ਜੋਮੈਟੋ ਡਿਲਿਵਰੀ ਦੀ ਆੜ ''ਚ ਸ਼ਰਾਬ ਵੇਚਣ ਵਾਲਾ ਤਸਕਰ ਗ੍ਰਿਫਤਾਰ

Monday, Dec 02, 2019 - 10:45 PM (IST)

ਜੋਮੈਟੋ ਡਿਲਿਵਰੀ ਦੀ ਆੜ ''ਚ ਸ਼ਰਾਬ ਵੇਚਣ ਵਾਲਾ ਤਸਕਰ ਗ੍ਰਿਫਤਾਰ

ਜਲੰਧਰ, (ਮ੍ਰਿਦੁਲ)— ਜੋਮੈਟੋ ਦੀ ਡਿਲਿਵਰੀ ਕਰਨ ਦੀ ਆੜ 'ਚ ਸ਼ਰਾਬ ਵੇਚਣ ਵਾਲੇ ਗਿਰੋਹ ਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਸਬੰਧੀ ਪੁਲਸ ਨੇ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਐੱਸ. ਐੱਚ. ਓ. ਸੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਹੈੱਡਕਾਂਸਟੇਬਲ ਮਨਮੋਹਨ ਕਿਸ਼ਨ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਆਬਾਦਪੁਰਾ ਦਾ ਰਹਿਣ ਵਾਲਾ ਇਕ ਨੌਜਵਾਨ ਜੋਮੈਟੋ ਦੀ ਡਿਲਿਵਰੀ ਦੇਣ ਦੀ ਆੜ 'ਚ ਸ਼ਰਾਬ ਵੇਚਦਾ ਹੈ। ਪੁਲਸ ਨੇ ਟ੍ਰੈਪ ਲਾ ਕੇ ਸ਼ਿੰਗਾਰਾ ਸਿੰਘ ਹਸਪਤਾਲ ਵਾਲੀ ਰੋਡ 'ਤੇ ਮੁਲਜ਼ਮ ਰਾਹੁਲ ਉਰਫ ਗੁੱਲੂ ਨੂੰ ਫੜਿਆ, ਜਿਸ ਨੇ ਜੋਮੈਟੋ ਦੇ ਬੈਗ 'ਚ 23 ਬੋਤਲਾਂ ਸ਼ਰਾਬ ਦੀਆਂ ਪਾਈਆਂ ਹੋਈਆਂ ਸਨ। ਐੱਸ. ਐੱਚ. ਓ. ਸੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਜਲਦੀ ਹੀ ਮੁਲਜ਼ਮ ਗੁਲੂ ਨੂੰ ਸ਼ਰਾਬ ਸਪਲਾਈ ਕਰਨ ਵਾਲੇ ਸਮੱਗਲਰ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।


author

KamalJeet Singh

Content Editor

Related News