ਸਪੋਰਟਸ ਕੰਪਲੈਕਸ ਦੇ ਉਦਮੀਆਂ ਨੂੰ ਇਕ ਸਾਲ ਬਾਅਦ ਪਾਣੀ ਨਸੀਬ ਹੋਇਆ

Sunday, Sep 09, 2018 - 05:52 PM (IST)

ਜਲੰਧਰ (ਖੁਰਾਣਾ)— ਪੰਜਾਬ 'ਚ ਚਾਹੇ ਅਕਾਲੀ ਭਾਜਪਾ ਅਤੇ ਚਾਹੇ ਕਾਂਗਰਸ ਦੀ ਸਰਕਾਰ ਹੋਵੇ, ਇਹ ਸਰਕਾਰਾਂ ਇੰਡਸਟਰੀ ਲਈ ਵੱਡੇ-ਵੱਡੇ ਐਲਾਨ ਕਰਦੀਆਂ ਹਨ ਅਤੇ ਬਾਹਰੀ ਸੂਬਿਆਂ ਤੋਂ ਪੰਜਾਬ 'ਚ ਨਿਵੇਸ਼ ਕਰਨ ਦੇ ਲਾਲਚ ਦਿੰਦੀਆਂ ਹਨ ਪਰ ਹਾਲਾਤ ਕੁਝ ਹੋਰ ਹੀ ਕਹਾਣੀ ਬਿਆਨ ਕਰਦੇ ਹਨ। ਜੇਕਰ ਮੌਜੂਦਾ ਇੰਡਸਟਰੀ ਨੇ ਰਕਾਰ ਤੋਂ ਇਕ ਟਿਊਬਵੈੱਲ ਲਗਵਾਉਣਾ ਹੋਵੇ ਤਾਂ ਲਗਾਤਾਰ ਇਕ ਸਾਲ ਮਿੰਨਤਾਂ ਕਰਨੀਆਂ ਪੈਂਦੀਆਂ ਹਨ, ਜਿਵੇਂ ਸਪੋਰਟਸ ਐਂਡ ਸਰਜੀਕਲ ਕੰਪਲੈਕਸ ਦੇ ਉਦਮੀਆਂ ਨੇ ਕੀਤਾ।
ਇਸ ਕੰਪਲੈਕਸ ਨੇ ਸੈਂਕੜਿਆਂ ਯੂਨਿਟਾਂ ਨੂੰ ਪਾਣੀ ਸਪਲਾਈ ਕਰਨ ਵਾਲਾ ਸਿਰਫ ਇਕ ਟਿਊਬਵੈੱਲ ਇਕ ਸਾਲ ਪਹਿਲਾਂ ਖਰਾਬ ਹੋ ਗਿਆ। ਪੀ. ਐੱਸ. ਆਈ. ਈ. ਸੀ. ਅਤੇ ਹੋਰ ਸਰਕਾਰੀ ਅਧਿਕਾਰੀਆਂ ਨੂੰ ਵਾਰ-ਵਾਰ ਸ਼ਿਕਾਇਤ ਕੀਤੀ ਗਈ ਪਰ ਕੁਝ ਨਹੀਂ ਹੋਇਆ। ਪਿਛਲੇ 6 ਮਹੀਨੇ ਪੂਰੇ ਕੰਪਲੈਕਸ 'ਚ ਇਕ ਬੂੰਦ ਪਾਣੀ ਸਪਲਾਈ ਨਹੀਂ ਹੋਇਆ। ਮਾਮਲਾ ਮੀਡੀਆ 'ਚ ਉਛਲਣ ਤੋਂ ਬਾਅਦ ਵਿਭਾਗ ਨੂੰ ਸ਼ਰਮ ਆਈ ਅਤੇ ਹੁਣ ਜਾ ਕੇ ਉਥੇ ਨਵਾਂ ਟਿਊਬਵੈੱਲ ਲਗਵਾਇਆ ਗਿਆ, ਜਿਸ ਨਾਲ ਸਾਲ ਬਾਅਦ ਉਦਯੋਗਪਤੀਆਂ ਨੂੰ ਪਾਣੀ ਨਸੀਬ ਹੋਇਆ।

ਉਦਘਾਟਨ ਸਮਾਰੋਹ ਦੌਰਾਨ ਕੰਪਲੈਕਸ ਐਸੋਸੀਏਸ਼ਨ ਦੇ ਪ੍ਰਧਾਨ ਆਰ. ਕੇ. ਗਾਂਧੀ, ਜਨਰਲ ਸਕੱਤਰ ਮਨੀਸ਼ ਅਰੋੜਾ, ਨਰੇਸ਼ ਬੱਤਰਾ, ਹਰੀਸ਼ ਕੁਮਾਰ, ਸ਼ੰਮੀ ਵਧਵਾ, ਕਰਣ ਅਰੋੜਾ, ਅਜੇ ਨਾਰੰਗ, ਹਰਿੰਦਰ ਸਿੰਘ, ਅਸ਼ੋਕ ਵਰਮਾ, ਸੁਨੀਲ ਮਲਹੋਤਰਾ, ਕਪਿਲ, ਸੰਨੀ, ਵਿਕਾਸ ਖੱਟਰ, ਯੋਗਰਾਜ ਤੋਂ ਇਲਾਵਾ ਐੱਸ. ਡੀ. ਓ. ਗੁਰਮੀਤ ਸਿੰਘ ਵੀ ਹਾਜ਼ਰ ਸਨ। ਹੁਣ ਕੰਪਲੈਕਸ ਐਸੋਸੀਏਸ਼ਨ ਦੇ ਪ੍ਰਧਾਨ ਆਰ. ਕੇ. ਗਾਂਧੀ ਨੇ ਸਰਕਾਰ ਸਾਹਮਣੇ ਮੰਗ ਰੱਖੀ ਹੈ ਕਿ 30 ਸਾਲ ਪੁਰਾਣੀਆਂ ਸੀਵਰੇਜ ਅਤੇ ਵਾਟਰ ਸਪਲਾਈ ਲਾਈਨਾਂ ਨੂੰ ਬਦਲਿਆ ਜਾਵੇ ਅਤੇ ਕੰਪਲੈਕਸ 'ਚ ਸਟੈਂਡਬਾਈ ਟਿਊਬਵੈੱਲ ਲਗਾਇਆ ਜਾਵੇ।


Related News