ਇਨੋਵਾ ਅਤੇ ਅਲਟੋ ਕਾਰ ਦੀ ਹੋਈ ਭਿਆਨਕ ਟੱਕਰ, 1 ਗੰਭੀਰ ਜ਼ਖ਼ਮੀ

05/16/2022 2:00:09 PM

ਮਾਹਿਲਪੁਰ (ਜਸਵੀਰ)- ਫਗਵਾੜਾ ਰੋਡ ਮਾਹਿਲਪੁਰ ਵਿਖੇ ਇਨੋਵਾ ਗੱਡੀ ਤੇ ਅਲਟੋ ਕਾਰ ਦੀ ਸਿੱਧੀ ਟੱਕਰ ’ਚ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਸੰਤ ਹਰਕ੍ਰਿਸ਼ਨ ਸਿੰਘ ਸੋਢੀ ਡੇਰਾ ਸੰਤਪੁਰੀ ਠੱਕਰਵਾਲ ਪ੍ਰਧਾਨ ਨਿਰਮਲਾ ਸੰਤ ਮੰਡਲ ਪੰਜਾਬ ਦੇ ਨੇ ਦੱਸਿਆ ਕਿ ਉਹ ਆਪਣੀ ਇਨੋਵਾ ਗੱਡੀ ( ਪੀ. ਬੀ. 07 ਏ. ਕਿਊ 6566) ’ਤੇ ਆਪਣੇ ਇਕ ਸੇਵਕ ਨਾਲ ਡੇਰੇ ਤੋਂ ਮਾਹਿਲਪੁਰ ਨੂੰ ਕਿਸੇ ਕੰਮ ਵਾਸਤੇ ਮਾਹਿਲਪੁਰ ਨੂੰ ਆ ਰਹੇ ਸਨ ਪਰ ਜਦੋਂ ਉਹ ਉਕਤ ਸਥਾਨ ’ਤੇ ਪਹੁੰਚੇ ਤਾਂ ਅਚਾਨਕ ਇਕ ਅਲ’’ਟੋ ਕਾਰ (ਪੀ. ਬੀ. 07 ਬੀ. ਯੂ. 0622) ਜਿਸ ਨੂੰ ਕਿ ਸਤਨਾਮ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਹੁਸ਼ਿਆਰਪੁਰ ਚਲਾ ਰਿਹਾ ਸੀ, ਜੋਕਿ ਮਾਹਿਲਪੁਰ ਤੋਂ ਪਾਲਦੀ ਵੱਲ ਨੂੰ ਆ ਰਹੇ ਸਨ ਨੇ ਸਾਡੀ ਗੱਡੀ ’ਚ ਸਿੱਧੀ ਟੱਕਰ ਮਾਰ ਦਿੱਤੀ ਜਿਸ ਨਾਲ ਮੇਰੇ ਮਾਮੂਲੀ ਸੱਟਾਂ ਲੱਗੀਆ ਅਤੇ ਜਦਕਿ ਆਲਟੋ ਕਾਰ ਦੇ ਚਾਲਕ ਦਾ ਸਾਥੀ ਅਨਿਕੇਤ ਸ਼ਰਮਾ ਵਾਸੀ ਹੁਸ਼ਿਆਰਪੁਰ ਜ਼ਖ਼ਮੀ ਹੋ ਗਿਆ ਉਸ ਨੂੰ ਇਲਾਜ ਲਈ ਕਿਸੇ ਨਿੱਜੀ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।


shivani attri

Content Editor

Related News