ਮੋਰਿੰਡਾ ''ਚ ਫਰਨੀਚਰ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, 4 ਟਰੈਕਟਰ ਵੀ ਸੜੇ

06/24/2021 5:09:02 PM

ਮੋਰਿੰਡਾ (ਸੱਜਣ ਸੈਣੀ)- ਮੋਰਿੰਡਾ-ਸਮਰਾਲਾ ਰੋਡ 'ਤੇ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਬੰਦ ਪਈ ਪ੍ਰਦੀਪ ਫਰਨੀਚਰ ਦੀ ਦੁਕਾਨ ਵਿਚ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਵੇਖਦੇ ਹੀ ਵੇਖਦੇ ਉਸ ਨੇ ਨਾਲ ਟਰੈਕਟਰਾਂ ਦੀ ਏਜੰਸੀ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਏਜੰਸੀ ਦੇ ਵਿੱਚ ਖੜ੍ਹੇ ਚਾਰ ਐਸਕਾਰਟ ਕੰਪਨੀ ਦੇ ਟਰੈਕਟਰ ਅੱਗ ਵਿਚ ਸੜ ਕੇ ਸੁਆਹ ਹੋ ਗਏ। ਸਥਾਨਕ ਲੋਕਾਂ ਨੇ ਪੁਲਸ ਤੋਂ ਮਦਦ ਮੰਗੀ ਪਰ ਮੋਰਿੰਡਾ 'ਚ ਕੋਈ ਫਾਇਰ ਬ੍ਰਿਗੇਡ ਨਾ ਹੋਣ ਕਾਰਨ ਪੁਲਸ ਨੇ ਕੁਰਾਲੀ ਤੋਂ ਫਾਇਰ ਬ੍ਰਿਗੇਡ ਮੰਗਵਾਈ। 

ਇਹ ਵੀ ਪੜ੍ਹੋ:  ਰੂਪਨਗਰ ਦੇ ਇਸ ਪਿੰਡ ਦੀ ਸਿਆਸੀ ਆਗੂਆਂ ਨੂੰ ਚਿਤਾਵਨੀ, ਸੋਚ ਸਮਝ ਕੇ ਪਿੰਡ ਦਾਖ਼ਲ ਹੋਣ 'ਲੀਡਰ'

PunjabKesari

ਜਦੋਂ ਤੱਕ ਕੁਰਾਲੀ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ 'ਤੇ ਪਹੁੰਚੀ ਉਦੋਂ ਤਕ ਲਗਭਗ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਮੌਕੇ 'ਤੇ ਮੌਜੂਦ ਲੋਕਾਂ ਨੇ ਇਸ ਗੱਲ ਨੂੰ ਲੈ ਕੇ ਰੋਸ ਜਤਾਇਆ ਕਿ ਮੋਰਿੰਡਾ ਵਿਚ ਅੱਗ ਬੁਝਾਉਣ ਲਈ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਕੀਤੇ ਗਏ। ਲੋਕਾਂ ਨੇ ਦੱਸਿਆ ਜਦੋਂ ਵੀ ਮੋਰਿੰਡਾ ਇਲਾਕੇ ਵਿੱਚ ਕਿਤੇ ਅੱਗ ਲੱਗਦੀ ਹੈ ਤਾਂ ਬਾਹਰੋਂ ਫਾਇਰ ਬ੍ਰਿਗੇਡ ਮੰਗਾਉਣੀ ਪੈਂਦੀ ਹੈ ਜਦੋਂ ਤੱਕ ਫਾਰਗੈਟ ਪਹੁੰਚਦੀ ਉਦੋਂ ਤੱਕ ਕਾਫ਼ੀ ਨੁਕਸਾਨ ਹੋ ਜਾਂਦਾ ਹੈ। 

ਇਹ ਵੀ ਪੜ੍ਹੋ: ਜਲੰਧਰ: ਪਿੰਡ ’ਚ ਹੋਏ ਝਗੜੇ ਦੌਰਾਨ ਪਤੀ ਨੂੰ ਛੁਡਾਉਣਾ ਪਤਨੀ ਨੂੰ ਪਿਆ ਮਹਿੰਗਾ, ਮਿਲੀ ਦਰਦਨਾਕ ਮੌਤ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News