ਜਲੰਧਰ ''ਚ ਸ਼ਿਵ ਸੈਨਾ ਦੇ ਭਗਵਾ ਮਾਰਚ ਦਾ ਸਿੱਖ ਤਾਲੇਮਾਲ ਕਮੇਟੀ ਵੱਲੋਂ ਵਿਰੋਧ, ਮਾਹੌਲ ਬਣਿਆ ਤਣਾਅਪੂਰਨ
Friday, Jan 20, 2023 - 05:19 PM (IST)

ਜਲੰਧਰ (ਸੋਨੂੰ)- ਜਲੰਧਰ ਸ਼ਹਿਰ ਵਿਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਇਥੇ ਸ਼ਿਵ ਸੈਨਾ ਵੱਲੋਂ ਕੱਢੇ ਜਾ ਰਹੇ ਭਗਵਾ ਮਾਰਚ ਦਾ ਸਿੱਖ ਤਾਲੇਮਾਲ ਕਮੇਟੀ ਨੇ ਵਿਰੋਧ ਜਤਾਇਆ। ਮਿਲੀ ਜਾਣਕਾਰੀ ਸ਼ਿਵ ਸੈਨਾ ਦੇ ਕੁਝ ਆਗੂਆਂ ਵੱਲੋਂ ਭਗਵਾ ਮਾਰਚ ਕੱਢਿਆ ਜਾ ਰਿਹਾ ਸੀ। ਇਸ ਦਾ ਜਦੋਂ ਸਿੱਖ ਤਾਲਮੇਲ ਕਮੇਟੀ ਨੂੰ ਪਤਾ ਲੱਗਾ ਤਾਂ ਸਿੱਖ ਤਾਲਮੇਲ ਕਮੇਟੀ ਨੇ ਰੋਸ ਮਾਰਚ ਵਾਲੀ ਥਾਂ 'ਤੇ ਪਹੁੰਚ ਕੇ ਰੋਸ ਪ੍ਰਦਰਸ਼ਨ ਕੀਤਾ। ਜਿਸ ਨਾਲ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਮੌਕੇ 'ਤੇ ਭਾਰੀ ਗਿਣਤੀ ਵਿਚ ਪੁਲਸ ਅਧਿਕਾਰੀ ਪਹੁੰਚੇ। ਦੂਜੇ ਪਾਸੇ ਹਿੰਦੂ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਉਹ ਨਸ਼ਿਆਂ ਖ਼ਿਲਾਫ਼ ਭਗਵਾ ਮਾਰਚ ਕੱਢ ਰਹੇ ਹਨ, ਜਿਸ ਦੌਰਾਨ ਕੋਈ ਵੀ ਗ਼ਲਤ ਨਾਅਰੇਬਾਜ਼ੀ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਅਬੋਹਰ ਵਿਖੇ ਕਿਸਾਨਾਂ ਨੂੰ ਵੰਡੇ ਮੁਆਵਜ਼ੇ ਦੇ ਚੈੱਕ, ਭ੍ਰਿਸ਼ਟਾਚਾਰ ਨੂੰ ਲੈ ਕੇ ਘੇਰੇ ਬਾਦਲ ਤੇ ਕੈਪਟਨ
ਦੂਜੇ ਪਾਸੇ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਸ਼ਿਵ ਸੈਨਾ ਦੇ ਆਗੂਆਂ ਵੱਲੋਂ ਹਮੇਸ਼ਾ ਸੰਤਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾਂਦੀ ਹੈ, ਜਿਸ ਦੇ ਕਾਰਨ ਉਹ ਇਹ ਮਾਰਚ ਨਹੀਂ ਕੱਢਣ ਦੇਣਗੇ। ਉਥੇ ਹੀ ਹਿੰਦੂ ਨੇਤਾ ਮਨੋਜ ਨੰਨਾ ਨੇ ਕਿਹਾ ਕਿ ਪੁਲਸ ਵੀ ਕਿਤੇ ਨਾ ਕਿਤੇ ਸਿੱਖ ਜਥੇਬੰਦੀਆਂ ਦੇ ਦਬਾਅ ਹੇਠ ਨਜ਼ਰ ਆ ਰਹੀ ਹੈ ਅਤੇ ਇਸ ਕਾਰਨ ਪੁਲਸ ਨੇ ਉਕਤ ਸਥਾਨ 'ਤੇ ਮਾਰਚ ਨੂੰ ਰੋਕ ਲਿਆ ਅਤੇ ਉਥੇ ਹੀ ਹਿੰਦੂ ਜਥੇਬੰਦੀਆਂ ਤੋਂ ਮੰਗ ਪੱਤਰ ਲੈ ਲਿਆ।
ਇਹ ਵੀ ਪੜ੍ਹੋ : ਲਤੀਫਪੁਰਾ ਮਾਮਲੇ 'ਚ ਵੱਡਾ ਖ਼ੁਲਾਸਾ, ਸੁਲਤਾਨਪੁਰ ਲੋਧੀ ਦੀ ਧੀਰ ਫੈਮਿਲੀ ਦਾ ਨਾਂ ਆਇਆ ਸਾਹਮਣੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।