ਬੇਕਾਬੂ ਥਾਰ ਨੇ ਸੈਰ ਕਰਦੀਆਂ 2 ਔਰਤਾਂ ਨੂੰ ਮਾਰੀ ਟੱਕਰ, ਹੋਈਆਂ ਜ਼ਖ਼ਮੀ
Sunday, Aug 24, 2025 - 05:43 PM (IST)

ਭੁਲੱਥ (ਭੂਪੇਸ਼)-ਭੁਲੱਥ ਤੋਂ ਕਰਤਾਰਪੁਰ ਮੇਨ ਸੜਕ ’ਤੇ ਸਥਿਤ ਪਿੰਡ ਲਿੱਟਾਂ ਵਿਖੇ ਬੀਤੀ ਸ਼ਾਮ ਭੁਲੱਥ ਪਾਸਿਓਂ ਆ ਰਹੀ ਬੇਕਾਬੂ ਤੇਜ਼ ਰਫ਼ਤਾਰ ਇਕ ਥਾਰ ਨੇ ਪਹਿਲਾਂ ਪਿੰਡ ਲਿਟਾਂ ਸਥਿਤ ਸੇਵਕ ਬਿਲਡਿੰਗ ਮਟੀਰੀਅਲ ਦੇ ਸੜਕ ਤੋਂ ਪਾਸੇ ਲੱਗੇ ਲੋਹੇ ਦੇ ਬੋਰਡ ’ਚ ਟੱਕਰ ਮਾਰੀ ਅਤੇ ਬੋਰਡ ਭੰਨ੍ਹਿਆ। ਫਿਰ ਉੱਥੇ ਨੇੜੇ ਹੀ ਸੜਕ ਤੋਂ ਪਾਸੇ ਸੈਰ ਕਰਦੀਆਂ ਦੋ ਔਰਤਾਂ ਵਿਚ ਪਿੱਛੋਂ ਟੱਕਰ ਮਾਰੀ ਤਾਂ ਬੁਰੀ ਤਰ੍ਹਾਂ ਦੋਵੇਂ ਜ਼ਖ਼ਮੀ ਹੋ ਗਈਆਂ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਟੈਂਕਰ ਬਲਾਸਟ ਦੀ ਦਰਦਨਾਕ CCTV ਵੀਡੀਓ ਆਈ ਸਾਹਮਣੇ, ਮੌਤਾਂ ਦਾ ਵਧਿਆ ਅੰਕੜਾ, ਉੱਜੜੇ ਕਈ ਘਰ
ਇਸ ਤੋਂ ਬਾਅਦ ਥਾਰ ਨੂੰ ਲੈ ਕੇ ਚਾਲਕ ਮੌਕੇ ਤੋਂ ਹੀ ਫਰਾਰ ਹੋ ਗਿਆ। ਲੋਕਾਂ ਨੇ ਦੱਸਿਆ ਟੱਕਰ ਮਾਰਣ ਤੋਂ ਬਾਅਦ ਥਾਰ ਚਾਲਕ ਵੱਲੋਂ ਔਰਤਾਂ ਵੱਲ ਵੇਖਿਆ ਤੱਕ ਨਹੀਂ ਗਿਆ। ਉੱਥੇ ਮੌਜੂਦ ਪਿੰਡ ਵਾਲਿਆਂ ਨੇ ਔਰਤਾਂ ਨੂੰ ਇਲਾਜ ਲਈ ਭੇਜਿਆ ਅਤੇ ਥਾਰ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਟੱਕਰ ਮਾਰਣ ’ਤੇ ਥਾਰ ਦੇ ਕੁਝ ਪਲਾਸਟਿਕ ਪੁਰਜ਼ੇ ਸੜਕ ’ਤੇ ਡਿੱਗੇ ਵਿਖਾਈ ਵੀ ਦਿੱਤੇ। ਫਿਲਹਾਲ ਥਾਰ ਬਾਰੇ ਜਾਣਕਾਰੀ ਨਹੀਂ ਮਿਲੀ।
ਇਹ ਵੀ ਪੜ੍ਹੋ: ਪੰਜਾਬ 'ਚ ਬਿਜਲੀ ਚੋਰੀ ਕਰਨ ਵਾਲੇ ਸਾਵਧਾਨ! ਪਾਵਰਕਾਮ ਕਰ ਰਿਹੈ ਵੱਡੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e