ਸੇਂਟ ਸੋਲਜਰ ਦੇ ਮੀਡੀਆ ਵਿਭਾਗ ਨੇ ਮਨਾਇਆ ਵਿਸ਼ਵ ਫੋਟੋਗ੍ਰਾਫੀ ਡੇਅ

Monday, Aug 19, 2019 - 10:53 PM (IST)

ਸੇਂਟ ਸੋਲਜਰ ਦੇ ਮੀਡੀਆ ਵਿਭਾਗ ਨੇ ਮਨਾਇਆ ਵਿਸ਼ਵ ਫੋਟੋਗ੍ਰਾਫੀ ਡੇਅ

ਜਲੰਧਰ—ਸੇਂਟ ਸੋਲਜਰ ਮੈਨੇਜਮੈਂਟ ਅਤੇ ਟੈਕਨੀਕਲ ਇੰਸਟੀਚਿਊਟ ਵਿਖੇ ਅੱਜ ਵਿਸ਼ਵ ਫੋਟੋਗ੍ਰਾਫੀ ਡੇਅ ਮਨਾਇਆ ਗਿਆ ਹੈ। ਇਸ ਮੌਕੇ ਵਾਈਸ ਚੇਅਰਪਰਸਨ ਸ਼੍ਰੀ ਮਤੀ ਸੰਗੀਤਾ ਚੋਪੜਾ, ਪ੍ਰਿੰ : ਆਰ.ਕੇ. ਪੁਸ਼ਕਰਨਾ ਅਤੇ ਮੀਡੀਆ ਦੇ ਉਘੇ ਫੋਟੋ ਜਰਨਲਿਸਟ ਵੀ ਸ਼ਾਮਲ ਹੋਏ। ਮੀਡੀਆ ਡਿਪਾਟਰਮੈਂਟ ਦੇ ਵਿਦਿਆਰਥੀਆਂ ਵੱਲੋਂ ਫੋਟੋ ਐਕਸੀਬਿਸ਼ਨ ਦਾ ਆਯੋਜਨ ਕੀਤਾ ਗਿਆ, ਜਿਸ 'ਚ ਵਿਦਿਆਰਥੀਆਂ ਵੱਲੋਂ ਵਾਇਲਡ ਲਾਈਫ, ਨੇਚਰ, ਖੇਡਾਂ, ਧਰਮ ਆਦਿ ਥੀਮ 'ਤੇ ਆਪਣੀ ਫੋਟੋਗ੍ਰਾਫੀ ਨੂੰ ਪੇਸ਼ ਕੀਤਾ ਗਿਆ।

PunjabKesari

ਸ਼੍ਰੀ ਮਤੀ ਸੰਗੀਤਾ ਚੋਪੜਾ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਅੱਗੇ ਤੋਂ ਵੀ ਵਧ ਚੜ੍ਹ ਕੇ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ ਅਤੇ ਇਸ ਦੇ ਨਾਲ ਹੀ ਉਘੇ ਫੋਟੋ ਜਰਨਲਿਸਟਾਂ ਨੇ ਵਿਦਿਆਰਥੀਆਂ ਨੂੰ ਫੋਟੋਗ੍ਰਾਫੀ ਦੇ ਗੁਣ ਦੱਸੇ। ਫੋਟੋਗ੍ਰਾਫੀ ਦੌਰਾਨ ਵਿਦਿਆਰਥੀਆਂ ਨੂੰ ਪ੍ਰਾਈਜ਼ ਵੀ ਦਿੱਤੇ ਗਏ ਜਿਸ 'ਚ ਲਵਪ੍ਰੀਤ ਨੇ ਪਹਿਲਾ ਸਥਾਨ, ਤਰਨਪ੍ਰੀਤ ਨੇ ਦੂਜਾ ਸਥਾਨ ਅਤੇ ਪ੍ਰੀਆ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਮੀਡੀਆ ਵਿਭਾਗ ਦੇ ਸਟਾਫ ਮੈਂਬਰ ਜਸਪ੍ਰੀਤ ਕੌਰ, ਦਿਕਸ਼ਾ ਸ਼ਰਮਾ ਅਤੇ ਪ੍ਰਿੰਯਕਾ ਜੈਨ ਵੀ ਸ਼ਾਮਲ ਹੋਏ।


author

Karan Kumar

Content Editor

Related News