ਬਾਰਦਾਨੇ ਦੀ ਸਮੱਸਿਆ ਤੋਂ ਦੁਖੀ ਆੜ੍ਹਤੀਆਂ ਤੇ ਕਿਸਾਨਾਂ ਨੇ ਕੀਤਾ ਚੱਕਾ ਜਾਮ

04/21/2021 4:13:12 PM

ਭੁਲੱਥ (ਰਜਿੰਦਰ)-ਬਾਰਦਾਨੇ ਦੀ ਸਮੱਸਿਆ ਤੋਂ ਦੁਖੀ ਹਲਕਾ ਭੁਲੱਥ ਦੇ ਕਸਬੇ ਨਡਾਲਾ ਵਿਖੇ ਵੀ ਕਿਸਾਨਾਂ ਤੇ ਆੜ੍ਹਤੀਆਂ ਵੱਲੋਂ ਮੁੱਖ ਚੌਕ ’ਚ ਚੱਕਾ ਜਾਮ ਕੀਤਾ ਗਿਆ, ਜਿਸ ਕਾਰਨ ਸੁਭਾਨਪੁਰ ਤੋਂ ਟਾਂਡਾ ਰੋਡ ਅਤੇ ਭੁਲੱਥ ਤੋਂ ਢਿਲਵਾਂ ਰੋਡ ਪੂਰੀ ਤਰ੍ਹਾਂ ਜਾਮ ਹੋ ਗਿਆ। ਧਰਨਾਕਾਰੀਆਂ ਦਾ ਕਹਿਣਾ ਸੀ ਕਿ ਬਾਰਦਾਨਾ ਆਉਣ ’ਤੇ ਹੀ ਧਰਨਾ ਹਟਾਇਆ ਜਾਵੇਗਾ।

ਇਹ ਦੱਸਣਯੋਗ ਹੈ ਕਿ ਬਾਰਦਾਨੇ ਦੀ ਸਮੱਸਿਆ ਨੂੰ ਲੈ ਕੇ ਹਲਕਾ ਭੁਲੱਥ ਅਧੀਨ ਪੈਂਦੇ ਕਸਬਾ ਬੇਗੋਵਾਲ ਵਿਖੇ ਬੀਤੇ ਕੱਲ੍ਹ ਕਿਸਾਨਾਂ ਤੇ ਆੜ੍ਹਤੀਆਂ ਵੱਲੋਂ ਸ਼ਹਿਰ ਦੀ ਮੁੱਖ ਸੜਕ ’ਤੇ ਚੱਕਾ ਜਾਮ ਕੀਤਾ ਗਿਆ ਸੀ, ਜਿਸ ਤੋਂ ਬਾਅਦ ਭੁਲੱਥ ਖੇਤਰ ਵਿੱਚ ਪੈਂਦੀ ਇਬਰਾਹੀਮਵਾਲ ਮੰਡੀ ਦੇ ਆੜ੍ਹਤੀਆਂ ਤੇ ਕਿਸਾਨਾਂ ਵੱਲੋਂ ਬਾਰਦਾਨੇ ਦੀ ਸਮੱਸਿਆ ਨੂੰ ਲੈ ਕੇ ਬੇਗੋਵਾਲ-ਨਡਾਲਾ ਮੁੱਖ ਸੜਕ ’ਤੇ ਚੱਕਾ ਜਾਮ ਕੀਤਾ ਗਿਆ ਸੀ। ਇਹ ਦੋਵੇਂ ਧਰਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਇਹ ਸੁਣ ਕੇ ਹਟਾਏ ਗਏ ਸਨ ਕਿ ਬਾਰਦਾਨੇ ਦੀ ਸਮੱਸਿਆ ਦੂਰ ਕਰ ਦਿੱਤੀ ਜਾਵੇਗੀ।


Manoj

Content Editor

Related News