ਅਚਾਨਕ ਘਰ ਦੀ ਛੱਤ ਡਿੱਗਣ ਕਾਰਨ ਹੇਠਾਂ ਸੁੱਤੇ 4 ਬੱਚੇ ਹੋਏ ਜ਼ਖ਼ਮੀ, ਪਲਾਂ 'ਚ ਮਚਿਆ ਚੀਕ-ਚਿਹਾੜਾ

Friday, Aug 16, 2024 - 12:54 PM (IST)

ਜਲੰਧਰ (ਸੋਨੂੰ)- ਜਲੰਧਰ ਦੇ ਬਸਤੀ ਦਾਨਿਸ਼ਮੰਡਾ ਇਲਾਕੇ 'ਚ ਇਕ ਮਕਾਨ ਦੀ ਬਾਲਿਆਂ ਵਾਲੀ ਛੱਤ ਡਿੱਗਣ ਕਾਰਨ ਘਰ 'ਚ ਰਹਿੰਦੇ ਪਰਿਵਾਰਕ ਮੈਂਬਰ ਜ਼ਖ਼ਮੀ ਹੋ ਗਏ। ਕਿਰਾਏ ਦੇ ਮਕਾਨ ਵਿਚ ਰਹਿਣ ਵਾਲੇ ਰਾਧੇ ਸ਼ਾਮ ਹਰਿਆ ਨੇ ਦੱਸਿਆ ਕਿ ਸਵੇਰੇ ਅਚਾਨਕ ਮਕਾਨ ਦੀ ਛੱਤ ਡਿੱਗ ਗਈ, ਜਿਸ ਨਾਲ ਹੇਠਾਂ ਸੁੱਤੇ ਹੋਏ 4 ਬੱਚੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਰਾਧੇ ਸ਼ਾਮ ਨੇ ਦੱਸਿਆ ਕਿ ਮਕਾਨ ਮਾਲਕ ਘਟਨਾ ਦਾ ਪਤਾ ਲੱਗਣ ਦੇ ਬਾਵਜੂਦ ਵੇਖਣ ਨਹੀਂ ਆਇਆ ਨਾ ਹੀ ਕਿਸੇ ਹੋਰ ਨੇ ਹਾਲ-ਚਾਲ ਪੁੱਛਿਆ।

PunjabKesari

ਉਥੇ ਹੀ ਮਹਿਲਾ ਨੇ ਦੱਸਿਆ ਕਿ ਛੱਤ ਦੀ ਖ਼ਰਾਬ ਹਾਲਤ ਬਾਰੇ ਮਕਾਨ ਮਾਲਕ ਨੂੰ ਵੀ ਦੱਸਿਆ ਸੀ ਪਰ ਉਸ ਨੇ ਕੋਈ ਧਿਆਨ ਨਾ ਦਿੱਤਾ, ਜਿਸ ਨਾਲ ਉਕਤ ਹਾਦਸਾ ਵਾਪਰ ਗਿਆ।  ਉਕਤ ਔਰਤ ਨੇ ਦੱਸਿਆ ਕਿ ਉਸ ਨੇ ਮਕਾਨ ਮਾਲਕ ਨੂੰ ਛੱਤ ਦੀ ਖਰਾਬ ਹਾਲਤ ਬਾਰੇ ਜਾਣੂ ਕਰਵਾਇਆ ਸੀ ਪਰ ਉਸ ਨੇ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।

PunjabKesari

 

ਇਹ ਵੀ ਪੜ੍ਹੋ- ਅਣਵਿਆਹਿਆ ਦੱਸ ਕੀਤੀ ਦੋਸਤੀ, ਹੋਟਲ 'ਚ ਲਿਜਾ ਬਣਾਏ ਸਰੀਰਕ ਸੰਬੰਧ, ਜਦ ਪ੍ਰੇਮਿਕਾ ਨੂੰ ਆਇਆ ਪਤਨੀ ਦਾ ਫੋਨ ਤਾਂ...

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News