ਕਰੋੜਾਂ ਦੇ ਸਟ੍ਰੀਟ ਲਾਈਟ ਠੇਕਾ ਘਪਲੇ ਦਾ ਪਰਦਾਫਾਸ਼, CBI ਕਰੇ ਮਾਮਲੇ ਦੀ ਜਾਂਚ: ਅਰੁਣ ਖੋਸਲਾ

05/15/2022 11:57:36 AM

ਫਗਵਾੜਾ (ਜਲੋਟਾ)-ਨਗਰ ਨਿਗਮ ਫਗਵਾੜਾ ਵੱਲੋਂ ਸਟ੍ਰੀਟ ਲਾਈਟਾਂ ਦੀ ਮੈਨਟੇਨੈਂਸ ਦਾ ਠੇਕਾ ਇਸ ਵਾਰ 4 ਲੱਖ ਰੁਪਏ ਪ੍ਰਤੀ ਮਹੀਨਾ ਦੇ ਰੇਟ ’ਤੇ ਦਿੱਤੇ ਜਾਣ ਦੀ ਗੱਲ ਕਰਦਿਆਂ ਸੀਨੀਅਰ ਭਾਜਪਾ ਆਗੂ ਅਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਕਿਹਾ ਕਿ ਹੁਣ ਤੱਕ 10 ਲੱਖ ਰੁਪਏ ਪ੍ਰਤੀ ਮਹੀਨਾ ਦੀ ਕੀਮਤ ’ਤੇ ਦਿੱਤਾ ਜਾ ਰਿਹਾ ਠੇਕਾ ਸਿਰਫ 4 ਲੱਖ ਰੁਪਏ ਵਿਚ ਚੜ੍ਹਨ ਨਾਲ ਉਨ੍ਹਾਂ ਵੱਲੋਂ ਪਹਿਲਾਂ ਲਗਾਏ ਸਾਰੇ ਦੋਸ਼ ਸੱਚ ਸਾਬਿਤ ਹੋਏ ਹਨ। ਯਾਦ ਰਹੇ ਕਿ ਫਗਵਾੜਾ ਨਗਰ ਨਿਗਮ ਵੱਲੋਂ ਪਿਛਲੇ ਕਈ ਸਾਲਾਂ ਤੋਂ ਸਟ੍ਰੀਟ ਲਾਈਟਾਂ ਦੀ ਦੇਖਭਾਲ ਤੇ ਮੁਰੰਮਤ ਦਾ ਠੇਕਾ ਲਗਾਤਾਰ ਇਕ ਫਰਮ ਦੇ ਠੇਕੇਦਾਰ ਨੂੰ ਦਿੱਤਾ ਜਾ ਰਿਹਾ ਸੀ ਅਤੇ ਸਾਬਕਾ ਮੇਅਰ ਅਰੁਣ ਖੋਸਲਾ ਮੀਡੀਆ ਵਿਚ ਵਾਰ-ਵਾਰ ਕਹਿੰਦੇ ਸਨ ਕਿ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਬਹੁਤ ਮਹਿੰਗੇ ਰੇਟ ’ਤੇ ਸਟ੍ਰੀਟ ਲਾਈਟਾਂ ਦੀ ਮੁਰੰਮਤ ਦਾ ਠੇਕਾ ਦਿੱਤਾ ਜਾ ਰਿਹਾ ਹੈ। ਉਹ ਇਸ ਘਪਲੇ ਦੀ ਜਾਂਚ ਦੀ ਮੰਗ ਵੀ ਅਕਸਰ ਕਰਦੇ ਰਹੇ ਪਰ ਨਿਗਮ ਦੇ ਅਧਿਕਾਰੀ ਹਮੇਸ਼ਾ ਖੋਸਲਾ ਵੱਲੋਂ ਲਗਾਏ ਜਾਂਦੇ ਦੋਸ਼ਾਂ ਨੂੰ ਲੈ ਕੇ ਚੁੱਪੀ ਧਾਰੀ ਰੱਖਦੇ ਸੀ।
ਇਸ ਵਾਰ ਸਬੰਧਿਤ ਠੇਕੇਦਾਰ ਦੀ ਜਗ੍ਹਾ ਦੂਸਰੀ ਫਰਮ ਨੂੰ ਸਿਰਫ 4 ਲੱਖ ਰੁਪਏ ਵਿਚ ਠੇਕਾ ਮਿਲਣਾ ਸ਼ਹਿਰ ਵਿਚ ਵੀ ਚਰਚਾ ਦਾ ਵਿਸ਼ਾ ਹੈਸ ਕਿਉਂਕਿ ਇਹ ਠੇਕਾ ਪਹਿਲਾਂ ਦੇ ਮੁਕਾਬਲੇ 60 ਫੀਸਦੀ ਘੱਟ ਕੀਮਤ ’ਤੇ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦੇ ਵੱਡੇ ਸਿਆਸੀ ਧਮਾਕੇ, ‘ਆਪ’ ਸਰਕਾਰ ’ਤੇ ਸਾਧੇ ਤਿੱਖੇ ਨਿਸ਼ਾਨੇ
ਅਰੁਣ ਖੋਸਲਾ ਨੇ ਜਿੱਥੇ ਮੌਜੂਦਾ ਨਿਗਮ ਕਮਿਸ਼ਨਰ ਦਲਜੀਤ ਕੌਰ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਬਤੌਰ ਨਿਗਮ ਕਮਿਸ਼ਨਰ ਚਾਰਜ ਲੈਣ ਤੋਂ ਬਾਅਦ ਕਾਰਪੋਰੇਸ਼ਨ ਦੇ ਹਾਲਾਤ ’ਚ ਸੁਧਾਰ ਹੋਇਆ ਹੈ, ਉੱਥੇ ਹੀ ਉਨ੍ਹਾਂ ਇਕ ਵਾਰ ਫਿਰ ਸਬੰਧਿਤ ਠੇਕੇਦਾਰ ਨੂੰ ਮਹਿੰਗੇ ਰੇਟ ’ਤੇ ਠੇਕਾ ਦਿੱਤੇ ਜਾਣ ਦੀ ਸੀ. ਬੀ. ਆਈ. ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਅਤੇ ਕਿਹਾ ਕਿ ਦੋਸ਼ੀ ਪਾਏ ਜਾਣ ’ਤੇ ਨਾ ਸਿਰਫ ਸਬੰਧਿਤ ਠੇਕੇਦਾਰ ਬਲਕਿ ਇਸ ਘਪਲੇ ’ਚ ਸ਼ਾਮਲ ਹਰ ਅਧਿਕਾਰੀ ਤੇ ਕਰਮਚਾਰੀ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮਾਮਲੇ ਨੂੰ ਲੈ ਕੇ ਵਿਵਾਦਾਂ ’ਚ ਆਏ ਠੇਕੇਦਾਰ ਦੇ ਨੇੜਲੇ ਸੂਤਰਾਂ ਦਾ ਕਹਿਣਾ ਹੈ ਕਿ ਜੋ ਦੋਸ਼ ਸਾਬਕਾ ਮੇਅਰ ਅਰੁਣ ਖੋਸਲਾ ਵੱਲੋਂ ਬੀਤੇ ਲੰਬੇ ਸਮੇਂ ਤੋਂ ਲਗਾਏ ਜਾਂਦੇ ਰਿਹੇ ਹਨ, ਉਹ ਪੂਰੀ ਤਰ੍ਹਾਂ ਨਾਲ ਝੂਠੇ ਅਤੇ ਬੇਬੁਨਿਆਦ ਹਨ।

ਇਹ ਵੀ ਪੜ੍ਹੋ:  ਬਚਪਨ ’ਚ ਟਰੈਫਿਕ ਸਿਗਨਲ ’ਤੇ ਵੇਚੇ ਫੁੱਲ, PHD ਮਗਰੋਂ ਹੁਣ ਸਰਿਤਾ ਮਾਲੀ 7 ਸਾਲ ਅਮਰੀਕਾ 'ਚ ਕਰੇਗੀ ਖੋਜ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News