ਸਟੱਡੀ ਵੀਜ਼ਾ ’ਤੇ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਕੀਤੀ 3 ਲੱਖ ਦੀ ਠੱਗੀ
Monday, Jul 19, 2021 - 04:01 PM (IST)
ਕਪੂਰਥਲਾ (ਭੂਸ਼ਣ/ਮਲਹੋਤਰਾ)- ਇਕ ਨੌਜਵਾਨ ਨੂੰ ਸਟੱਡੀ ਵੀਜ਼ਾ ’ਤੇ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਲਿਖਤੀ ਇਕਰਾਰਨਾਮਾ ਕਰਕੇ 3 ਲੱਖ ਰੁਪਏ ਦੀ ਰਕਮ ਦੀ ਠੱਗੀ ਕਰਨ ਦੇ ਮਾਮਲੇ ’ਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਪਤੀ-ਪਤਨੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦੇ ਕੀ ਨੇ ਮਾਇਨੇ? ਜਾਣੋ ਕੀ ਹੋਣਗੀਆਂ ਚੁਣੌਤੀਆਂ
ਜਾਣਕਾਰੀ ਅਨੁਸਾਰ ਗੁਰਵਿੰਦਰ ਬੱਗਾ ਪੁੱਤਰ ਸਰਬਜੀਤ ਸਿੰਘ ਵਾਸੀ ਮੁਹੱਲਾ ਲਾਹੌਰੀ ਗੇਟ ਕਪੂਰਥਲਾ ਨੇ ਐੱਸ. ਐੱਸ. ਪੀ. ਕਪੂਰਥਲਾ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਰਾਜਨ ਅਰੋੜਾ ਪੁੱਤਰ ਅਵਿਨਾਸ਼ ਕੁਮਾਰ ਵਾਸੀ ਸ਼ਾਲੀਮਾਰ ਐਵੀਨਿਊ ਨੇੜੇ ਬਗਲਾਮੁਖੀ ਮੰਦਰ ਕਪੂਰਥਲਾ ਅਤੇ ਉਸ ਦੀ ਪਤਨੀ ਵੋਨੀਸਾ ਅਰੋੜਾ ਨਾਲ ਸਟੱਡੀ ਵੀਜ਼ੇ ’ਤੇ ਆਸਟ੍ਰੇਲੀਆ ਭੇਜਣ ਲਈ 10 ਲੱਖ ਰੁਪਏ ’ਚ ਗੱਲਬਾਤ ਕੀਤੀ ਸੀ, ਜਿਸ ਤੋਂ ਬਾਅਦ ਉਕਤ ਪਤੀ-ਪਤਨੀ ਨੇ ਲਿਖਤੀ ਇਕਰਾਰਨਾਮਾ ਕਰਕੇ ਉਸ ਤੋਂ 3 ਲੱਖ ਰੁਪਏ ਦੀ ਰਕਮ ਲੈ ਲਈ। ਫਿਰ ਇਸ ਤੋਂ ਬਾਅਦ ਉਕਤ ਮੁਲਜ਼ਮਾਂ ਨੇ ਉਸ ਕੋਲੋਂ ਆਈਲੈਟਸ ਦਾ ਸਰਟੀਫਿਕੇਟ, ਮੈਟ੍ਰਿਕ ਅਤੇ 12ਵੀਂ ਦਾ ਸਰਟੀਫਿਕੇਟ ਅਤੇ ਪਾਸਪੋਰਟ ਲੈ ਲਏ, ਜਦੋਂ ਠੀਕ ਮਿਤੀ ’ਤੇ ਉਕਤ ਮੁਲਜ਼ਮਾਂ ਨੇ ਉਸ ਦਾ ਸਟੱਡੀ ਵੀਜ਼ਾ ਨਹੀਂ ਲਗਵਾਇਆ ਤਾਂ ਉਸ ਨੇ ਉਨ੍ਹਾਂ ’ਤੇ ਉਸ ਦੀ 3 ਲੱਖ ਰੁਪਏ ਦੀ ਰਕਮ ਅਤੇ ਦਸਤਾਵੇਜ਼ ਵਾਪਸ ਕਰਨ ਦਾ ਦਬਾਅ ਪਾਇਆ।
ਇਹ ਵੀ ਪੜ੍ਹੋ: ਬੱਸਾਂ ਜ਼ਰੀਏ ਮਨੀਕਰਨ ਸਾਹਿਬ, ਪਾਉਂਟਾ ਸਾਹਿਬ, ਜਵਾਲਾਜੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ
ਉਹ ਉਸ ਨੂੰ ਲਾਰਾ ਲਾਉਣ ਲੱਗ ਪਏ ਤੇ ਬਾਅਦ ’ਚ ਧਮਕੀਆਂ ਦੇ ਲੱਗ ਪਏ, ਜਿਸ ਕਰਕੇ ਉਸ ਨੂੰ ਇਨਸਾਫ਼ ਲਈ ਐੱਸ. ਐੱਸ. ਪੀ. ਦੇ ਸਨਮੁਖ ਗੁਹਾਰ ਲਾਉਣੀ ਪਈ, ਜਿਨ੍ਹਾਂ ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਆਰਥਿਕ ਅਪਰਾਧ ਸ਼ਾਖਾ ਨੂੰ ਜਾਂਚ ਦੇ ਹੁਕਮ ਦਿੱਤੇ। ਜਾਂਚ ਦੌਰਾਨ ਦੋਹਾਂ ਮੁਲਜ਼ਮਾਂ ਰਾਜਨ ਅਰੋੜਾ ਅਤੇ ਉਸ ਦੀ ਪਤਨੀ ਵੋਨੀਸਾ ਅਰੋੜਾ ’ਤੇ ਲਾਏ ਗਏ ਸਾਰੇ ਇਲਜ਼ਾਮ ਸਹੀ ਪਾਏ ਗਏ ਹਨ, ਜਿਸ ਦੇ ਆਧਾਰ ’ਤੇ ਰਾਜਨ ਅਰੋੜਾ ਅਤੇ ਵੋਨੀਸਾ ਅਰੋੜਾ ਖ਼ਿਲਾਫ਼ ਥਾਣਾ ਸਿਟੀ ’ਚ ਮਾਮਲਾ ਦਰਜ ਕਰ ਲਿਆ ਗਿਆ।
ਇਹ ਵੀ ਪੜ੍ਹੋ: ਕਰਤਾਰਪੁਰ: ਨਸ਼ਾ ਛੁਡਾਊ ਕੇਂਦਰ 'ਚ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਸਰੀਰ 'ਤੇ ਮਿਲੇ ਸੱਟਾਂ ਦੇ ਨਿਸ਼ਾਨ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ