ਨਾਈਟ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 3 ਦੁਕਾਨਦਾਰਾਂ ਖ਼ਿਲਾਫ਼ ਮਾਮਲਾ ਦਰਜ
Friday, Apr 23, 2021 - 04:14 PM (IST)
 
            
            ਟਾਂਡਾ ਉੜਮੁੜ (ਪੰਡਿਤ,ਮੋਮੀ) - ਟਾਂਡਾ ਪੁਲਸ ਨੇ ਨਾਈਟ ਕਰਫ਼ਿਊ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ 3 ਦੁਕਾਨਦਾਰਾਂ ਦੇ ਖ਼ਿਲਾਫ਼ ਮਾਮਲਾ ਦਰਜਨ ਕੀਤਾ ਹੈ। ਥਾਣਾ ਮੁਖੀ ਟਾਂਡਾ ਇੰਸਪੈਕਟਰ ਬਿਕਰਮ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲੇ ਮਨਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਕੇਸੋਪੁਰ ਟੁੰਡ ਅਤੇ ਹਰਕਮਨ ਹਰੀ ਪੁੱਤਰ ਕੇਹਰ ਸਿੰਘ ਵਾਸੀ ਮਿਆਣੀ ਰੋਡ ਟਾਂਡਾ ਦੇ ਖ਼ਿਲਾਫ਼ ਦਰਜ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪੁਲਸ ਦੀ ਟੀਮ ਰਾਤ ਨੂੰ ਗਸ਼ਤ ਦੌਰਾਨ ਵੇਖਿਆ ਕਿ ਇਹ ਦੋਵੇਂ ਦੁਕਾਨਦਾਰ ਆਪਣੇ ਫਾਸਟ ਫ਼ੂਡ ਅਤੇ ਚਿਕਨ ਕਾਰਨਰ ਨੂੰ ਕਰਫ਼ਿਊ ਦੌਰਾਨ ਖੋਲ੍ਹ ਕੇ ਬੈਠੇ ਸਨ। ਪੁਲਸ ਨੇ ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰਾਂ ਮਿਆਣੀ ਰੋਡ ਟਾਂਡਾ ਵਿਖੇ ਰੈਸਟੋਰੈਂਟ ਖੋਲ੍ਹ ਕੇ ਨਾਈਟ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਮਨਵੀਰ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਗੰਧੁਵਾਲ ਦੇ ਖ਼ਿਲਾਫ਼ ਪੁਲਸ ਨੇ ਡੀ. ਸੀ. ਹੁਸ਼ਿਆਰਪੁਰ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            