ਟਰੱਕ ਤੇ ਸਕੂਟਰੀ ਦੀ ਟੱਕਰ ’ਚ ਆਈਲੈਟਸ ਟੀਚਰ ਦੀ ਮੌਤ

Friday, Nov 02, 2018 - 01:45 AM (IST)

ਨਵਾਂਸ਼ਹਿਰ,   (ਮਨੋਰੰਜਨ)-  ਨਵਾਂਸ਼ਹਿਰ ਦੇ ਚੰਡੀਗਡ਼੍ਹ ਚੌਕ ਵਿਚ ਇਕ ਟਰੱਕ ਤੇ ਸਕੂਟਰੀ ਦੀ ਟੱਕਰ ਵਿਚ  ਸਕੂਟਰੀ ਸਵਾਰ ਇਕ ਆਈਲੈਟਸ ਟੀਚਰ ਦੀ ਮੌਤ ਹੋ ਗਈ। ਜਦੋਂ ਕਿ ਉਸ ਦੀ ਸਕੂਟਰੀ ਦੇ ਪਿੱਛੇ ਬੈਠੀ ਦੂਸਰੀ ਅਧਿਆਪਿਕਾ ਵਾਲ-ਵਾਲ ਬਚ ਗਈ। ਟਰੱਕ ਡਰਾਈਵਰ ਮੌਕੇ ਤੋਂ ਟਰੱਕ ਛੱਡ ਕੇ ਫਰਾਰ ਹੋ ਗਿਆ। 
ਜਾਣਕਾਰੀ ਅਨੁਸਾਰ ਸ਼ਹਿਰ ਦੀ ਵਿਕਾਸ ਨਗਰ ਨਿਵਾਸੀ ਸੁਮਨਦੀਪ ਕੌਰ ਸਕੂਟਰੀ ’ਤੇ ਸਵਾਰ ਹੋ ਕੇ ਆਪਣੀ ਇਕ ਹੋਰ ਸਹੇਲੀ  ਹਸੀਨਾ ਦੇ  ਨਾਲ ਆਈਲੈਟਸ ਸੈਂਟਰ ਤੋਂ ਵਾਪਸ  ਘਰ ਆ ਰਹੀ ਸੀ ਕਿ ਇਸੇ ਦੌਰਾਨ ਚੰਡੀਗਡ਼੍ਹ ਚੌਕ ਵਿਚ ਇਕ ਟਰੱਕ ਦੇ ਨਾਲ  ਟਰੱਕ  ਦੇ ਥੱਲੇ ਖਿੱਲਰਿਆ ਹੋਇਆ ਮ੍ਰਿਤਕਾ ਸੁਮਨਦੀਪ ਕੌਰ ਦਾ ਖੂਨ (ਇਨਸੈੱਟ) ਮ੍ਰਿਤਕਾ ਸੁਮਨਦੀਪ ਕੌਰ ਦੀ ਫਾਈਲ ਫੋਟੋ ਅਤੇ ਨੁਕਸਾਨੀ ਹੋਈ ਸੁਮਨਦੀਪ ਕੌਰ ਦੀ ਸਕੂਟਰੀ। (ਕਾਲੀਆ)ਉਨ੍ਹਾਂ ਦੀ ਟੱਕਰ ਹੋ ਗਈ ਜਿਸ ਕਾਰਨ ਸੁਮਨਦੀਪ ਕੌਰ ਗੰਭੀਰ ਰੂਪ ’ਚ ਜ਼ਖਮੀ ਹੋ ਗਈ। ਜਦੋਂ ਕਿ ਉਸ ਦੀ ਸਹੇਲੀ ਹਸੀਨਾ ਵਾਲ-ਵਾਲ ਬਚ ਗਈ। ਸੁਮਨਦੀਪ ਕੌਰ ਨੂੰ ਇਲਾਜ ਦੇ ਲਈ ਨੇਡ਼ੇ  ਦੇ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਿਥੇ ਉਹ ਜ਼ਖਮਾਂ ਦਾ ਤਾਬ ਨਾ ਸਹਾਰਦੀ ਹੋਈ  ਦਮ ਤੋਡ਼ ਗਈ। ਪੁਲਸ ਨੇ ਦੋਵਾਂ ਵਾਹਨਾਂ ਨੂੰ  ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਨਵਾਂਸ਼ਹਿਰ ਪਹੁੰਚਾ ਦਿੱਤਾ ਗਿਆ। 
ਕੁਝ ਦਿਨ ਬਾਅਦ ਜਾਣਾ ਸੀ ਕੈਨੇਡਾ
ਮ੍ਰਿਤਕ  ਅਧਿਆਪਿਕਾ ਸੁਮਨਦੀਪ ਕੌਰ ਨੇ ਅੱਗੇ ਪਡ਼੍ਹਾਈ ਦੇ ਲਈ ਕੈਨੇਡਾ ਅਪਲਾਈ ਕੀਤਾ ਹੋਇਆ ਸੀ। ਜਿਸ ਦਾ ਪ੍ਰੋਸੈੱਸ ਲਗਭਗ ਮੁਕੰਮਲ ਹੋ ਚੁੱਕਾ ਸੀ ਤੇ ਕੁਝ ਦਿਨਾਂ ਬਾਅਦ ਉਸ ਨੇ ਕੈਨੇਡਾ ਜਾਣਾ ਸੀ। 


Related News