ਗੱਡੀ ਸਟਾਰਟ ਕਰਦੇ ਸਮੇਂ ਲੱਗੀ ਭਿਆਨਕ ਅੱਗ, ਵਿਅਕਤੀ ਝੁਲਸਿਆ

Tuesday, Feb 18, 2020 - 08:27 PM (IST)

ਗੱਡੀ ਸਟਾਰਟ ਕਰਦੇ ਸਮੇਂ ਲੱਗੀ ਭਿਆਨਕ ਅੱਗ, ਵਿਅਕਤੀ ਝੁਲਸਿਆ

ਲੋਹੀਆਂ ਖਾਸ, (ਰਾਜਪੂਤ)— ਬਲਾਕ ਲੋਹੀਆਂ ਖਾਸ ਦੇ ਨਵਾਂ ਪਿੰਡ ਦੋਨੇਵਾਲ ਦੇ ਵਸਨੀਕ ਗੁਰਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਉਮਰ 25 ਸਾਲ ਵੱਲੋਂ ਘਰ 'ਚ ਖੜ੍ਹੀ ਬਲੈਰੋ ਗੱਡੀ ਨੂੰ ਕੰਮ 'ਤੇ ਜਾਣ ਵਾਸਤੇ ਸਟਾਰਟ ਕਰਨ ਸਮੇਂ ਅੱਗ ਲੱਗ ਗਈ। ਜਿਸ 'ਚ ਬੈਠੇ ਗੁਰਪ੍ਰੀਤ ਸਿੰਘ ਨੂੰ ਅੱਗ ਨੇ ਆਪਣੀਆਂ ਲਪਟਾਂ 'ਚ ਕਾਬੂ ਕਰ ਲਿਆ। ਅੱਗ ਦੀ ਲਪੇਟ 'ਚ ਆਉਣ ਤੋਂ ਬਾਅਦ ਗੱਡੀ ਨੂੰ ਛੱਡ ਕੇ ਬਾਹਰ ਭੱਜਿਆ ਤਾਂ ਨਾਲ ਲੱਗਦੇ ਵਸਨੀਕਾਂ ਵੱਲੋਂ ਉਸ ਨੂੰ ਕੱਪੜੇ 'ਚ ਲਪੇਟ ਕੇ ਪਾਣੀ ਦੀਆਂ ਬੁਛਾਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਬਲੈਰੋ ਗੱਡੀ ਨੂੰ ਬਾਹਰ ਸੜਕ ਵੱਲ ਧਕੇਲ ਕੇ ਅੱਗ ਬੁਝਾਈ ਗਈ। ਐਂਬੂਲੈਂਸ ਰਾਹੀਂ ਜ਼ਖਮੀ ਗੁਰਪ੍ਰੀਤ ਸਿੰਘ ਨੂੰ ਸਥਾਨਕ ਹਸਪਤਾਲ ਵਿਖੇ ਪਹੁੰਚਾਇਆ ਗਿਆ। ਡਾਕਟਰਾਂ ਵੱਲੋਂ ਮੁਢਲੀ ਡਾਕਟਰੀ ਸਹਾਇਤਾ ਦੇਣ ਉਪਰੰਤ ਜਲੰਧਰ ਦੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ।


author

KamalJeet Singh

Content Editor

Related News