ਪਾਕਿ ਦਾ ਸੱਦਾ ਠੁਕਰਾਉਣ ''ਤੇ ਖਹਿਰਾ ਨੇ ਕੈਪਟਨ ਦੀ ਆਰੂਸਾ ਨਾਲ ਦੋਸਤੀ ''ਤੇ ਚੁੱਕੇ ਸਵਾਲ

Monday, Nov 26, 2018 - 06:07 PM (IST)

ਪਾਕਿ ਦਾ ਸੱਦਾ ਠੁਕਰਾਉਣ ''ਤੇ ਖਹਿਰਾ ਨੇ ਕੈਪਟਨ ਦੀ ਆਰੂਸਾ ਨਾਲ ਦੋਸਤੀ ''ਤੇ ਚੁੱਕੇ ਸਵਾਲ

ਜਲੰਧਰ— ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਖਹਿਰਾ ਨੇ ਇਕ ਵਾਰ ਫਿਰ ਤੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਆਰੂਸਾ ਨਾਲ ਦੋਸਤੀ 'ਤੇ ਸਵਾਲ ਚੁੱਕੇ ਹਨ। ਟਵੀਟ ਜ਼ਰੀਏ ਸੁਖਪਾਲ ਖਹਿਰਾ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨ ਦੀਆਂ ਅੱਤਵਾਦੀ ਗਤੀਵਿਧੀਆਂ ਤੋਂ ਇੰਨੇ ਪਰੇਸ਼ਾਨ ਹੋ ਚੁੱਕੇ ਹਨ ਤਾਂ ਉਨ੍ਹਾਂ ਨੂੰ ਪਾਕਿਸਤਾਨੀ ਦੋਸਤ ਨਾਲ ਵੀ ਦੋਸਤੀ ਨਿਭਾਉਂਦੇ ਸਮੇਂ ਗੰਭੀਰਤਾ ਵਰਤਣੀ ਚਾਹੀਦੀ ਸੀ।

PunjabKesari

ਆਰੂਸਾ ਦੇ ਨਾਂ ਦਾ ਜ਼ਿਕਰ ਨਾ ਕਰਦੇ ਹੋਏ ਖਹਿਰਾ ਨੇ ਲਿਖਿਆ ਕਿ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਆ ਕੇ ਪਾਕਿਸਤਾਨੀ ਦੋਸਤ ਕੈਪਟਨ ਦੀ ਖਾਤਿਰਦਾਰੀ ਦਾ ਆਨੰਦ ਮਾਨਦੇ ਹਨ। ਖਹਿਰਾ ਨੇ ਕਿਹਾ ਕਿ ਕੈਪਟਨ ਵੱਲੋਂ ਪਾਕਿਸਤਾਨ ਦਾ ਸੱਦਾ ਠੁਕਰਾਉਣਾ ਉਨ੍ਹਾਂ ਦੇ ਦੋਗਲੇ ਹੋਣ ਦਾ ਸਬੂਤ ਜ਼ਾਹਰ ਕਰਦਾ ਹੈ। 

ਦਰਅਸਲ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਦਾ ਨੀਂਹ ਪੱਥਰ ਰੱਖਣ ਲਈ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਵੀ ਸੱਦਾ ਦਿੱਤਾ ਗਿਆ ਹੈ। ਪਾਕਿ ਵੱਲੋਂ ਭੇਜੇ ਗਏ ਇਸ ਸੱਦੇ ਨੂੰ ਕੈਪਟਨ ਨੇ ਠੁਕਰਾ ਦਿੱਤਾ ਹੈ। 


author

shivani attri

Content Editor

Related News