ਟੈਂਪੂ ਤੇ ਮੋਟਰਸਾਈਕਲ ਦੀ ਟੱਕਰ, ਰਿਟਾਇਰਡ ਪੁਲਸ ਮੁਲਾਜ਼ਮ ਜ਼ਖਮੀ

03/02/2018 10:10:55 AM


ਜਲੰਧਰ (ਮਾਹੀ, ਸੁਧੀਰ) - ਮਕਸੂਦਾਂ ਚੌਕ ਵਿਚ ਟੈਂਪੂ ਤੇ ਮੋਟਰਸਾਈਕਲ ਦੀ ਟੱਕਰ ਹੋ ਗਈ। ਮੋਟਰਸਾਈਕਲ ਚਾਲਕ ਰਿਟਾਇਰਡ ਪੰਜਾਬ ਪੁਲਸ ਹਰਭਜਨ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ। ਹਰਭਜਨ ਨੇ ਦੱਸਿਆ ਕਿ ਸਿਗਨਲ ਗ੍ਰੀਨ ਹੋਇਆ ਤਾਂ ਜਿਵੇਂ ਹੀ ਉਨ੍ਹਾਂ ਮੋਟਰਸਾਈਕਲ ਮਕਸੂਦਾਂ ਚੌਕ ਵਲ ਮੋੜਿਆ ਤਾਂ ਉਸ ਸਮੇਂ ਲਾਲ ਲਾਈਟ ਪਾਰ ਕਰਦੇ ਹੋਏ ਸਾਹਮਣਿਓਂ ਆ ਰਹੇ ਟੈਂਪੂ ਚਾਲਕ ਨੇ ਟੱਕਰ ਮਾਰ ਦਿੱਤੀ, ਜਿਸ ਵਿਚ ਉਹ ਵਾਲ-ਵਾਲ ਬਚੇ। ਨਹੀਂ ਤਾਂ ਉਹ ਟੈਂਪੂ ਦੇ ਹੇਠਾਂ ਵੀ ਆ ਸਕਦੇ ਸੀ ਅਤੇ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਸੀ। ਦੂਜੇ ਪਾਸੇ ਟੈਂਪੂ ਚਾਲਕ ਕਰਨੈਲ ਸਿੰਘ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਜਲੰਧਰ ਸਬਜ਼ੀ ਮੰਡੀ ਵਲ ਜਾ ਰਿਹਾ ਸੀ ਅਤੇ ਗ੍ਰੀਨ ਸਿਗਨਲ ਹੋਣ 'ਤੇ ਉਹ ਸਿੱਧਾ ਨਿਕਲ ਰਿਹਾ ਸੀ। 
ਉਸ ਸਮੇਂ ਮੋਟਰਸਾਈਕਲ ਚਾਲਕ ਨੇ ਬਿਨਾਂ ਸਿਗਨਲ ਦੇਖੇ ਮੋਟਰਸਾਈਕਲ ਮੋੜ ਦਿੱਤਾ ਅਤੇ ਟੈਂਪੂ ਨਾਲ ਟਕਰਾ ਗਿਆ। ਇਸ ਦੌਰਾਨ ਕਾਫੀ ਦੇਰ ਹਰਭਜਨ ਸਿੰਘ ਨੇ ਆਪਣਾ ਮੋਟਰਸਾਈਕਲ ਡਿਗਿਆ ਰਹਿਣ ਦਿੱਤਾ ਅਤੇ ਪੀ. ਸੀ. ਆਰ. ਮੁਲਾਜ਼ਮਾਂ ਨੂੰ ਬੁਲਾਇਆ। ਕਾਫੀ ਦੇਰ ਬਹਿਸ ਤੋਂ ਬਾਅਦ ਟੈਂਪੂ ਚਾਲਕ ਵਲੋਂ ਮੁਆਫੀ ਮੰਗਣ ਤੋਂ ਬਾਅਦ ਦੋਵਾਂ ਧਿਰਾਂ 'ਚ ਰਾਜ਼ੀਨਾਮਾ ਹੋ ਗਿਆ।  


Related News