ਕੋਠੀ ’ਚੋਂ ਕੀਮਤੀ ਸਾਮਾਨ ਚੋਰੀ
Monday, Jul 29, 2019 - 05:47 AM (IST)

ਸੁਲਤਾਨਪੁਰ ਲੋਧੀ, (ਸੋਢੀ)- ਪਿੰਡ ਅਲਾਦਾਤ ਚੱਕ ਨਵੀਂ ਆਬਾਦੀ ਦੇ ਨਿਵਾਸੀ ਜਸਵਿੰਦਰ ਸਿੰਘ ਨਵਾਂ ਪਿੰਡ ਦੋਨੇਵਾਲ ਵਾਲਿਆਂ ਦੀ ਕੋਠੀ ’ਚੋਂ ਬੀਤੀ ਰਾਤ ਚੋਰ ਕੀਮਤੀ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਿਆ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਜਸਵਿੰਦਰ ਸਿੰਘ ਨੇ ਦੱਸਿਆ ਕਿ ਚੋਰੀ ਦੀ ਵਾਰਦਾਤ ਦਾ ਉਨ੍ਹਾਂ ਨੂੰ ਸਵੇਰੇ ਪਤਾ ਲੱਗਾ। ਉਨ੍ਹਾਂ ਕਿਹਾ ਕਿ ਸ਼ਾਇਦ ਚੋਰ ਉਨ੍ਹਾਂ ਦੇ ਨੇੜਲੇ ਮਕਾਨ ਦਾ ਗੇਟ ਟੱਪ ਕੇ ਉਨ੍ਹਾਂ ਦੇ ਅੰਦਰ ਦਾਖਲ ਹੋਇਆ। ਇਸ ਦੌਰਾਨ ਉਸ ਨੇ ਕੋਠੀ ’ਚੋਂ ਇਕ ਮੋਬਾਇਲ, ਇਕ ਘੜੀ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਿਆ। ਇਸ ਸਬੰਧੀ ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਚੋਰ ਦਾ ਸੁਰਾਗ ਲਗਾ ਕੇ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।