ਜਲੰਧਰ ਵਿਖੇ ਚੁਗਿੱਟੀ ਚੌਕ ਨੇੜੇ ਤੇਜ਼ ਰਫ਼ਤਾਰ ਕਾਰ ਨੇ ਪਿਓ-ਪੁੱਤ ਨੂੰ ਮਾਰੀ ਟੱਕਰ, ਘਟਨਾ ਕੈਮਰੇ ''ਚ ਕੈਦ
Friday, Apr 10, 2026 - 02:33 PM (IST)
ਜਲੰਧਰ (ਸੋਨੂੰ)- ਜਲੰਧਰ ਦੇ ਚੁਗਿੱਟੀ ਚੌਕ ਨੇੜੇ ਬਿਜਲੀ ਘਰ ਦੇ ਬਾਹਰ ਇਕ ਤੇਜ਼ ਰਫ਼ਤਾਰ ਕਾਰ ਨੇ ਬਾਈਕ ਸਵਾਰ ਪਿਤਾ ਅਤੇ ਪੁੱਤਰ ਨੂੰ ਟੱਕਰ ਮਾਰ ਦਿੱਤੀ। ਪਿਤਾ ਆਪਣੇ ਬੱਚੇ ਨੂੰ ਸਕੂਲ ਛੱਡਣ ਜਾ ਰਹੇ ਸਨ। ਮੌਕੇ ਤੋਂ ਤੇਜ਼ ਰਫ਼ਤਾਰ ਕਾਰ ਫਰਾਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬਾਈਕ ਸਵਾਰ ਖ਼ੂਨ ਨਾਲ ਲਥਪਥ ਜ਼ਮੀਨ 'ਤੇ ਬੇਹੋਸ਼ ਹੋ ਕੇ ਡਿੱਗ ਪਿਆ। ਬੱਚਾ ਵੀ ਬੇਹੋਸ਼ ਹੋ ਗਿਆ। ਹਾਦਸੇ ਨੂੰ ਵੇਖ ਰਹੇ ਰਾਹਗੀਰਾਂ ਨੇ ਤੁਰੰਤ ਬੱਚੇ 'ਤੇ ਪਾਣੀ ਪਾ ਕੇ ਉਸ ਨੂੰ ਹੋਸ਼ ਵਿਚ ਲਿਆਂਦਾ। ਐਂਬੂਲੈਂਸ ਬੁਲਾਈ ਗਈ ਅਤੇ ਜ਼ਖ਼ਮੀ ਵਿਅਕਤੀ ਨੂੰ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ। ਜ਼ਖ਼ਮੀ ਵਿਅਕਤੀ ਦੀ ਪਛਾਣ ਵਿਜੇ ਕੁਮਾਰ (47) ਵਜੋਂ ਹੋਈ ਹੈ। ਇਸ ਹਾਦਸੇ ਦੀ ਸੀ. ਸੀ. ਟੀ. ਵੀ. ਵੀ ਸਾਹਮਣਏ ਆਈ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਕਿਸਾਨਾਂ 'ਤੇ ਮੰਡਰਾ ਰਿਹੈ ਵੱਡਾ ਖ਼ਤਰਾ! ਮੌਸਮ ਨੇ ਲਈ ਅਚਾਨਕ ਕਰਵਟ, ਮਾਹਿਰਾਂ ਨੇ ਦਿੱਤੀ ਚਿਤਾਵਨੀ
ਰਾਹਗੀਰ ਨੇ ਦੱਸਿਆ ਕਿ ਉਹ ਚੁਗਿੱਟੀ ਫਲਾਈਓਵਰ ਤੋਂ ਯੂ-ਟਰਨ ਲੈ ਕੇ ਚੌਕ ਵੱਲ ਜਾ ਰਿਹਾ ਸੀ। ਕਾਰ ਵੀ ਉਸੇ ਦਿਸ਼ਾ 'ਚ ਚੌਕ ਵੱਲ ਜਾ ਰਹੀ ਸੀ। ਇਸ ਦੌਰਾਨ ਬਾਈਕ ਸਵਾਰ ਆਪਣੇ ਪੁੱਤਰ ਨਾਲ ਚੌਕ ਤੋਂ ਪੀ. ਏ. ਪੀ. ਵੱਲ ਜਾ ਰਿਹਾ ਸੀ। ਜਦੋਂ ਉਹ ਬਿਜਲੀ ਘਰ ਨੇੜੇ ਪਹੁੰਚੇ ਤਾਂ ਇਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਅਤੇ ਭੱਜ ਗਿਆ। ਬਾਈਕ 'ਤੇ ਸਵਾਰ ਦੋਵੇਂ ਪਿਓ-ਪੁੱਤ ਡਿੱਗ ਪਏ। ਪਿਤਾ ਖ਼ੂਨ ਨਾਲ ਲਥਪਥ ਸੀ, ਜਦਕਿ ਬੱਚਾ ਵੀ ਬੇਹੋਸ਼ ਹੋ ਗਿਆ। ਇਹ ਵੇਖ ਕੇ ਹੋਰ ਰਾਹਗੀਰ ਵੀ ਮੌਕੇ 'ਤੇ ਰੁਕ ਗਏ। ਉਨ੍ਹਾਂ ਨੇ ਤੁਰੰਤ ਬੱਚੇ ਨੂੰ ਆਪਣੀ ਗੋਦ 'ਚ ਲਿਆ ਅਤੇ ਉਸ 'ਤੇ ਪਾਣੀ ਛਿੜਕਿਆ ਅਤੇ ਪਾਣੀ ਪਿਲਾਇਆ, ਜਿਸ ਤੋਂ ਬਾਅਦ ਉਹ ਹੋਸ਼ ਵਿੱਚ ਆ ਗਿਆ। ਰਾਹਗੀਰ ਨੇ ਕਿਹਾ ਕਿ ਕਾਰ ਗ੍ਰੇ ਰੰਗ ਦੀ ਸੀ।

ਘਟਨਾ ਦੀ ਸੂਚਨਾ ਮਿਲਦੇ ਹੀ 112 ਅਤੇ ਐੱਸ. ਐੱਸ. ਐੱਫ਼. ਦੀ ਟੀਮ ਮੌਕੇ 'ਤੇ ਪਹੁੰਚ ਗਈ, ਜਿਸ ਤੋਂ ਬਾਅਦ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਇਆ ਗਿਆ। ਮੌਕੇ 'ਤੇ ਪਹੁੰਚੇ ਰਾਮਾ ਮੰਡੀ ਥਾਣੇ ਦੇ ਸਬ-ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਸਾਨੂੰ ਚੁਗਿੱਟੀ ਨੇੜੇ ਹਾਦਸੇ ਦੀ ਸੂਚਨਾ ਮਿਲੀ ਸੀ। ਮੌਕੇ 'ਤੇ ਪਹੁੰਚਣ 'ਤੇ ਪਤਾ ਲੱਗਾ ਕਿ ਇਕ ਕਾਰ ਚਾਲਕ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਹੈ ਅਤੇ ਭੱਜ ਗਿਆ ਹੈ। ਜ਼ਖ਼ਮੀ ਵਿਅਕਤੀ ਦੀ ਪਛਾਣ ਵਿਜੇ ਕੁਮਾਰ (47) ਵਜੋਂ ਹੋਈ ਹੈ, ਜੋਕਿ ਸੂਰਿਆ ਐਨਕਲੇਵ, ਗ੍ਰੀਨ ਸਿਟੀ ਦਾ ਰਹਿਣ ਵਾਲਾ ਹੈ। ਉਨ੍ਹਾਂ ਕਿਹਾ ਕਿ ਸੀ. ਸੀ. ਟੀ. ਵੀ. ਕੈਮਰੇ ਸਕੈਨ ਕੀਤੇ ਜਾ ਰਹੇ ਹਨ। ਡਰਾਈਵਰ ਨੂੰ ਜਲਦੀ ਹੀ ਲੱਭ ਲਿਆ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਵੱਲੋਂ 46 ਅਹੁਦੇਦਾਰਾਂ ਦੀ ਸੂਚੀ ਜਾਰੀ, ਇਨ੍ਹਾਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
