ਹੈਰੋਇਨ ਬਰਾਮਦਗੀ ਮਾਮਲੇ ''ਚ ਟਾਂਡਾ ਪੁਲਸ ਨੇ ਕੀਤੀ ਇਕ ਹੋਰ ਗ੍ਰਿਫਤਾਰੀ

Monday, Oct 13, 2025 - 05:17 PM (IST)

ਹੈਰੋਇਨ ਬਰਾਮਦਗੀ ਮਾਮਲੇ ''ਚ ਟਾਂਡਾ ਪੁਲਸ ਨੇ ਕੀਤੀ ਇਕ ਹੋਰ ਗ੍ਰਿਫਤਾਰੀ

ਟਾਂਡਾ ਉੜਮੜ (ਵਰਿੰਦਰ ਪੰਡਿਤ)- ਟਾਂਡਾ ਪੁਲਸ ਵੱਲੋਂ ਬੀਤੇ ਦਿਨ ਵੱਡੀ ਪ੍ਰਾਪਤੀ ਕਰਦੇ ਹੋਏ ਪਿੰਡ ਮਾਨਪੁਰ ਟੀ-ਪੁਆਇੰਟ ਨਜ਼ਦੀਕ 1 ਕਿਲੋ 100 ਗ੍ਰਾਮ ਹੈਰੋਇਨ ਸਣੇ ਇਨੋਵਾ ਸਵਾਰ ਤਿੰਨ ਨੌਜਵਾਨਾਂ ਦੀ ਕੀਤੀ ਗਈ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਇਸ ਮਾਮਲੇ ਵਿਚ ਇਕ ਹੋਰ ਗ੍ਰਿਫ਼ਤਾਰੀ ਕੀਤੀ ਹੈ।  ਡੀ. ਐੱਸ.ਪੀ . ਟਾਡਾ ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਸੰਦੀਪ ਕੁਮਾਰ ਮਲਕ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਨਸ਼ੇ ਖ਼ਿਲਾਫ਼ ਵਿੱਡੀ ਮੁਹਿੰਮ ਤਹਿਤ ਐੱਸ. ਐੱਚ. ਓ. ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਦੀ ਟੀਮ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਬਲਵਿੰਦਰ ਸਿੰਘ ਉਰਫ਼ ਵੱਡਾ ਪੁੱਤਰ ਗੁਰਚੰਦ ਸਿੰਘ ਵਾਸੀ ਪਿੰਡ ਗੋਡਾਣਾ (ਮੋਹਾਲੀ ) ਜਸ਼ਨਦੀਪ ਸਿੰਘ ਜਸ਼ਨ ਪੁੱਤਰ ਮਨਮੋਹਨ ਸਿੰਘ ਵਾਸੀ ਪਿੰਡ ਕੋਟਲੀ ਜੰਡ ਅਤੇ ਬਲਵੀਰ ਖਾਨ ਪੁੱਤਰ ਹਲੀਮ ਖਾਨ ਵਾਸੀ ਪਿੰਡ ਗੁਡਾਣਾ ਮੋਹਾਲੀ ਕੋਲੋਂ ਪੁੱਛਗਿੱਛ ਦੇ ਆਧਾਰ 'ਤੇ ਪੁਲਸ ਨੇ ਹੁਣ ਸਤਨਾਮ ਸਿੰਘ ਸੱਤਾ ਪੁੱਤਰ ਅਮਰ ਸਿੰਘ ਵਾਸੀ ਸਰਦੁੱਲਾਪੁਰ (ਮਾਹਿਲਪੁਰ ) ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ। ਪਾਕਿਸਤਾਨ ਤੋਂ ਡਰੋਨ ਰਾਹੀਂ ਸਪਲਾਈ ਹੋਈ ਹੈਰੋਇਨ ਦੀ ਇਸ ਖੇਪ ਅਤੇ ਇਸ ਨਾਲ ਜੁੜੇ ਹੋਰਨਾਂ ਲੋਕਾਂ ਦੀ ਭਾਲ ਲਈ ਪੁਲਸ ਉੱਦਮ ਕਰ ਰਹੀ ਹੈ।

ਇਹ ਵੀ ਪੜ੍ਹੋ:  ਜਲੰਧਰ 'ਚ ਮਸ਼ਹੂਰ ਢਾਬਾ ਮਾਲਕ ਦੇ ਭਰਾ ਨੇ ਕੀਤੀ ਖ਼ੁਦਕੁਸ਼ੀ, ਦੋ ਦਿਨ ਪਹਿਲਾਂ ਹੀ ਵਿਦੇਸ਼ੋਂ ਪਰਤੀ ਸੀ ਧੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News