ਟਰੈਕਟਰ ''ਤੇ ਬੈਠੇ ਬੰਦੇ ਨਾਲ ਵਾਪਰ ਗਿਆ ਭਿਆਨਕ ਹਾਦਸਾ ; ਰਸਤੇ ''ਚ ਹੀ ਹੋ ਗਈ ਦਰਦਨਾਕ ਮੌਤ

Monday, Mar 24, 2025 - 05:29 PM (IST)

ਟਰੈਕਟਰ ''ਤੇ ਬੈਠੇ ਬੰਦੇ ਨਾਲ ਵਾਪਰ ਗਿਆ ਭਿਆਨਕ ਹਾਦਸਾ ; ਰਸਤੇ ''ਚ ਹੀ ਹੋ ਗਈ ਦਰਦਨਾਕ ਮੌਤ

ਬਟਾਲਾ (ਸਾਹਿਲ, ਯੋਗੀ)- ਬਟਾਲਾ ਤੋਂ ਇਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਟਰੈਕਟਰ ਤੋਂ ਡਿੱਗਣ ਨਾਲ ਇਕ ਮਜ਼ਦੂਰ ਦੀ ਦਰਦਨਾਕ ਮੌਤ ਹੋ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਘਣੀਏ ਕੇ ਬਾਂਗਰ ਦੇ ਐੱਸ.ਆਈ. ਨਰਜੀਤ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਪੁੱਤਰ ਜਸਮੇਲ ਸਿੰਘ ਵਾਸੀ ਪਿੰਡ ਦਬੁਰਜੀ ਜੋ ਕਿ ਇੱਟਾਂ ਦੇ ਭੱਠੇ ’ਤੇ ਕੰਮ ਕਰਦਾ ਸੀ, ਬੀਤੀ ਦੇਰ ਸ਼ਾਮ ਇਕ ਪਿੰਡ ਵਿਚ ਇੱਟਾਂ ਉਤਾਰ ਕੇ ਸਾਥੀਆਂ ਸਮੇਤ ਟਰੈਕਟਰ-ਟਰਾਲੀ ’ਤੇ ਵਾਪਸ ਆ ਰਿਹਾ ਸੀ। 

ਇਹ ਵੀ ਪੜ੍ਹੋ- ਕਰਨਲ ਬਾਠ ਦੀ ਕੁੱਟਮਾਰ ਦੇ ਮਾਮਲੇ 'ਚ Mrs ਬਾਠ ਦਾ ਵੱਡਾ ਬਿਆਨ ; 'ਕਿਸੇ ਵੀ ਕੀਮਤ 'ਤੇ...'

ਇਸ ਦੌਰਾਨ ਜਦੋਂ ਇਹ ਅੱਡਾ ਨਾਨਕਚੱਕ ਨੇੜੇ ਪਹੁੰਚੇ ਤਾਂ ਅਚਾਨਕ ਟਰੈਕਟਰ ਅੱਗੇ ਪਸ਼ੂ ਆ ਗਿਆ ਅਤੇ ਚਾਲਕ ਨੇ ਟਰੈਕਟਰ ਦੀ ਬਰੇਕ ਲਗਾ ਦਿੱਤੀ, ਜਿਸ ਦੇ ਸਿੱਟੇ ਵਜੋਂ ਮਗਰਾਟ ’ਤੇ ਬੈਠਾ ਲਵਪ੍ਰੀਤ ਸਿੰਘ ਸੜਕ ’ਤੇ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ। 

ਉਕਤ ਪੁਲਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈਣ ਉਪਰੰਤ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਮ੍ਰਿਤਕ ਦੀ ਪਤਨੀ ਜਸਬੀਰ ਕੌਰ ਦੇ ਬਿਆਨ ’ਤੇ 194 ਬੀ.ਐੱਨ.ਐੱਸ. ਤਹਿਤ ਉਪਰੋਕਤ ਥਾਣੇ ਵਿਚ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ। ਇਸ ਮੌਕੇ ਏ.ਐੱਸ.ਆਈ ਇਕਬਾਲ ਸਿੰਘ ਵੀ ਮੌਜੂਦ ਸਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News