ਬਾਬਾ ਸੋਢਲ ਦਾ ਮੇਲਾ ਸਿਰ ’ਤੇ ਪਰ ਹਲਕਾ ਉੱਤਰੀ ਦੀ ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਲੜਖੜਾਈ

Monday, Aug 07, 2023 - 10:46 AM (IST)

ਬਾਬਾ ਸੋਢਲ ਦਾ ਮੇਲਾ ਸਿਰ ’ਤੇ ਪਰ ਹਲਕਾ ਉੱਤਰੀ ਦੀ ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਲੜਖੜਾਈ

ਜਲੰਧਰ (ਖੁਰਾਣਾ)-ਇਸ ਸਮੇਂ ਭਾਵੇਂ ਪੂਰੇ ਜਲੰਧਰ ਦੀ ਸਫ਼ਾਈ ਪੱਖੋਂ ਮਾੜੀ ਹਾਲਤ ਹੈ ਪਰ ਉੱਤਰੀ ਵਿਧਾਨ ਸਭਾ ਹਲਕੇ ਦੀ ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਲੜਖੜਾ ਚੁੱਕੀ ਹੈ, ਜਦਕਿ ਉੱਤਰੀ ਭਾਰਤ ਦਾ ਪ੍ਰਸਿੱਧ ਬਾਬਾ ਸੋਢਲ ਮੇਲਾ ਬਿਲਕੁਲ ਸਿਰ ’ਤੇ ਹੈ ਅਤੇ ਮੇਲੇ ’ਚ ਸਿਰਫ਼ ਕੁਝ ਹੀ ਹਫ਼ਤਿਆਂ ਦਾ ਸਮਾਂ ਬਾਕੀ ਹੈ। ਜ਼ਿਕਰਯੋਗ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਥੋਂ ਕਾਂਗਰਸ ਦੇ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਸੀ ਅਤੇ ਹਾਲ ਹੀ ਵਿਚ ਹੋਈ ਲੋਕ ਸਭਾ ਦੀ ਜ਼ਿਮਨੀ ਚੋਣ ਦੌਰਾਨ ਭਾਰਤੀ ਜਨਤਾ ਪਾਰਟੀ ਨੂੰ ਉੱਤਰੀ ਹਲਕੇ ਵਿਚੋਂ ਵੱਧ ਵੋਟਾਂ ਮਿਲੀਆਂ ਸਨ। ਅਜਿਹਾ ਵੀ ਲੱਗ ਰਿਹਾ ਹੈ ਕਿ ਸਿਆਸੀ ਨਜ਼ਰੀਏ ਤੋਂ ਨਗਰ ਨਿਗਮ ਦੇ ਅਧਿਕਾਰੀਆਂ ਨੇ ਇਸ ਇਲਾਕੇ ਦੀ ਦੇਖਭਾਲ ਕਰਨੀ ਛੱਡ ਦਿੱਤੀ ਹੈ।

ਉੱਤਰੀ ਜ਼ੋਨ ਅਧੀਨ ਆਉਂਦੀਆਂ ਸਲੱਮ ਆਬਾਦੀਆਂ ਦਾ ਬੁਰਾ ਹਾਲ ਹੈ ਅਤੇ ਨਹਿਰ ਅਤੇ ਕਾਲਾ ਸੰਘਿਆਂ ਡਰੇਨ ਦੇ ਕੰਢਿਆਂ ’ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਸੋਢਲ ਮੰਦਿਰ ਦੇ ਨਾਲ ਲੱਗਦੇ ਮੁਹੱਲਿਆਂ ਦੇ ਨਾਲ- ਨਾਲ ਟਰਾਂਸਪੋਰਟ ਨਗਰ, ਗੁਰੂ ਹਰਗੋਬਿੰਦ ਨਗਰ ਅਤੇ ਵੱਡੇ ਇਲਾਕੇ ਵਿਚ ਸੀਵਰੇਜ ਜਾਮ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ। ਟਾਂਡਾ ਰੋਡ ਫਾਟਕ ਦੇ ਨੇੜੇ ਅਤੇ ਜੈਨ ਪੈਲੇਸ ਵਾਲੀ ਰੋਡ ’ਤੇ ਤਾਂ ਨਰਕ ਦੇਖਣ ਨੂੰ ਮਿਲ ਰਿਹਾ ਹੈ ਪਰ ਪੂਰੇ ਸ਼ਹਿਰ ’ਚ ਸਫ਼ਾਈ ਮੁਹਿੰਮ ਚਲਾਉਣ ਵਾਲਿਆਂ ਨੂੰ ਇਹ ਇਲਾਕਾ ਨਜ਼ਰ ਨਹੀਂ ਆ ਰਿਹਾ | ਹਾਲਾਂਕਿ ਇਹ ਸੜਕ ਮੁੱਖ ਤੌਰ ’ਤੇ ਸੋਢਲ ਮੰਦਿਰ ਨੂੰ ਜਾਂਦੀ ਹੈ।

ਇਹ ਵੀ ਪੜ੍ਹੋ- ਜਲੰਧਰ: ਗੁਰੂ ਨਾਨਕ ਮਿਸ਼ਨ ਚੌਂਕ 'ਚ ਭਿੜੇ ਭਿਖਾਰੀ, ਦਿਵਿਆਂਗ ਭਿਖਾਰੀ ਨੂੰ ਵੇਖ ਲੋਕਾਂ ਦੇ ਉੱਡੇ ਹੋਸ਼

ਸੋਢਲ ਇਲਾਕੇ ’ਚ ਸੜਕਾਂ ਦੀ ਹਾਲਤ ਵੀ ਮਾੜੀ, ਜਗ੍ਹਾ-ਜਗ੍ਹਾ ਖੜ੍ਹਾ ਗੰਦਾ ਪਾਣੀ
ਹਰ ਸਾਲ ਸੋਢਲ ਮੇਲੇ ਤੋਂ ਪਹਿਲਾਂ ਜਲੰਧਰ ਨਿਗਮ ਵੱਲੋਂ ਸੜਕਾਂ ਦੀ ਮੁਰੰਮਤ ਕਰਵਾਈ ਜਾਂਦੀ ਹੈ ਅਤੇ ਸੀਵਰੇਜ ਦੀ ਸਫ਼ਾਈ ਵੀ ਕਰਵਾਈ ਜਾਂਦੀ ਹੈ ਪਰ ਹੁਣ ਤੱਕ ਜਲੰਧਰ ਨਿਗਮ ਨੇ ਸੋਢਲ ਮੇਲੇ ਦੇ ਮੱਦੇਨਜ਼ਰ ਅਜਿਹਾ ਕੋਈ ਪ੍ਰਬੰਧ ਨਹੀਂ ਕੀਤਾ। ਮੇਲਾ ਇਲਾਕੇ ਦੇ ਆਲੇ-ਦੁਆਲੇ ਦੀਆਂ ਜ਼ਿਆਦਾਤਰ ਸੜਕਾਂ ਨਾ ਸਿਰਫ਼ ਟੁੱਟੀਆਂ ਹੋਈਆਂ ਹਨ, ਸਗੋਂ ਪੈਚਵਰਕ ਦੀ ਵੀ ਲੋੜ ਹੈ। ਸੜਕਾਂ ਦੇ ਕਿਨਾਰਿਆਂ ’ਤੇ ਟੋਏ ਪਏ ਹੋਏ ਹਨ ਅਤੇ ਇਨ੍ਹਾਂ ਵਿਚ ਵੀ ਗੰਦਾ ਪਾਣੀ ਜਮ੍ਹਾ ਹੋ ਗਿਆ ਹੈ, ਜਿਸ ਵਿਚ ਮੱਛਰ ਪੈਦਾ ਹੋ ਰਹੇ ਹਨ।

ਇਹ ਵੀ ਪੜ੍ਹੋ- ਅਮਰੀਕਾ ਦੀ ਧਰਤੀ 'ਤੇ ਬਲਾਚੌਰ ਦੇ ਨੌਜਵਾਨ ਦੀ ਮੌਤ, 25 ਜੂਨ ਨੂੰ ਛੁੱਟੀ ਕੱਟ ਕੇ ਗਿਆ ਸੀ ਵਿਦੇਸ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News