ਸੰਡੇ ਬਾਜ਼ਾਰ, ਸ੍ਰੀ ਰਾਮ ਚੌਕ ਤੋਂ ਲੈ ਕੇ ਅਲੀ ਮੁਹੱਲਾ ਤੱਕ ਨਾ ਨਿਯਮ, ਨਾ ਕਾਨੂੰਨ

Monday, Jan 06, 2020 - 11:55 AM (IST)

ਸੰਡੇ ਬਾਜ਼ਾਰ, ਸ੍ਰੀ ਰਾਮ ਚੌਕ ਤੋਂ ਲੈ ਕੇ ਅਲੀ ਮੁਹੱਲਾ ਤੱਕ ਨਾ ਨਿਯਮ, ਨਾ ਕਾਨੂੰਨ

ਜਲੰਧਰ (ਵਰੁਣ)— ਸੰਡੇ ਮਾਰਕੀਟ ਦੌਰਾਨ ਸ੍ਰੀ ਰਾਮ ਚੌਕ ਤੋਂ ਲੈ ਕੇ ਅਲੀ ਮੁਹੱਲਾ ਤੱਕ ਨਾ ਹੀ ਤਾਂ ਕੋਈ ਨਿਯਮ ਦਿਖਾਈ ਦਿੰਦਾ ਅਤੇ ਨਾ ਹੀ ਕਾਨੂੰਨ। ਟਰੈਫਿਕ ਨਿਯਮਾਂ ਦੀ ਪਾਲਣਾ ਅਤੇ ਟਰੈਫਿਕ ਕੰਟਰੋਲ ਕਰਨ ਲਈ ਟਰੈਫਿਕ ਪੁਲਸ ਦੇ ਵੀ ਹੱਥ ਖੜ੍ਹੇ ਹੋ ਚੁੱਕੇ ਹਨ, ਜਦਕਿ ਨਿਗਮ ਦੀ ਨਾਲਾਇਕੀ ਕਾਰਣ ਹਰ ਸੰਡੇ ਫੜ੍ਹੀਆਂ ਅਤੇ ਰੇਹੜੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ।

PunjabKesari

ਸੰਡੇ ਬਾਜ਼ਾਰ 'ਚ ਭੀੜ ਅਤੇ ਟਰੈਫਿਕ ਵਿਵਸਥਾ ਨੂੰ ਸੁਚਾਰੂ ਕਰਨ ਲਈ ਟਰੈਫਿਕ ਪੁਲਸ ਦੇ ਅਧਿਕਾਰੀ ਕਈ ਵਾਰ ਹਵਾ 'ਚ ਤੀਰ ਮਾਰ ਕੇ ਬਿਆਨ ਜਾਰੀ ਕਰ ਚੁੱਕੇ ਹਨ ਪਰ ਜ਼ਮੀਨੀ ਹਕੀਕਤ 'ਚ ਐਤਵਾਰ ਨੂੰ ਸ੍ਰੀ ਰਾਮ ਚੌਕ ਤੋਂ ਲੈ ਕੇ ਅਲੀ ਮੁਹੱਲਾ ਤੱਕ ਦੀ ਰੋਡ ਤੱਕ ਟਰੈਫਿਕ ਬੇਲਗਾਮ ਹੋ ਜਾਂਦਾ ਹੈ। ਕੁਝ ਸਮਾਂ ਪਹਿਲਾਂ ਜਾਮ ਤੋਂ ਬਚਣ ਲਈ ਰੈੱਡ ਕਰਾਸ ਮਾਰਕੀਟ ਦੇ ਸਾਹਮਣੇ ਬੰਦ ਕੀਤੇ ਯੂ-ਟਰਨ ਪੁਆਇੰਟ 'ਤੇ ਲਾਏ ਗਏ ਬੈਰੀਕੇਡ ਤੱਕ ਹਟਾ ਦਿੱਤੇ ਗਏ ਹਨ। ਇਸ ਰੋਡ 'ਤੇ ਨੋ ਪਾਰਕਿੰਗ 'ਚ ਗੱਡੀਆਂ ਖੜ੍ਹੀਆਂ ਰਹਿੰਦੀਆਂ ਹਨ, ਜਿਸ ਕਾਰਣ ਲੰਮਾ ਜਾਮ ਲੱਗ ਜਾਂਦਾ ਹੈ ਪਰ ਟਰੈਫਿਕ ਪੁਲਸ ਨੂੰ ਕੋਈ ਸੁੱਧ ਹੀ ਨਹੀਂ।

ਏ. ਡੀ. ਸੀ. ਪੀ. ਟਰੈਫਿਕ ਗਗਨੇਸ਼ ਕੁਮਾਰ ਕਦੇ ਤਾਂ ਸੰਡੇ ਬਾਜ਼ਾਰ 'ਚ ਨੋ ਆਟੋ ਜ਼ੋਨ ਕਰਨ ਦੇ ਬਿਆਨ ਦਿੰਦੇ ਹਨ ਅਤੇ ਕਦੇ ਵਨ-ਵੇਅ ਜ਼ੋਨ ਕਰਨ ਦੇ ਪਰ ਉਸ ਦੇ ਬਿਆਨਾਂ ਦਾ ਕੋਈ ਅਸਰ ਤੱਕ ਨਹੀਂ ਹੋਇਆ। ਇਸ ਰੋਡ 'ਤੇ ਲਗਾਤਾਰ ਰੋਡ ਦੀ ਚੌੜ੍ਹਾਈ ਘੱਟ ਹੁੰਦੀ ਜਾ ਰਹੀ ਹੈ। ਸਿਵਲ ਹਸਪਤਾਲ ਆਉਣ-ਜਾਣ ਵਾਲੀ ਐਂਬੂਲੈਂਸ ਨੂੰ ਵੀ ਰਾਹ ਨਹੀਂ ਮਿਲਦਾ। ਜਿਸ ਕਾਰਨ ਐਂਬੂਲੈਂਸ ਵੀ ਜਾਮ 'ਚ ਫਸੀ ਰਹਿੰਦੀ ਹੈ। ਜੇਕਰ ਟਰੈਫਿਕ ਪੁਲਸ ਦੀ ਇਸ ਲਾਪ੍ਰਵਾਹੀ ਕਾਰਣ ਐਂਬੂਲੈਂਸ ਵਿਚ ਕਿਸੇ ਮਰੀਜ਼ ਦੀ ਮੌਤ ਹੋ ਗਈ ਤਾਂ ਉਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ?


author

shivani attri

Content Editor

Related News