ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ ਕੀਤੀ ਗਈ ਹੜਤਾਲ
Thursday, Sep 12, 2019 - 06:47 PM (IST)
ਨੰਗਲ (ਗੁਰਭਾਗ)— ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸੂਬਾ ਪੱਧਰੀ ਸੱਦੇ ਤਹਿਤ ਸਰਕਾਰੀ ਸ਼ਿਵਾਲਿਕ ਕਾਲਜ ਅਤੇ ਸਰਕਾਰੀ ਆਈ. ਟੀ. ਆਈ (ਨੰਗਲ) 'ਚ ਵਿਦਿਆਰਥੀਆਂ ਨੇ ਹੜਤਾਲ ਕੀਤੀ। ਵਿਦਿਆਰਥੀਆਂ ਦੀਆਂ ਮੰਗਾਂ ਸਨ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਐੱਸ. ਸੀ., ਓ. ਬੀ. ਸੀ, ਈ. ਬੀ. ਸੀ, ਘੱਟ ਗਿਣਤੀ ਵਿਦਿਆਰਥੀਆਂ ਦੀ ਪੂਰੀ ਫੀਸ ਮੁਆਫ ਕੀਤੀ ਜਾਵੇ। ਲੜਕੀਆਂ ਦੀ ਪੀ. ਐੱਚ. ਡੀ. ਤੱਕ ਸਿੱਖਿਆ ਮੁਫਤ ਕਰਵਾਈ ਜਾਵੇ, ਇਤਿਹਾਸਕ ਯਾਦਗਾਰਾਂ ਦੀ ਸਾਂਭ-ਸੰਭਾਲ ਨੂੰ ਯਕੀਨੀ ਬਣਾਇਆ ਜਾਵੇ।
ਪੀ. ਐੱਸ. ਯੂ. ਦੇ ਜ਼ਿਲਾ ਪ੍ਰਧਾਨ ਜਗਮਨਦੀਪ ਸਿੰਘ ਪੜੀ ਅਤੇ ਮਨੀ ਬੇਲਾ ਨੇ ਕਿਹਾ ਕਿ ਸਰਕਾਰ ਸਿੱਖਿਆ 'ਚੋਂ ਆਪਣਾ ਹੱਥ ਖਿੱਚ ਰਹੀ ਹੈ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਈ. ਬੀ. ਸੀ. (ਇਕੋਨਾਮਿਕ ਬੈਕਵਰਡ ਕਲਾਸ) ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਪੋਰਟਲ ਨੂੰ ਆਸ਼ੀਰਵਾਦ ਉੱਤੇ ਖੋਲ੍ਹਿਆ ਜਾਵੇ, ਜਦੋਂ ਕਿ ਪੰਜਾਬ ਸਰਕਾਰ ਨੇ ਕੇਂਦਰ ਦੀ ਇਸ ਸਕੀਮ ਨੂੰ ਆਪਣੇ ਆਸ਼ੀਰਵਾਦ ਪੋਰਟਲ ਤੋਂ ਹਟਾਇਆ ਹੋਇਆ ਹੈ। ਆਈ. ਟੀ. ਆਈ. 'ਚ ਮੁਕੰਮਲ ਹੜਤਾਲ ਕਰਵਾਉਣ 'ਚ ਐੱਸ. ਐੱਫ. ਆਈ. (ਨੰਗਲ) ਦੀ ਟੀਮ ਨੇ ਪੂਰਨ ਹਮਾਇਤ ਕੀਤੀ। ਇਸ ਮੌਕੇ ਮਨਵੀਰ, ਤਰਨਪ੍ਰੀਤ ਸਿੰਘ, ਰਜਤ, ਸੁਖਰਾਜ, ਪਰਮਵੀਰ, ਰਾਜਨ, ਸਾਹਿਲ, ਮਨੋਜ, ਵਿਕਾਸ ਆਦਿ ਹੋਰ ਸਾਥੀ ਮੌਜੂਦ ਸਨ।