ਸਿਮਰਨਜੀਤ ਨੇ ਖਾਦੀ ਬੋਰਡ ਦੇ ਡਾਇਰੈਕਟਰ ਮੇਜਰ ਸਿੰਘ ’ਤੇ ਕੇਸ ਦਰਜ ਹੋਣ ਦਾ ਕੀਤਾ ਦਾਅਵਾ

01/19/2021 4:20:32 PM

ਜਲੰਧਰ(ਵਰੁਣ): ਆਈ.ਟੀ.ਆਈ. ਐਕਟੀਵਿਸਟ ਸਿਮਰਨਜੀਤ ਸਿੰਘ ਨੇ ਖਾਦੀ ਬੋਰਡ ਦੇ ਡਾਇਰੈਕਟਰ ਮੇਜਰ ਸਿੰਘ ’ਤੇ ਕੇਸ ਦਰਜ ਹੋਣ ਦਾ ਦਾਅਵਾ ਕੀਤਾ ਹੈ। ਹਾਲਾਂਕਿ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਐੱਫ.ਆਈ.ਆਰ. ਦਰਜ ਹੋਣ ਦੀ ਪੁਸ਼ਟੀ ਨਹੀਂ ਕੀਤੀ ਹੈ। ਸਿਮਰਨਜੀਤ ਸਿੰਘ ਦਾ ਦਾਅਵਾ ਹੈ ਕਿ 323,325,34 ਦੇ ਅਧੀਨ ਮੇਜਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਨਾਮਜਦ ਕਰ ਲਿਆ ਹੈ। ਦੱਸ ਦਈਏ ਕਿ ਕਾਂਗਰਸੀ ਨੇਤਾ ਅਤੇ ਖਾਦੀ ਬੋਰਡ ਪੰਜਾਬ ਦੇ ਡਾਇਰੈਕਟਰ ਮੇਜਰ ਸਿੰਘ ਅਤੇ ਆਰ.ਟੀ.ਆਈ. ਐਕਟੀਵਿਸਟ ਸਿਮਰਨਜੀਤ ਸਿੰਘ ’ਤੇ ਬਲੈਕਮੇਲ ਕਰਨ ਦੇ ਦੋਸ਼ ਲਗਾਏ ਸਨ ਜਦੋਂਕਿ ਸਿਮਰਨਜੀਤ ਸਿੰਘ ਨੇ ਸਾਰੇ ਦੋਸ਼ਾਂ ਨੂੰ ਨਕਾਰਿਆ ਸੀ।

ਉਸ ਤੋਂ ਬਾਅਦ ਮੇਜਰ ਸਿੰਘ ਨੇ ਮਾਣਯੋਗ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰਦੇ ਹੋਏ ਦੋਸ਼ ਲਗਾਏ ਸਨ ਕਿ ਸਿਮਰਨਜੀਤ ਸਿੰਘ ਅਤੇ ਉਨ੍ਹਾਂ ਦੇ ਪਾਰਟਨਰ ਨੇ ਆਰ.ਟੀ.ਆਈ. ਪਾ ਪਾ ਕੇ ਲੋਕਾਂ ਤੋਂ 400 ਕਰੋੜ ਰੁਪਏ ਦੀ ਉਗਾਹੀ ਕੀਤੀ ਜਦੋਂਕਿ 270 ਇਮਾਰਤਾਂ ਦੀਆਂ ਸ਼ਿਕਾਇਤਾਂ ਨੂੰ ਵਾਪਸ ਲਿਆ ਅਤੇ ਉਸ ਦੀ ਆੜ ’ਚ ਪੈਸੇ ਵੀ ਇਕੱਠੇ ਕੀਤੇ। ਮੇਜਰ ਸਿੰਘ ਦਾ ਦੋਸ਼ ਸੀ ਕਿ ਇਨ੍ਹਾਂ ਲੋਕਾਂ ਦੇ ਕਾਰਨ ਸਰਕਾਰ ਦੇ ਰਾਜਸਵ ਨੂੰ 2000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਪਟੀਸ਼ਨ ’ਚ ਇਸ ਸਾਰੇ ਨੈਕਸਸ ਦੇ ਪਿੱਛੇ ਪਨਸਪ ਦੇ ਚੇਅਰਮੈਨ ਤਜਿੰਦਰ ਸਿੰਘ ਬਿੱਟੂ ਦਾ ਹੱਥ ਦੱਸਿਆ ਸੀ ਅਤੇ ਦੋਸ਼ ਲਗਾਇਆ ਸੀ ਕਿ ਤਜਿੰਦਰ ਸਿੰਘ ਬਿੱਟੂ ਸਿਮਰਨਜੀਤ ਸਿੰਘ ਅਤੇ ਉਨ੍ਹਾਂ ਦੇ ਪਾਰਟਨਰ ਨੂੰ ਸ਼ਟਰ ਦਿੰਦੇ ਹਨ। ਹਾਲਾਂਕਿ ਬਾਅਦ ’ਚ ਮੇਜਰ ਸਿੰਘ ਨੇ ਤਜਿੰਦਰ ਸਿੰਘ ਬਿੱਟੂ ’ਤੇ ਲਗਾਏ ਦੋਸ਼ਾਂ ਨੂੰ ਲੈ ਕੇ ਯੂ-ਟਰਨ ਲੈ ਲਿਆ ਸੀ ਅਤੇ ਕਿਹਾ ਸੀ ਕਿ ਤਜਿੰਦਰ ਸਿੰਘ ਬਿੱਟੂ ਦਾ ਇਨ੍ਹਾਂ ਲੋਕਾਂ ਨਾਲ ਕੋਈ ਵਾਸਤਾ ਨਹੀਂ ਹੈ। ਇਸ ਪਟੀਸ਼ਨ ’ਚ ਕਈ ਨਾਮੀ ਹਸਪਤਾਲਾਂ ਦੇ ਨਾਂ ਦੇ ਕੇ ਸਿਮਰਨਜੀਤ ਸਿੰਘ ’ਤੇ ਦੋਸ਼ ਲਗਾਏ ਸਨ ਕਿ ਉਨ੍ਹਾਂ ਨੇ ਕਈ ਨਾਮੀ ਹਸਪਤਾਲਾਂ ਦੀਆਂ ਇਮਾਰਤਾਂ ਦੇ ਖ਼ਿਲਾਫ਼ ਆਰ.ਟੀ.ਆਈ. ਪਾ ਕੇ ਕਈ ਕਰੋੜ ਰੁਪਏ ਵਸੂਲੇ ਹਨ।

ਇਸ ਦੇ ਇਲਾਵਾ ਮੇਜਰ ਸਿੰਘ ਨੇ ਸਿਮਰਨਜੀਤ ਸਿੰਘ ਦੇ ਦੋਸਤ ’ਤੇ 16 ਦਸੰਬਰ ਨੂੰ ਹੀ ਵਿਵਾਦ ਦੌਰਾਨ ਪਿਸਤੌਲ ਰੱਖਣ ਦੇ ਦੋਸ਼ ਲਗਾਏ ਸਨ। ਥਾਣਾ ਨਵੀਂ ਬਾਰਾਦਰੀ ’ਚ ਸਿਮਰਨਜੀਤ ਸਿੰਘ ਦੇ ਖ਼ਿਲਾਫ਼ ਕੇਸ ਦਰਜ ਹੋਇਆ ਸੀ ਕਿ ਪਰ ਹੁਣ ਸਿਮਰਨਜੀਤ ਸਿੰਘ ਦੀ ਗਿ੍ਰਫ਼ਤਾਰੀ ’ਤੇ ਰੋਕ ਲੱਗੀ ਹੋਈ ਹੈ। ਸਿਮਰਨਜੀਤ ਸਿੰਘ ਨੇ ਇਸ ਮਾਮਲੇ ਨੂੰ ਲੈ ਕੇ ਹਿਊਮਨ ਰਾਈਟਸ ਪੰਜਾਬ ’ਚ ਵੀ ਸ਼ਿਕਾਇਤ ਕੀਤੀ ਸੀ। ਇਸ ਦੇ ਬਾਅਦ ਮੇਜਰ ਸਿੰਘ ਨੇ ਵੀ ਚੀਫ ਸਕੱਤਰ ਪੰਜਾਬ, ਡੀ.ਜੀ.ਪੀ. ਪੰਜਾਬ, ਲੋਕਲ ਬਾਡੀ ਡਿਪਾਰਟਮੈਂਟ, ਚੀਫ ਐਡਮਿਨਿਸਟੇਟਰ ਪੁੱਡਾ, ਏ.ਡੀ.ਜੀ.ਪੀ. ਵਿਜ਼ੀਲੈਂਸ ਅਤੇ ਏ.ਡੀ.ਜੀ.ਪੀ. ਸਕਿਓਰਿਟੀ ਨੂੰ ਸਿਮਰਨਜੀਤ ਸਿੰਘ ਅਤੇ ਉਨ੍ਹਾਂ ਦੇ ਪਾਰਟਨਰ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ।


Aarti dhillon

Content Editor

Related News