ਟੈਗੋਰ ਹਸਪਤਾਲ ਨੇੜੇ ਨਿਗਮ ਨੇ 40-40 ਸਾਲ ਪੁਰਾਣੀਆਂ ਦੁਕਾਨਾਂ ਨੂੰ ਵੀ ਜਾਰੀ ਕੀਤੇ ਨੋਟਿਸ

Friday, May 13, 2022 - 03:34 PM (IST)

ਟੈਗੋਰ ਹਸਪਤਾਲ ਨੇੜੇ ਨਿਗਮ ਨੇ 40-40 ਸਾਲ ਪੁਰਾਣੀਆਂ ਦੁਕਾਨਾਂ ਨੂੰ ਵੀ ਜਾਰੀ ਕੀਤੇ ਨੋਟਿਸ

ਜਲੰਧਰ (ਖੁਰਾਣਾ)–ਕੋਵਿਡ ਮਹਾਮਾਰੀ ਦੌਰਾਨ ਟੈਗੋਰ ਹਸਪਤਾਲ ਦੇ ਨੇੜੇ ਇਕ ਰਿਹਾਇਸ਼ੀ ਕੋਠੀ ਨੂੰ ਤੋੜ ਕੇ ਨਾਜਾਇਜ਼ ਰੂਪ ਵਿਚ ਕਮਰਸ਼ੀਅਲ ਬਿਲਡਿੰਗ ਬਣਾਉਣ ਦਾ ਮਾਮਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਹ ਮਾਮਲਾ ਉਸ ਸਮੇਂ ਹੋਰ ਗਰਮਾ ਗਿਆ, ਜਦੋਂ ਨਗਰ ਨਿਗਮ ਨੇ ਟੈਗੋਰ ਹਸਪਤਾਲ ਦੇ ਨੇੜੇ 40-40 ਸਾਲ ਪਹਿਲਾਂ ਬਣੀਆਂ ਦੁਕਾਨਾਂ ਨੂੰ ਵੀ ਨੋਟਿਸ ਜਾਰੀ ਕਰ ਦਿੱਤੇ ਅਤੇ ਉਨ੍ਹਾਂ ਕੋਲੋਂ ਸੀ. ਐੱਲ. ਯੂ. ਅਤੇ ਨਕਸ਼ੇ ਨਾਲ ਸਬੰਧਤ ਦਸਤਾਵੇਜ਼ ਮੰਗੇ। ਜ਼ਿਕਰਯੋਗ ਹੈ ਕਿ ਟੈਗੋਰ ਹਸਪਤਾਲ ਦੇ ਨਾਲ ਜਿਹੜੀ ਸੜਕ ਸੰਗਤ ਸਿੰਘ ਨਗਰ ਵੱਲ ਜਾਂਦੀ ਹੈ, ਉਥੇ ਇਕ ਕਿਨਾਰੇ ’ਤੇ ਨਾਜਾਇਜ਼ ਢੰਗ ਨਾਲ ਕਮਰਸ਼ੀਅਲ ਬਿਲਡਿੰਗ ਬਣਾਈ ਗਈ ਸੀ, ਜਿਸ ਨਾਲ ਸਬੰਧਤ ਸ਼ਿਕਾਇਤ 21-9-2020 ਨੂੰ ਦਲਜੀਤ ਸਿੰਘ ਨੇ ਦਿੱਤੀ।

ਇਹ ਵੀ ਪੜ੍ਹੋ : ਤਰਨਤਾਰਨ ’ਚ ਵਾਪਰੀ ਵੱਡੀ ਵਾਰਦਾਤ, ਨੂੰਹ ਨੇ ਕੁੱਟ-ਕੁੱਟ ਕੀਤਾ ਸੱਸ ਦਾ ਕਤਲ

ਉਸ ਤੋਂ ਬਾਅਦ ਇਸ ਨਾਜਾਇਜ਼ ਨਿਰਮਾਣ ਸਬੰਧੀ ਸ਼ਿਕਾਇਤਾਂ ਰਵੀ ਛਾਬੜਾ ਅਤੇ ਹੋਰ ਆਰ. ਟੀ. ਆਈ. ਐਕਟੀਵਿਸਟਾਂ ਨੇ ਵੀ ਕੀਤੀਆਂ ਪਰ ਨਿਗਮ ਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ। ਦਲਜੀਤ ਸਿੰਘ ਨੇ ਦੱਸਿਆ ਕਿ ਅਦਾਲਤੀ ਕੇਸ ਦਾ ਬਹਾਨਾ ਹਰ ਵਾਰ ਲਾਇਆ ਜਾਂਦਾ ਹੈ ਪਰ ਅਦਾਲਤ ਨੇ ਸਟੇਅ ਆਰਡਰ ਜਾਰੀ ਨਹੀਂ ਕੀਤਾ। ‘ਆਪ’ ਦੇ ਵਿਧਾਇਕਾਂ ਦੇ ਨਿਰਦੇਸ਼ਾਂ ’ਤੇ ਵੀ ਨਿਗਮ ਨੇ ਕੋਈ ਕਾਰਵਾਈ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸ਼ਿਕਾਇਤਕਰਤਾ ਦਲਜੀਤ ਸਿੰਘ ਨੇ ਨਵੀਂ ਨਿਗਮ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਕੋਲ ਜਾ ਕੇ ਇਹ ਮਾਮਲਾ ਉਠਾਇਆ ਸੀ, ਜਿਨ੍ਹਾਂ ਬਿਲਡਿੰਗ ਵਿਭਾਗ ਦੇ ਅਧਿਕਾਰੀਆਂ ਕੋਲੋਂ 2 ਹਫਤਿਆਂ ਅੰਦਰ ਰਿਪੋਰਟ ਮੰਗੀ ਹੈ। ਇਸੇ ਵਿਚਕਾਰ ਨਾਜਾਇਜ਼ ਨਿਰਮਾਣ ’ਤੇ ਕਾਰਵਾਈ ਨਾ ਹੋਣ ਕਾਰਨ ਦਲਜੀਤ ਿਸੰਘ ਨੇ ਇਸ ਬਾਰੇ ਸ਼ਿਕਾਇਤ ਮੁੱਖ ਮੰਤਰੀ ਦਫਤਰ, ਲੋਕਲ ਬਾਡੀਜ਼ ਸੈਕਟਰੀ ਅਤੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਵੀ ਕਰ ਿਦੱਤੀ ਹੈ, ਜਿਸ ਵਿਚ ਨਿਗਮ ਅਧਿਕਾਰੀਆਂ ’ਤੇ ਕਈ ਤਰ੍ਹਾਂ ਦੇ ਦੋਸ਼ ਲਾਏ ਗਏ ਹਨ।


author

Manoj

Content Editor

Related News