ਸੁਲਤਾਨਪੁਰ ਲੋਧੀ ਵਿਖੇ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋਈ 2 ਏਕੜ ਪਰਾਲੀ

03/15/2023 4:50:01 PM

ਕਪੂਰਥਲਾ (ਓਬਰਾਏ)- ਕਪੂਰਥਲਾ ਵਿਖੇ ਬਿਜਲੀ ਦੇ ਟਰਾਂਸਫਾਰਮਰ ਤੋਂ ਅਚਾਨਕ ਅੱਗ ਲੱਗਣ ਕਾਰਨ 2 ਏਕੜ ਦੀ ਪਰਾਲੀ ਸੜਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਸੁਲਤਾਨਪੁਰ ਲੋਧੀ ਦੇ ਨੇੜੇ ਪਿੰਡ ਵਾਡਾ ਜਗੀਰ ਵਿਚ ਇਕ ਸੰਸਥਾ ਵੱਲੋਂ ਕਿਸਾਨਾਂ ਦੇ ਖੇਤਾਂ ਤੋਂ ਮਸ਼ੀਨ ਦੀ ਸਹਾਇਤਾ ਨਾਲ ਇਕੱਠੀ ਕੀਤੀ ਗਈ ਪਰਾਲੀ ਦੇ ਢੇਰਾਂ ਦੇ ਕਰੀਬ 7 ਏਕੜ ਰਕਬੇ ਵਿਚ ਭੰਡਾਰ ਕੀਤੀ ਗਈ ਪਰਾਲੀ ਨੂੰ ਅੱਗ ਲੱਗ ਗਈ। ਵੇਖਦੇ ਹੀ ਵੇਖਦੇ ਅੱਗ ਨੇ ਭਿਆਨਕ ਰੂਪ ਧਾਰ ਲਿਆ। ਮੌਕੇ 'ਤੇ ਇਸ ਸਬੰਧੀ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਗਈ ਅਤੇ ਸੰਤ ਸੀਚੇਵਾਲ ਨੇ ਵੀ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਉਣ ਲਈ ਕੀਤੇ ਜਾ ਰਹੀਆਂ ਕੋਸ਼ਿਸ਼ਾਂ ਦਾ ਜਾਇਜ਼ਾ ਲਿਆ। ਜਲੰਧਰ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭੇਜੀਆਂ ਗਈਆਂ ਹਨ, ਜਿਨ੍ਹਾਂ ਵੱਲੋਂ ਅੱਗ 'ਤੇ ਕਾਬੂ ਪਾਇਆ ਜਾ ਰਿਹਾ ਹੈ। 

ਪਰਾਲੀ ਦੇ ਡੰਪ ਨੂੰ ਲੱਗੀ ਅੱਗ ਨੂੰ ਬਝਾਉਣ ਲਈ ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅੱਠ ਘੰਟੇ ਮੁਸ਼ਕਤ ਕਰਦੇ ਰਹੇ।ਸੁਲਤਾਨਪੁਰ ਲੋਧੀ ਤਹਿਸੀਲ ਦੇ ਪਿੰਡ ਹੈਦਰਾਬਾਦ ਦੋਨਾ ਦੀ 7 ਏਕੜ ਜ਼ਮੀਨ ‘ਤੇ ਇੱਕ ਨਿੱਜੀ ਕੰਪਨੀ ਨੇ ਪਾਰਲੀ ਦੀਆਂ ਗੱਠਾਂ ਬੰਨ੍ਹ ਕੇ ਰੱਖੀਆ ਹੋਈਆ ਸਨ। ਬੀਤੇ ਦਿਨ ਦੁਪਹਿਰ ਵੇਲੇ ਝੱਲੀ ਹਵਾ ਕਾਰਨ ਇੱਕ ਰੁੱਖ ਦਾ ਟਾਹਣਾ ਟੁੱਟ ਕੇ ਕੋਲੋ ਲੰਘੀ ਦੀਆਂ ਬਿਜਲੀਆਂ ਦੀਆਂ ਤਾਰਾਂ ‘ਤੇ ਜਾ ਡਿੱਗਿਆ, ਜਿਸ ਕਾਰਨ ਨਿਕਲੀ ਚੰਗਿਆੜੀ ਕਾਰਨ ਪਾਰਲੀ ਦੀਆਂ ਗੱਠਾਂ ਨੂੰ ਅੱਗ ਲੱਗ ਗਈ। ਇਸ ਘਟਨਾ ਦਾ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਜਿਉਂ ਪਤਾ ਲੱਗਾ ਉਹ ਆਪਣੇ ਸਮਾਗਮ ਛੱਡ ਕੇ ਘਟਨਾ ਵਾਲੀ ਥਾਂ ਪਹੁੰਚ ਗਏ ‘ਤੇ ਉੱਥੇ ਅੱਗ ਬਝਾਉਣ ਵਿੱਚ ਡੱਟ ਗਏ। ਨਕੋਦਰ,ਲੋਹੀਆਂ ਅਤੇ ਸੁਲਤਾਨਪੁਰ ਤੋਂ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲਗਾਤਾਰ ਅੱਗ ਬਝਾਉਣ ਵਿੱਚ ਮੱਦਦ ਕਰ ਰਹੀਆ ਸਨ। ਖ਼ਬਰ ਲਿਖੇ ਜਾਣ ਤੱਕ ਅੱਗ ਲੱਗੀ ਨੂੰ ਅੱਠ ਘੰਟੇ ਬੀਤ ਗਏ ਸਨ ।

PunjabKesari

ਸੰਤ ਬਲਬੀਰ ਸਿੰਘ ਸੀਚੇਵਾਲ ਦੇ ਅਣਥੱਕ ਯਤਨਾਂ ਸਦਕਾ ਪਾਰਲੀ ਦੇ ਡੰਪ ਦੇ ਉਸ ਹਿੱਸੇ ਨੂੰ ਵੱਖ ਕੀਤਾ ਗਿਆ ਜਿਧਰ ਅੱਗ ਨਹੀਂ ਸੀ ਪੁੱਜੀ।ਅੱਖੀ ਵੇਖਣ ਵਾਲਿਆਂ ਦਾ ਕਹਿਣਾ ਸੀ ਕਿ ਅੱਗ ਏਨੀ ਤੇਜ਼ੀ ਨਾਲ ਫੈਲੀ ਕਿ ਵੇਖਦਿਆਂ-ਵੇਖਦਿਆਂ ਹੀ ਡੰਪ ਦੇ ਵੱਡੇ ਹਿੱਸੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਸੰਤ ਸੀਚੇਵਾਲ ਨੇ ਦੱਸਿਆ ਕਿ ਇਸ ਇਲਾਕੇ ਵਿੱਚੋਂ ਕਿਸਾਨਾਂ ਨੇ ਉਦਮ ਕਰਕੇ ਪਾਰਲੀ ਇਸ ਵਾਰ ਚੁੱਕਵਾ ਦਿੱਤੀ ਸੀ। ਸੰਤ ਸੀਚੇਵਾਲ ਨੇ ਦੱਸਿਆ ਕਿ ਨਿਰਮਲ ਕੁਟੀਆ ਸੀਚੇਵਾਲ ਵਿੱਚ ਸੰਤ ਲਾਲ ਸਿੰਘ ਜੀ ਦੇ ਬਰਸੀ ਸਮਾਗਮ ਚੱਲ ਰਹੇ ਹਨ। ਉਨ੍ਹਾਂ ਨੂੰ ਜਿਉਂ ਹੀ ਅੱਗ ਲੱਗਣ ਦੀ ਘਟਨਾ ਬਾਰੇ ਪਤਾ ਲੱਗਾ ਉਹ ਸੇਵਾਦਾਰਾਂ ਨੂੰ ਨਾਲ ਲੈਕੇ ਘਟਨਾ ਵਾਲੀ ਥਾਂ ਪਹੁੰਚ ਗਏ ਸਨ। ਚੱਕਚੇਲਾ ਪਿੰਡ ਦੇ ਸਰਪੰਚ ਜੋਗਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਨਿੱਜੀ ਕੰਪਨੀ ਨੂੰ ਜ਼ਮੀਨ ਠੇਕੇ ‘ਤੇ ਦਿੱਤੀ ਹੋਈ ਸੀ, ਜਿੱਥੇ ਪਾਰਲੀ ਦਾ ਇਹ ਡੰਪ ਲੱਗਾ ਹੋਇਆ ਸੀ।ਉਸ ਕੰਪਨੀ ਨੇ ਇਹ ਪਾਰਲੀ ਇੱਕ ਪੇਪਰ ਮਿਲ ਨੂੰ ਵੇਚੀ ਹੋਈ ਸੀ। ਜੋਗਾ ਸਿੰਘ ਨੇ ਦੱਸਿਆ ਕਿ ਲੰਘੀ 25 ਫਰਵਰੀ ਤੱਕ ਇਹ ਪਾਰਲੀ ਚੁੱਕ ਲੈ ਜਾਣੀ ਸੀ ਪਰ ਕਿਸੇ ਕਾਰਨਾਂ ਕਰਕੇ ਪੇਪਰ ਮਿਲਇਹ ਪਾਰਲੀ ਨਹੀਂ ਚੁੱਕ ਸਕੀ। ਉਧਰ ਦਰਜਨ ਤੋਂ ਵੱਧ ਫਾਇਰ ਬ੍ਰਿਗੇਡ ਦੇ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਜਿਉਂ ਹੀ ਪਤਾ ਲੱਗਾ ਉਹ ਤੁਰੰਤ ਅੱਗ ਬਝਾਉਣ ਲਈ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਅੱਠ ਘੰਟਿਆਂ ਵਿੱਚ 30 ਤੋਂ ਵੱਧ ਗੱਡੀਆ ਪਾਣੀਆਂ ਦੀ ਲੱਗ ਚੁੱਕੀਆ ਸਨ।

ਇਹ ਵੀ ਪੜ੍ਹੋ: ਜ਼ਿਮਨੀ ਚੋਣ ਲਈ ਟਿਕਟ ਮਿਲਣ ਮਗਰੋਂ ਜਲੰਧਰ ਪਹੁੰਚਣ 'ਤੇ ਕਰਮਜੀਤ ਕੌਰ ਚੌਧਰੀ ਦਾ ਵੱਡਾ ਬਿਆਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News