ਸੁੱਚੀ ਪਿੰਡ ਨੇੜੇ ਸਰਵਿਸ ਲੇਨ ''ਤੇ ਖੜ੍ਹੇ ਟੈਂਕਰਾਂ ਦੇ ਚਲਾਨ

10/15/2019 6:22:45 PM

ਜਲੰਧਰ (ਜ.ਬ.)— ਸੁੱਚੀ ਪਿੰਡ ਨੇੜੇ ਸਰਵਿਸ ਲੇਨ 'ਤੇ ਖੜ੍ਹੇ ਗੈਸ ਅਤੇ ਤੇਲ ਨਾਲ ਭਰੇ ਟੈਂਕਰਾਂ 'ਤੇ ਕਾਰਵਾਈ ਕਰਦੇ ਹੋਏ ਟ੍ਰੈਫਿਕ ਪੁਲਸ ਨੇ ਚਲਾਨ ਕੱਟੇ। ਇਹ ਕਾਰਵਾਈ ਟ੍ਰੈਫਿਕ ਪੁਲਸ ਨੇ ਗੁਰੂ ਗੋਬਿੰਦ ਸਿੰਘ ਐਵੇਨਿਊ ਨਾਲ ਲੱਗਦੇ ਲੰਮਾ ਪਿੰਡ ਚੌਕ ਤੋਂ ਕੀਤੀ। ਪੁਲਸ ਨੇ ਅੱਧੇ ਦਰਜਨ ਟੈਂਕਰਾਂ ਦੇ ਸਟਿੱਕਰ ਚਲਾਨ ਕੱਟੇ ਪਰ ਕਾਰਵਾਈ ਕਰਨ ਗਈ ਟੀਮ ਨੂੰ ਦੇਖ ਕੇ ਕੁਝ ਟੈਂਕਰ ਚਾਲਕ ਗੱਡੀਆਂ ਭਜਾ ਕੇ ਲੈ ਗਏ।

ਟ੍ਰੈਫਿਕ ਪੁਲਸ ਦੇ ਇੰਸਪੈਕਟਰ ਇਕਬਾਲ ਸਿੰਘ ਦੀ ਅਗਵਾਈ 'ਚ ਕੀਤੀ ਗਈ ਇਸ ਕਾਰਵਾਈ 'ਚ 6 ਟੈਂਕਰਾਂ ਦੇ ਚਲਾਨ ਕੱਟੇ। ਇੰਸ. ਇਕਬਾਲ ਸਿੰਘ ਨੇ ਦੱਸਿਆ ਕਿ ਕਾਫੀ ਲੰਬੇ ਸਮੇਂ ਤੋਂ ਸਰਵਿਸ ਲੇਨ 'ਤੇ ਖੜ੍ਹੇ ਇਨ੍ਹਾਂ ਟੈਂਕਰਾਂ ਦੀ ਸ਼ਿਕਾਇਤਾਂ ਆ ਰਹੀਆਂ ਸਨ ਅਤੇ ਹਾਦਸਾ ਹੋਣ ਦਾ ਡਰ ਸੀ। ਅਜਿਹੇ 'ਚ ਸੋਮਵਾਰ ਦੀ ਸ਼ਾਮ ਨੂੰ ਉਨ੍ਹਾਂ ਨੇ ਆਪਣੀ ਟੀਮ ਦੇ ਨਾਲ ਮਿਲ ਕੇ ਸਰਵਿਸ ਲੇਨ 'ਤੇ ਖੜ੍ਹੇ ਟੈਂਕਰਾਂ ਦੇ ਚਲਾਨ ਕੱਟੇ। ਪੁਲਸ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਭਵਿੱਖ 'ਚ ਕੋਈ ਟੈਂਕਰ ਸਰਵਿਸ ਲੇਨ 'ਤੇ ਖੜ੍ਹਾ ਮਿਲਿਆ ਤਾਂ ਉਸ ਨੂੰ ਇੰਪਾਊਂਡ ਵੀ ਕੀਤਾ ਜਾ ਸਕਦਾ ਹੈ। ਦੱਸਿਆ ਕਿ ਗੁਰੂ ਗੋਬਿੰਦ ਸਿੰਘ ਐਵੇਨਿਊ 'ਚ ਰਹਿਣ ਵਾਲੇ ਲੋਕਾਂ ਨੇ ਵੀ ਇਨ੍ਹਾਂ ਟੈਂਕਰਾਂ ਨੂੰ ਹਟਾਉਣ ਲਈ ਸੀ. ਪੀ. ਨੂੰ ਮੰਗ-ਪੱਤਰ ਸੌਂਪਿਆ ਸੀ ਪਰ ਕਾਰਵਾਈ ਤੋਂ ਬਾਅਦ ਦੋਬਾਰਾ ਨਾਜਾਇਜ਼ ਤਰੀਕੇ ਨਾਲ ਟੈਂਕਰਾਂ ਨੂੰ ਖੜ੍ਹਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ।


shivani attri

Content Editor

Related News