‘ਚਿੱਟਾ’ ਪੀਣ ਤੇ ਵੇਚਣ ਵਾਲੇ ਸੁੱਖੇ ਦਾ ਭਰਾ ਗ੍ਰਿਫਤਾਰ

01/20/2019 6:37:48 AM

ਜਲੰਧਰ,   (ਮਹੇਸ਼)- ‘ਚਿੱਟਾ’ ਪੀਣ ਵਾਲੇ ਅਤੇ ਵੇਚਣ ਵਾਲੇ ਸੁੱਖਾ ਅਰਜੁਨਵਾਲ ਦੇ ਛੋਟੇ ਭਰਾ  ਅਬਜਿੰਦਰ ਸਿੰਘ ਰਾਜਾ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਅਰਜੁਨਵਾਲ ਥਾਣਾ ਆਦਮਪੁਰ ਨੂੰ  ਅੱਜ ਜੰਡੂਸਿੰਘਾ ਪੁਲਸ ਚੌਕੀ ਨੇ ਗ੍ਰਿਫਤਾਰ ਕਰ ਲਿਆ ਹੈ। ਐੱਸ. ਐੱਸ. ਪੀ. ਨਵਜੋਤ ਸਿੰਘ  ਮਾਹਲ ਦੀ ਗਾਈਡਲਾਈਨ ਅਤੇ ਡੀ. ਐੱਸ. ਪੀ. ਸੁਰਿੰਦਰ ਕੁਮਾਰ, ਐੱਸ. ਐੱਚ. ਓ. ਸੁੱਖਾ ਸਿੰਘ  ਦੀ ਅਗਵਾਈ ਵਿਚ ਜੰਡੂਸਿੰਘਾ ਚੌਕੀ ਦੇ ਇੰਚਾਰਜ ਬਲਜਿੰਦਰ ਸਿੰਘ ਨੇ ਚੋਰੀ ਦੇ ਮਾਮਲੇ ਵਿਚ  2016 ਤੋਂ ਭਗੌੜੇ  ਮੁਲਜ਼ਮ ਰਾਜਾ ਨੂੰ ਉਸ ਦੇ ਪਿੰਡੋਂ ਹੀ ਕਾਬੂ ਕਰ ਲਿਆ ਹੈ। ਉਸ  ਵਿਰੁੱਧ ਥਾਣਾ ਆਦਮਪੁਰ ਵਿਚ 26 ਮਈ 201 2 ਨੂੰ ਅੰਡਰ ਸੈਕਸ਼ਨ 380, 457 ਆਈ. ਪੀ. ਸੀ. ਦੇ  ਤਹਿਤ ਕੇਸ ਦਰਜ ਕੀਤਾ ਗਿਆ ਸੀ। 2016 ਵਿਚ ਮਾਣਯੋਗ ਜੱਜ ਅਰੁਣ ਕੁਮਾਰ ਗਰਗ ਦੀ ਅਦਾਲਤ  ਨੇ ਉਸ ਨੂੰ ਭਗੌੜਾ ਕਰਾਰ ਦਿੱਤਾ ਸੀ। 
ਬਲਜਿੰਦਰ ਸਿੰਘ ਚੌਕੀ ਮੁਖੀ ਨੇ ਦੱਸਿਆ ਕਿ ਬੀਤੇ  ਦਿਨੀਂ ਰਾਜਾ ਦੇ ਵੱਡੇ ਭਰਾ ਸੁਖਵਿੰਦਰ ਸਿੰਘ ਸੁੱਖਾ ਨੂੰ 400 ਨਸ਼ੇ ਵਾਲੀਅਾਂ ਗੋਲੀਆਂ ਸਮੇਤ  ਫੜਿਆ ਗਿਆ ਸੀ। ਉਸ ’ਤੇ 12 ਤੋਂ ਜ਼ਿਆਦਾ ਕੇਸ ਦਰਜ ਹਨ ਅਤੇ 6 ਮਾਮਲਿਆਂ ਵਿਚ ਉਹ ਭਗੌੜਾ  ਚੱਲ ਰਿਹਾ ਸੀ। ਸੁੱਖਾ ਦੀ ਗ੍ਰਿਫਤਾਰੀ ਉਸ  ਦੀ ਭੈਣ ਤੇ ਜੀਜਾ ਦੇ ਘਰ ਤੋਂ ਦਿਖਾਈ ਗਈ ਸੀ। ਉਸ  ਨੂੰ ਮਾਣਯੋਗ ਅਦਾਲਤ ਨੇ ਜੇਲ ਭੇਜ ਦਿੱਤਾ ਸੀ। ਅੱਜ ਉਸ ਦੇ ਭਰਾ ਰਾਜਾ ਨੂੰ ਵੀ ਅਦਾਲਤ  ਵਿਚ ਪੇਸ਼ ਕੀਤਾ ਗਿਆ ਹੈ, ਜਿਥੇ ਉਸ ਨੂੰ ਜੇਲ ਭੇਜ ਦਿੱਤਾ ਗਿਆ ਹੈ। 


Related News