ਇਨਸਾਫ਼ ਨਾ ਮਿਲਣ ਕਾਰਨ ਵੱਖ-ਵੱਖ ਪਿੰਡਾਂ ਤੋਂ ਆਏ ਲੋਕਾਂ ਨੇ ਕੀਤਾ ਥਾਣਾ ਟਾਂਡਾ ਦਾ ਘਿਰਾਓ
Monday, Oct 18, 2021 - 06:01 PM (IST)
 
            
            ਟਾਂਡਾ ਉੜਮੁੜ (ਵਰਿੰਦਰ ਪੰਡਿਤ,ਮੋਮੀ)- ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਆਏ ਲੋਕਾਂ ਨੇ ਇਨਸਾਫ਼ ਨਾ ਮਿਲਣ ਕਾਰਨ ਅੱਜ ਥਾਣਾ ਟਾਂਡਾ ਦਾ ਘਿਰਾਓ ਕਰਦੇ ਹੋਏ ਰੋਡ ਜਾਮ ਕੀਤਾ ਅਤੇ ਪੁਲਸ ਪ੍ਰਸ਼ਾਸ਼ਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਲੋਕਾਂ ਦਾ ਦੋਸ਼ ਸੀ ਕਿ ਧਰਨਿਆਂ ਦੀ ਦਬਾਅ ਦੀ ਰਾਜਨੀਤੀ ਕਰਨ ਵਾਲਾ ਕਿਸਾਨ ਜਥੇਬੰਦੀ ਦਾ ਆਗੂ ਕਿਸਾਨ ਅੰਦੋਲਨ ਦੀ ਆੜ ਵਿੱਚ ਪੁਲਸ ਨੂੰ ਬਲੈਕਮੇਲ ਕਰਦੇ ਹੋਏ ਉਨ੍ਹਾਂ ਨੂੰ ਮਿਲਣ ਵਾਲੇ ਇਨਸਾਫ਼ ਵਿੱਚ ਅੜਿੱਕਾ ਬਣ ਰਿਹਾ ਹੈ ਅਤੇ ਪੁਲਸ ਧਰਨਿਆਂ ਦੇ ਦਬਾਅ ਕਾਰਨ ਉਨ੍ਹਾਂ ਨੂੰ ਇਨਸਾਫ਼ ਨਹੀਂ ਦੇ ਰਹੀ।
ਇਹ ਵੀ ਪੜ੍ਹੋ: ਅਹਿਮ ਖ਼ਬਰ: ਮੁੱਖ ਮੰਤਰੀ ਚੰਨੀ ਵੱਲੋਂ ਦੋ ਕਿਲੋਵਾਟ ਦੇ ਬਕਾਇਆ ਬਿਜਲੀ ਬਿੱਲ ਮੁਆਫ਼ ਕਰਨ ਦੀ ਸ਼ੁਰੂਆਤ
ਇਸ ਮੌਕੇ ਇਕ ਕਿਸਾਨ ਜਥੇਬੰਦੀ ਦੇ ਆਗੂ ਦੀ ਧੱਕੇਸ਼ਾਹੀ ਤੋਂ ਸਤਾਏ ਵਿਆਕਤੀਆਂ ਸਾਹਿਬ ਸਿੰਘ, ਸੁਖਰਾਜ ਸਿੱਧੂ, ਪਰਮਜੀਤ ਕੌਰ ਪੁਲ ਪੁਖਤਾ, ਜਸਕਰਨ ਸਿੰਘ, ਨਿੱਕੂ ਰੜਾ ਦੇ ਨਾਲ-ਨਾਲ ਕੁਲਦੀਪ ਸਿੰਘ ਦੇਹਰੀਵਾਲ, ਸਰਪੰਚ ਵਿਜੇ ਕੁਮਾਰ ਬਲਵਿੰਦਰ ਸਿੰਘ ਕਲਿਆਣਪੁਰ, ਰਵਿਸਨ ਅਤੇ ਹੋਰਨਾਂ ਬੁਲਾਰਿਆਂ ਨੇ ਕਿਸਾਨ ਜਥੇਬੰਦੀ ਨਿੱਜੀ ਝਗੜਿਆਂ ਅਤੇ ਮਸਲਿਆਂ ਨੂੰ ਲੈ ਕੇ ਧਰਨੇ ਲਾ ਕੇ ਪੁਲਸ ਪ੍ਰਸ਼ਾਸ਼ਨ 'ਤੇ ਦਬਾਅ ਪਾ ਕੇ ਜਿੱਥੇ ਝੂਠੇ ਪਰਚੇ ਕਰਵਾ ਰਹੀ ਹੈ, ਉੱਥੇ ਹੀ ਇਨਸਾਫ਼ ਦਾ ਗਲਾ ਘੁੱਟ ਕੇ ਦਰਜ ਮਾਮਲਿਆਂ ਨੂੰ ਰੱਦ ਕਰਵਾਉਣ ਲਈ ਪੁਲਸ ਨੂੰ ਬਲੈਕਮੇਲ ਕਰ ਰਹੀ ਹੈ। 
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ ਦਾ 2022 'ਚ ਬਦਲ ਸਕਦੈ ਰੁਖ਼, ਗੂੰਜੇਗੀ ਪ੍ਰਨੀਤ ਕੌਰ ਦੀ ਦਹਾੜ
ਉਨ੍ਹਾਂ ਆਖਿਆ ਕੇ ਜੇਕਰ ਪੁਲਸ ਪ੍ਰਸ਼ਾਸ਼ਨ ਨੇ ਉਸ ਕਿਸਾਨ ਆਗੂ ਵੱਲੋਂ ਧਰਨਿਆਂ ਦੇ ਦਬਾਅ ਕਾਰਨ ਉਨ੍ਹਾਂ ਨੂੰ ਇਨਸਾਫ਼ ਨਾ ਦਿੱਤਾ ਤਾਂ ਉਹ ਥਾਣਾ ਟਾਂਡਾ ਸਾਹਮਣੇ ਪੱਕਾ ਮੋਰਚਾ ਲਾ ਦੇਣਗੇ। ਇਸ ਮੌਕੇ ਸੱਤਿਆ ਸਿੱਧੂ, ਸਰਪੰਚ ਗੁਰਬਖਸ਼ ਸਿੰਘ, ਪਰਵਿੰਦਰ ਲਾਡੀ, ਹੀਰਾ ਭੱਟੀ, ਹਰਮੇਸ਼ ਲਾਲ, ਮਲੂਕ ਸਿੰਘ, ਅਵਤਾਰ ਸਿੰਘ, ਮੰਟੂ, ਸਨੀ ਮਿਆਣੀ, ਭੀਮਾ ਦੇਹਰੀਵਾਲ, ਸੁੱਖਾ ਰੜਾ, ਜਗਤਾਰ ਲੱਡੂ, ਪ੍ਰੀਤੀ, ਕਰਨੈਲ ਸਿੰਘ, ਲਾਡੀ, ਰਵਿੰਦਰ ਸਿੰਘ, ਚੰਚਲ ਸਿੰਘ ਆਦਿ ਮੌਜੂਦ ਸਨ। ਧਰਨੇ 'ਤੇ ਬੈਠੇ ਲੋਕਾਂ ਨੇ ਪੁਲਸ ਦੇ ਆਲਾ ਅਧਿਕਾਰੀਆਂ ਵੱਲੋ ਇਨਸਾਫ਼ ਦੇ ਭਰੋਸੇ ਤੋਂ ਬਾਅਦ ਧਰਨਾ ਖ਼ਤਮ ਕੀਤਾ ਅਤੇ ਚੇਤਾਵਨੀ ਦਿੱਤੀ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਪੱਕਾ ਮੋਰਚਾ ਖੋਲਿਆ ਜਾਵੇਗਾ। 
ਇਹ ਵੀ ਪੜ੍ਹੋ: ਫਗਵਾੜਾ: ਦੋ ਜਿਗਰੀ ਦੋਸਤਾਂ ਵੱਲੋਂ ਦੋਸਤ ਦਾ ਬੇਰਹਿਮੀ ਨਾਲ ਕਤਲ, ਸਾਹਮਣੇ ਆਈ ਵਜ੍ਹਾ ਨੇ ਉਡਾਏ ਪੁਲਸ ਦੇ ਹੋਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            