ਪੰਜਾਬ ਪੁਲਸ ਮੁਲਾਜ਼ਮ ਦਾ ਸ਼ਰਮਨਾਕ ਕਾਰਾ, ਨਸ਼ੇ 'ਚ ਟੱਲੀ ASI ਨੇ ਨੌਜਵਾਨਾਂ ’ਤੇ ਚੜ੍ਹਾ 'ਤੀ ਗੱਡੀ
Wednesday, Feb 26, 2025 - 12:20 PM (IST)

ਜਲੰਧਰ (ਵਰੁਣ)– ਜਲੰਧਰ ਵਿਚ ਨਸ਼ੇ 'ਚ ਟੱਲੀ ਹੋਏ ਏ. ਐੱਸ. ਆਈ. ਵੱਲੋਂ 3 ਨੌਜਵਾਨਾਂ 'ਤੇ ਗੱਡੀ ਚੜਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਨਤਾ ਕਾਲੋਨੀ ਵਿਚ ਇਕ ਏ. ਐੱਸ. ਆਈ. ਨੇ ਰਾਹ ਜਾਂਦੇ 3 ਨੌਜਵਾਨਾਂ ’ਤੇ ਗੱਡੀ ਚੜ੍ਹਾ ਦਿੱਤੀ। ਇਸ ਦੌਰਾਨ ਇਕ ਨੌਜਵਾਨ ਕਾਰ ਦੇ ਹੇਠਾਂ ਆ ਗਿਆ, ਜਦਕਿ ਬਾਕੀ ਦੋ ਨੌਜਵਾਨਾਂ ਦਾ ਬਚਾਅ ਹੋ ਗਿਆ। ਕਾਰ ਚੜ੍ਹਾ ਕੇ ਕਾਰ ਚਾਲਕ ਮੌਕੇ ਤੋਂ ਭੱਜ ਗਿਆ। ਥਾਣਾ ਨੰਬਰ 1 ਦੀ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ ਹੈ।
ਬਾਵਾ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਜਨਤਾ ਕਾਲੋਨੀ ਗੁਰਦੁਆਰੇ ਨੇੜੇ ਘੁੰਮ ਰਿਹਾ ਸੀ। ਇਸੇ ਦੌਰਾਨ ਇਕ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਦੋਸ਼ ਹੈ ਕਿ ਕਾਰ ਚਾਲਕ ਨੇ ਜਾਣਬੁੱਝ ਕੇ ਉਨ੍ਹਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ। ਦੋਸ਼ ਹੈ ਕਿ ਪਹਿਲਾਂ ਉਨ੍ਹਾਂ ਨੇ ਕਾਰ ਚਾਲਕ ਨੂੰ ਸਹੀ ਢੰਗ ਨਾਲ ਗੱਡੀ ਚਲਾਉਣ ਨੂੰ ਕਿਹਾ ਸੀ। ਜਦੋਂ ਉਹ ਉਸ ਨੂੰ ਸਮਝਾ ਕੇ ਅੱਗੇ ਗਏ ਤਾਂ ਉਸ ਨੂੰ ਪਿੱਛਿਓਂ ਆ ਕੇ ਗੱਡੀ ਉਨ੍ਹਾਂ ’ਤੇ ਚੜ੍ਹਾ ਦਿੱਤੀ। ਬਾਵਾ ਇਸ ਘਟਨਾ ਵਿਚ ਜ਼ਖ਼ਮੀ ਹੋਇਆ ਹੈ, ਜਦਕਿ ਉਸ ਦੇ ਸਾਥੀ ਨਿਤਿਨ ਅਤੇ ਦੀਪ ਦਾ ਬਚਾਅ ਹੋ ਗਿਆ।
ਇਹ ਵੀ ਪੜ੍ਹੋ : ਪੰਜਾਬ ਭਿਖਾਰੀ ਨਹੀਂ, ਅਸੀਂ ਆਪਣਾ ਹੱਕ ਲੈਣਾ ਜਾਣਦੇ ਹਾਂ : ਭਗਵੰਤ ਮਾਨ
ਪੀੜਤ ਨੇ ਦੱਸਿਆ ਕਿ ਕਾਰ ਚਾਲਕ ਇਲਾਕੇ ਵਿਚ ਰਹਿਣ ਵਾਲਾ ਏ. ਐੱਸ. ਆਈ. ਹੈ, ਜਿਸ ਨੇ ਨਸ਼ਾ ਵੀ ਕੀਤਾ ਹੋਇਆ ਸੀ। ਉਸ ਨੇ ਦੋਸ਼ ਲਾਇਆ ਕਿ ਕਈ ਵਾਰ ਥਾਣਾ ਨੰਬਰ 1 ਵਿਚ ਸੂਚਨਾ ਦਿੱਤੀ ਗਈ ਪਰ ਪੁਲਸ ਮੌਕੇ ’ਤੇ ਨਹੀਂ ਪੁੱਜੀ। ਪੀੜਤ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਸ ਮੁਲਾਜ਼ਮ ਦੇ ਘਰ ਦੇ ਬਾਹਰ ਦੇਰ ਰਾਤ ਤਕ ਧਰਨਾ ਵੀ ਦਿੱਤਾ ਗਿਆ। ਦੂਜੇ ਪਾਸੇ ਥਾਣਾ ਨੰਬਰ 1 ਦੇ ਇੰਚਾਰਜ ਅਜਾਇਬ ਸਿੰਘ ਦਾ ਕਹਿਣਾ ਹੈ ਕਿ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ਰਮਨਾਕ ਘਟਨਾ, ਜਲੰਧਰ 'ਚ ਪਾਦਰੀ ਦੀ ਪਤਨੀ ਨਾਲ ਗੈਂਗਰੇਪ, ਇੰਝ ਖੁੱਲ੍ਹਿਆ ਭੇਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e