕੁਮਾਰ ਦੀ ਦੇਖਰੇਖ ’ਚ ਬੁਲੰਦਪੁਰ ਤੇ ਪਰਾਗਪੁਰ ਖੇਤਰ ’ਚ ਨਾਜਾਇਜ਼ ਰੂਪ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ ’ਤੇ ਸਖ਼ਤ ਕਾਰਵਾਈ ਕਰਦੇ ਹੋਏ ਪਲਾਟਿੰਗ ਅਤੇ ਸੀਵਰੇਜ ਸਿਸਟਮ ਨੂੰ ਡਿੱਚ ਮਸ਼ੀਨਾਂ ਦੀ ਸਹਾਇਤਾਂ ਨਾਲ ਤੋੜ ਦਿੱਤਾ। ਜ਼ਿਕਰਯੋਗ ਹੈ ਕਿ ਇਨ੍ਹਾਂ ਨਾਜਾਇਜ਼ ਕਾਲੋਨੀਆਂ ’ਚ ਇਹ ਸੜਕਾਂ ਦਾ ਨਿਰਮਾਣ ਕਰ ਲਿਆ ਗਿਆ ਸੀ ਅਤੇ ਸੀਵਰ ਲਾਈਨ ਵੀ ਪਾਈ ਜਾ ਚੁੱਕੀ ਸੀ, ਉਥੇ ਪਲਾਟ ਕੱਟ ਕੇ ਵੀ ਵੇਚੇ ਜਾ ਰਹੇ ,ਸੀ ਜਿਸ ਕਾਰਨ ਨਿਗਮ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗ ਰਿਹਾ ਸੀ।

ਇਹ ਵੀ ਪੜ੍ਹੋ- ਜਲੰਧਰ ਪੁਲਸ ਦੇ ਦੋ ਮੁਲਾਜ਼ਮਾਂ ਦਾ ਹੈਰਾਨ ਕਰਦਾ ਕਾਰਾ, ਲੋਕਾਂ ਨੇ ਘੇਰਾ ਪਾ ਭਾਰਤ-ਪਾਕਿ ਸਰਹੱਦ ਤੋਂ ਕੀਤੇ ਕਾਬੂ

PunjabKesari

ਓਲਡ ਹੁਸ਼ਿਆਰਪੁਰ ਰੋਡ ’ਤੇ ਕਈ ਨਾਜਾਇਜ਼ ਨਿਰਮਾਣ ਤੋੜੇ, ਦਕੋਹਾ ’ਚ ਹੋਈ ਸੀਲਿੰਗ
ਬਿਲਡਿੰਗ ਵਿਭਾਗ ਦੀ ਟੀਮ ਨੇ ਪਿੰਡ ਦਕੋਹਾ ’ਚ ਨਾਜਾਇਜ਼ ਰੂਪ ਨਾਲ ਬਣਾਈਆਂ ਗਈਆਂ 4 ਦੁਕਾਨਾਂ ਨੂੰ ਸੀਲ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇਸ ਖੇਤਰ ’ਚ ਪਹਿਲਾਂ ਵੀ ਨਿਗਮ ਨੇ ਕਾਰਵਾਈ ਕੀਤੀ ਸੀ ਪਰ ਫਿਰ ਵੀ ਨਾਜਾਇਜ਼ ਦੁਕਾਨਾਂ ਬਣਾਉਣ ਵਾਲੇ ਡੀਲਰ ਬਾਜ਼ ਨਹੀਂ ਆ ਰਹੇ। ਇਸ ਟੀਮ ਨੇ ਓਲਡ ਹੁਸ਼ਿਆਰਪੁਰ ਰੋਡ ’ਤੇ ਵੀ ਨਾਜਾਇਜ਼ ਰੂਪ ਨਾਲ ਤਿਆਰ ਹੋ ਰਹੇ ਕਈ ਕਮਰਸ਼ੀਅਲ ਨਿਰਮਾਣਾਂ ’ਤੇ ਡਿੱਚ ਮਸ਼ੀਨ ਨਾਲ ਕਾਰਵਾਈ ਕੀਤੀ ਤੇ ਉਨ੍ਹਾਂ ਨੂੰ ਤਹਿਸ-ਨਹਿਸ ਕਰ ਦਿੱਤਾ। ਕੋਟਲਾ ਰੋਡ ’ਤੇ ਵੀ ਨਾਜਾਇਜ਼ ਨਿਰਮਾਣਾਂ ਨੂੰ ਤੋੜਿਆ ਗਿਆ। ਇਸ ਕਾਰਵਾਈ ਦੌਰਾਨ ਨਿਗਮ ਦੀ ਪੁਲਸ ਵੀ ਮੌਜੂਦ ਰਹੀ ਪਰ ਕਿਤਿਓਂ ਵਿਰੋਧ ਦਾ ਸਮਾਚਾਰ ਨਹੀਂ ਹੈ।

PunjabKesari

ਇਹ ਵੀ ਪੜ੍ਹੋ-ਪਟਿਆਲਾ ਪੁਲਸ ਦੀ ਗ੍ਰਿਫ਼ਤ 'ਚ ਭਾਰਤੀ ਫ਼ੌਜ ਦਾ ਜਵਾਨ, ਕਾਰਨਾਮਾ ਜਾਣ ਰਹਿ ਜਾਓਗੇ ਹੱਕੇ-ਬੱਕੇ 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News