ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਬੇਗਮਪੁਰਾ ਲਈ ਸਿਟੀ ਸਟੇਸ਼ਨ ਤੋਂ ਅੱਜ ਚੱਲੇਗੀ 'ਸਪੈਸ਼ਲ ਟ੍ਰੇਨ'
Thursday, Jan 29, 2026 - 03:41 PM (IST)
ਜਲੰਧਰ (ਪੁਨੀਤ, ਮਾਹੀ)-ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਸ੍ਰੀ ਗੁਰੂ ਰਵਿਦਾਸ ਧਾਮ ਕਾਸ਼ੀ (ਵਾਰਾਣਸੀ) ਲਈ ਸਿਟੀ ਸਟੇਸ਼ਨ ਤੋਂ ਬੇਗਮਪੁਰਾ ਲਈ 29 ਜਨਵਰੀ ਨੂੰ ਸਪੈਸ਼ਲ ਟ੍ਰੇਨ ਰਵਾਨਾ ਹੋਵੇਗੀ। ਪ੍ਰਕਾਸ਼ ਪੁਰਬ ਮਨਾਉਣ ਲਈ ਜਾਣ ਵਾਲੀਆਂ ਸੰਗਤਾਂ ਲਈ ਇਸ ਸਪੈਸ਼ਲ ਟ੍ਰੇਨ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਉਕਤ ਟ੍ਰੇਨ 29 ਜਨਵਰੀ ਨੂੰ ਦੁਪਹਿਰ 3 ਵਜੇ ਦੇ ਕਰੀਬ ਰਵਾਨਾ ਹੋਵੇਗੀ, ਜਿਸ ਨੂੰ ਲੈ ਕੇ ਰੇਲਵੇ ਵੱਲੋਂ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਹਨ। ਉੱਥੇ ਹੀ ਸਟੇਸ਼ਨ ’ਤੇ ਟ੍ਰੇਨ ਦੇ ਰਵਾਨਾ ਹੋਣ ਸਬੰਧੀ ਹੋਣ ਵਾਲੇ ਵਿਸ਼ੇਸ਼ ਪ੍ਰੋਗਰਾਮ ਤੋਂ ਪਹਿਲਾਂ ਕਮਿਸ਼ਨਰੇਟ ਪੁਲਸ ਵੱਲੋਂ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।
ਇਹ ਵੀ ਪੜ੍ਹੋ: ਜਲੰਧਰ ਦੇ ਨਾਮੀ ਡਾਕਟਰ ਤੋਂ ਗੈਂਗਸਟਰ ਨੇ ਮੰਗੀ 2 ਕਰੋੜ ਦੀ ਫਿਰੌਤੀ, ਕਿਹਾ-ਜਾਨੋਂ ਮਾਰ ਦਿਆਂਗੇ ਪਰਿਵਾਰ

ਜੁਆਇੰਟ ਪੁਲਸ ਕਮਿਸ਼ਨਰ ਸੰਦੀਪ ਕੁਮਾਰ ਸ਼ਰਮਾ ਦੀ ਅਗਵਾਈ ਵਿਚ ਸੀਨੀਅਰ ਪੁਲਸ ਅਧਿਕਾਰੀ ਸਟੇਸ਼ਨ ਪਹੁੰਚੇ ਅਤੇ ਤਿਆਰੀਆਂ ਤੇ ਸੁਰੱਖਿਆ ਨੂੰ ਲੈ ਕੇ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਸੁਰੱਖਿਆ ਦੇ ਮੱਦੇਨਜ਼ਰ ਸਟੇਸ਼ਨ ’ਤੇ ਆਉਣ ਵਾਲੇ ਯਾਤਰੀਆਂ ਦੇ ਸਾਮਾਨ ਦੀ ਚੈਕਿੰਗ ਆਦਿ ਕੀਤੀ ਜਾ ਰਹੀ ਹੈ।
ਉਕਤ ਟ੍ਰੇਨ ਡੇਰਾ ਸੱਚਖੰਡ ਬੱਲਾਂ ਦੇ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਜੀ ਮਹਾਰਾਜ ਦੀ ਪ੍ਰਧਾਨਗੀ ਵਿਚ ਰਵਾਨਾ ਹੋਵੇਗੀ। ਪ੍ਰੋਗਰਾਮ ਤੋਂ ਪਹਿਲਾਂ ਸੰਗਤਾਂ ਵੱਲੋਂ ਰਸਤੇ ਵਿਚ ਸੰਤ ਨਿਰੰਜਣ ਦਾਸ ਜੀ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ, ਜਿਸ ਤੋਂ ਬਾਅਦ ਸੰਗਤਾਂ ਸੰਤਾਂ ਦੀ ਪ੍ਰਧਾਨਗੀ ਵਿਚ ਸਿਟੀ ਸਟੇਸ਼ਨ ’ਤੇ ਪਹੁੰਚਣਗੀਆਂ ਅਤੇ ਬਾਅਦ ਦੁਪਹਿਰ 3 ਵਜੇ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ ਅਤੇ ਸੰਗਤਾਂ ਬਨਾਰਸ ਲਈ ਰਵਾਨਾ ਹੋ ਜਾਣਗੀਆਂ।
ਇਹ ਵੀ ਪੜ੍ਹੋ: ਪੰਜਾਬ 'ਚ 2 ਦਿਨ Alert ਜਾਰੀ! 5 ਦਿਨਾਂ ਲਈ ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ
ਉੱਥੇ ਹੀ ਸਿਟੀ ਸਟੇਸ਼ਨ ’ਤੇ ਤਿਆਰੀਆਂ ਨੂੰ ਲੈ ਕੇ ਖ਼ਾਸਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਬੁੱਧਵਾਰ ਰਾਤ ਨੂੰ ਵਿਸ਼ੇਸ਼ ਸਟੇਜ, ਟੈਂਟ ਆਦਿ ਲਗਾਏ ਜਾ ਰਹੇ ਸਨ, ਜਿਸ ਰਾਹੀਂ ਸੰਗਤਾਂ ਦਾ ਸਵਾਗਤ ਜ਼ੋਰਦਾਰ ਢੰਗ ਨਾਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਬੰਧਤ ਵਿਭਾਗ ਵੱਲੋਂ ਸੜਕਾਂ ’ਤੇ ਪੈਚਵਰਕ ਆਦਿ ਕਰਵਾਇਆ ਗਿਆ ਤਾਂ ਜੋ ਸੰਗਤਾਂ ਨੂੰ ਸਹੂਲਤ ਹੋ ਸਕੇ।
ਇਹ ਵੀ ਪੜ੍ਹੋ: ਗੁਰਪੁਰਬ ਤੋਂ ਪਹਿਲਾਂ ਜਲੰਧਰ 'ਚ ਵੱਡੀ ਵਾਰਦਾਤ! ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਇਹ ਇਲਾਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
