ਟਾਂਡਾ ਦਾ ਸੇਵਾ ਕੇਂਦਰ ਭੀੜ ''ਤੇ ਕੰਟਰੋਲ ਕਰਨ ਤੋਂ ਹੋਇਆ ਅਸਮਰੱਥ

09/16/2021 2:38:10 PM

ਟਾਂਡਾ ਉੜਮੁੜ( ਜਸਵਿੰਦਰ)- ਪੰਜਾਬ ਸਰਕਾਰ ਵੱਲੋਂ ਸਬ ਤਹਿਸੀਲ ਟਾਂਡਾ ਵਿਖੇ ਲੋਕ ਸੁਵਿਧਾ ਲਈ ਖੋਲ੍ਹਿਆ ਗਿਆ ਸੇਵਾ ਕੇਂਦਰ ਲੋਕਾਂ ਦੀ ਲੱਗੀ ਭੀੜ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬੀਤੇ ਦਿਨੀਂ ਲੋਕ ਸੇਵਾ ਲਈ ਬਣਾਇਆ ਸੇਵਾ ਕੇਂਦਰ ਬਣਿਆ ਦੁਬਿਧਾ ਕੇਂਦਰ ਦੇ ਸਿਰਲੇਖ ਹੇਠ 'ਜਗ ਬਾਣੀ' ਵਿਚ ਖਬਰ ਨਸ਼ਰ ਹੋਣ ਉਪਰੰਤ ਬਾਥਰੂਮ ਤਾਂ ਖੁੱਲ੍ਹ ਗਏ ਪਰ ਭਾਰੀ ਭੀੜ 'ਤੇ ਸਬੰਧਤ ਅਧਿਕਾਰੀ ਕੋਈ ਕੰਟਰੋਲ ਨਹੀਂ ਕਰ ਸਕੇ। ਅੱਜ ਚਿੱਟੇ ਦਿਨ ਤਪਦੀ ਧੁੱਪ ਹੇਠ ਖੜ੍ਹੇ ਲੋਕਾਂ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਕਾਫ਼ੀ ਦਿਨਾਂ ਤੋਂ ਆਪਣਾ ਕੰਮ ਕਰਵਾਉਣ ਲਈ ਉਪਰੋਕਤ ਸੇਵਾ ਕੇਂਦਰ ਦੇ ਅਧਿਕਾਰੀਆਂ ਦੇ ਧੱਕੇ ਦੇ ਸ਼ਿਕਾਰ ਹੋ ਰਹੇ ਹੈ।

ਇਹ ਵੀ ਪੜ੍ਹੋ: ਸਿੱਧੂ ਦੀ ਸਭਾ 'ਚ ਵਿਧਾਇਕ ਜਗਦੇਵ ਕਮਾਲੂ ਨੂੰ ਨਹੀਂ ਮਿਲੀ ਬੈਠਣ ਦੀ ਜਗ੍ਹਾ, ਭਖਿਆ ਵਿਵਾਦ

ਉਨ੍ਹਾਂ ਦੱਸਿਆ ਕਿ ਉਹ ਕਾਫ਼ੀ ਦਿਨਾਂ ਤੋਂ ਇਥੇ ਆਪਣਾ ਕੰਮ ਕਰਵਾਉਣ ਲਈ ਆਉਂਦੇ ਹਨ ਅਤੇ ਸ਼ਾਮ ਨੂੰ ਇਸੇ ਤਰ੍ਹਾਂ ਹੀ ਵਾਪਸ ਜਾਣ ਲਈ ਮਜਬੂਰ ਹੋਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਖ਼ਬਰ ਨਸ਼ਰ ਹੋਣ ਉਪਰੰਤ ਲੱਗੀ ਭੀੜ 'ਤੇ ਮਹਿਕਮੇ ਵੱਲੋਂ ਬਹੁਤ ਵਧੀਆ ਕੰਟਰੋਲ ਕੀਤਾ ਗਿਆ ਅਤੇ ਲੋਕਾਂ ਦੇ ਕੰਮ ਵੀ ਹੋਣ ਲੱਗੇ ਪਰ ਇਹ ਕੰਮ ਜ਼ਿਆਦਾ ਚਿਰ ਨਹੀਂ ਚੱਲ ਸਕਿਆ ਕੁਝ ਲੋਕਾਂ ਨੇ ਦੋਸ਼ ਲਗਾਉਂਦੇ ਦੱਸਿਆ ਕਿ ਲਗਾਏ ਗਏ ਸਟਾਫ਼ ਦੇ ਕਰਮਚਾਰੀ ਵੀ ਆਪਣੇ ਕੰਮ ਵਿਚ ਬਹੁਤੇ ਮਾਹਰ ਨਾ ਹੋਣ ਕਾਰਨ ਅਜਿਹੀ ਭੀੜ ਪੈਣ ਦਾ ਵਰਤਾਰਾ ਵਰਤ ਰਿਹਾ ਹੈ। 

ਇਹ ਵੀ ਪੜ੍ਹੋ: ਕਿਸਾਨ ਸੰਕਟ ’ਤੇ ਹਰਸਿਮਰਤ ਬਾਦਲ ਸਮੇਤ ਕਿਸੇ ਵੀ ਅਕਾਲੀ ਨੇਤਾ ਨੂੰ ਬੋਲਣ ਦਾ ਅਧਿਕਾਰ ਨਹੀਂ : ਕੈਪਟਨ

ਕੁਝ ਲੋਕਾਂ ਨੇ ਦੱਸਿਆ ਕਿ ਇਸ ਸੇਵਾ ਕੇਂਦਰ ਅੰਦਰ ਦਲਾਲਾਂ ਦੀ ਵੀ ਭਰਮਾਰ ਹੈ, ਜੋ ਸਟਾਫ਼ ਅਤੇ ਅਧਿਕਾਰੀਆਂ ਨਾਲ ਪੈਸਿਆਂ ਦਾ ਲੈਣ ਦੇਣ ਕਰਨ ਉਪਰੰਤ ਪਹਿਲ ਦੇ ਆਧਾਰ 'ਤੇ ਕੰਮ ਕਰਵਾ ਦਿੰਦੇ ਹਨ  ਸਵੇਰੇ ਤੜਕੇ ਤੋਂ ਲਾਈਨਾਂ ਵਿੱਚ ਧੁੱਪੇ ਲੱਗਣ ਦੇ ਵਰਤਾਰੇ ਤੋਂ ਤੰਗ ਆ ਚੁੱਕੇ ਲੋਕ ਹੁਣ ਇਸ ਸੇਵਾ ਕੇਂਦਰ ਵਿਰੁੱਧ  ਰਣਨੀਤੀ ਉਲੀਕਣ ਲਈ ਮੀਟਿੰਗਾਂ ਦਾ ਦੌਰ ਵੀ ਸ਼ੁਰੂ ਕੀਤਾ ਹੋਇਆ ਹੈ। ਇਸ ਸਬੰਧੀ ਨਾਇਬ ਤਹਿਸੀਲਦਾਰ ਉਂਕਾਰ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਜਦੋਂ 200 ਵਿਅਕਤੀ ਦਾ ਕੰਮ ਹੋਣਾ ਹੋਵੇ ਅਤੇ 500 ਵਿਅਕਤੀ ਆ ਜਾਵੇ ਤਾਂ ਭੀੜ ਫਿਰ ਪਵੇਗੀ ਹੀ ਇਹ ਕਹਿ ਕੇ ਪੱਲਾ ਝਾੜ ਦਿੱਤਾ। ਉਨ੍ਹਾਂ ਕਿਹਾ ਕਿ ਜਦ ਕੇ ਟੋਕਨ ਸਿਸਟਮ ਬੰਦ ਕਰ ਦਿੱਤਾ ਗਿਆ ਹੈ।   

ਇਹ ਵੀ ਪੜ੍ਹੋ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦਾ ਦੋਸ਼ੀ ਸਿਰਸਾ ਸਾਧ ਨਾਲ ਸਬੰਧਤ: ਬੀਬੀ ਜਗੀਰ ਕੌਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News