DAV ਫਲਾਈਓਵਰ ’ਤੇ ਵਾਪਰਿਆ ਹਾਦਸਾ, ਤੇਜ਼ ਰਫ਼ਤਾਰ ਗੱਡੀ ਨੇ ਬਾਈਕ ਸਵਾਰਾਂ ਨੂੰ ਮਾਰੀ ਟੱਕਰ
Wednesday, Mar 20, 2024 - 10:53 AM (IST)
ਜਲੰਧਰ (ਵਰੁਣ)- ਡੀ. ਏ. ਵੀ. ਫਲਾਈਓਵਰ ’ਤੇ ਇਕ ਤੇਜ਼ ਰਫ਼ਤਾਰ ਕਾਰ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ | ਇਸ ਹਾਦਸੇ ’ਚ ਬਾਈਕ ਸਵਾਰ 3 ਨੌਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚੋਂ ਇਕ ਦੇ ਗੰਭੀਰ ਸੱਟਾਂ ਲੱਗੀਆਂ। ਟੱਕਰ ਮਾਰਨ ਵਾਲੀ ਕਾਰ ਵੀ ਪੂਰੀ ਤਰ੍ਹਾਂ ਨੁਕਸਾਨੀ ਗਈ, ਜਿਸ ਦੇ ਬਾਵਜੂਦ ਡਰਾਈਵਰ ਫ਼ਰਾਰ ਹੋ ਗਿਆ। ਰਾਹਗੀਰ ਨਰਿੰਦਰ ਸਿੰਘ ਮੱਟੂ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਮੱਟੂ ਨੇ ਦੱਸਿਆ ਕਿ ਉਹ ਦੇਰ ਰਾਤ ਕਿਸੇ ਨਿੱਜੀ ਕੰਮ ਤੋਂ ਘਰ ਜਾ ਰਿਹਾ ਸੀ ਕਿ ਡੀ.ਏ.ਵੀ. ਫਲਾਈਓਵਰ ’ਤੇ ਇਕ ਤੇਜ਼ ਰਫ਼ਤਾਰ ਕਾਰ ਨੇ ਖੜ੍ਹੀ ਬਾਈਕ ਨੂੰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ: ਲੁਧਿਆਣਾ 'ਚ ਵੱਡਾ ਟਰੇਨ ਹਾਦਸਾ, ਰੇਲਵੇ ਟਰੈਕ ਕ੍ਰਾਸ ਕਰਦਿਆਂ ਟਰੇਨ ਹੇਠਾਂ ਆਏ ਸਕੂਲੀ ਬੱਚੇ, ਇਕ ਦੀ ਦਰਦਨਾਕ ਮੌਤ
ਉਨ੍ਹਾਂ ਦੱਸਿਆ ਕਿ ਨੌਜਵਾਨ ਮਕਸੂਦਾਂ ਮੰਡੀ ’ਚ ਮਜ਼ਦੂਰੀ ਦਾ ਕੰਮ ਕਰਦੇ ਸਨ ਤੇ ਫਲਾਈਓਵਰ ’ਤੇ ਬਣੀਆਂ ਪੌੜੀਆਂ ’ਤੇ ਥੱਲੇ ਜਾਣ ਲਈ ਖੜ੍ਹੇ ਸਨ। ਮੱਟੂ ਨੇ ਦੱਸਿਆ ਕਿ ਕਾਰ ’ਚ 4 ਵਿਅਕਤੀ ਸਵਾਰ ਸਨ, ਜੋ ਨਸ਼ੇ ’ਚ ਸਨ। ਹਾਦਸੇ ਤੋਂ ਬਾਅਦ ਗੱਡੀ ਫੁੱਟਪਾਥ ਨਾਲ ਵੀ ਜਾ ਟਕਰਾਈ ਪਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਮੱਟੂ ਨੇ ਤੁਰੰਤ ਉਕਤ ਥਾਣਾ ਨੰ. 1 ਦੀ ਪੁਲਸ ਨਾਲ ਸੰਪਰਕ ਕੀਤਾ ਤੇ ਖੁਦ ਤਿੰਨਾਂ ਨੌਜਵਾਨਾਂ ਨੂੰ ਆਪਣੀ ਕਾਰ 'ਚ ਬਿਠਾ ਕੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ। ਮੱਟੂ ਨੇ ਦੱਸਿਆ ਕਿ ਤਿੰਨਾਂ ’ਚੋਂ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਤਿੰਨਾਂ ਦਾ ਇਲਾਜ ਚੱਲ ਰਿਹਾ ਹੈ। ਦੇਰ ਰਾਤ ਸਾਢੇ 12 ਵਜੇ ਥਾਣਾ ਨੰ. 1 ਦੀ ਪੁਲਸ ਮਾਮਲੇ ਦੀ ਜਾਂਚ ’ਚ ਜੁਟੀ ਹੋਈ ਸੀ।
ਇਹ ਵੀ ਪੜ੍ਹੋ: ਸ਼ਹੀਦ ਅੰਮ੍ਰਿਤਪਾਲ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ, ਧਾਹਾਂ ਮਾਰ-ਮਾਰ ਰੋਇਆ ਪਰਿਵਾਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8