ਸਿੱਖ ਸਾਹਿਤ ਵਿਸ਼ੇਸ਼ ਲੇਖ-3 : ਮੱਧਕਾਲ ਦਾ ਸੂਫ਼ੀ ਕਵੀ ਸ਼ੇਖ਼ ਬਾਬਾ ਫ਼ਰੀਦ

05/05/2020 4:22:26 PM

ਸਿੱਖ ਸਾਹਿਤ ਵਿਸ਼ੇਸ਼ ਕਹਾਣੀ-3 

ਅਲੀ ਰਾਜਪੁਰਾ  94176 79302

ਬੀਬੀ ਜੀ ਨੇ ਕੇਵਲ ਸੂਫੀਆਂ ਦੇ ਪ੍ਰਭਾਵ ਹੀ ਨਹੀਂ ਕਬੂਲੇ ਸਗੋਂ ਇਨ੍ਹਾਂ ਸੂਫ਼ੀਆਂ ਦੀ ਸਿਧਾਂਤਕ ਪਿੜ ਵਿਚ ਵੀ ਸੂਖ਼ਮ ਵਾਧਾ ਕੀਤਾ ਹੈ। ਡਾ. ਗੁਰਚਰਨ ਸਿੰਘ ਅਨੁਸਾਰ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਤੋਂ ਦੋ ਸਦੀਆਂ ਬਾਅਦ ਪੈਦਾ ਹੋਏ ਸਨ ਤੇ ਬੜੀ ਕੋਸ਼ਿਸ਼ ਨਾਲ ਬਾਬਾ ਨਾਨਕ ਜੀ ਨੇ ਆਪ ਪਾਕਪਟਨ ਪਹੁੰਚ ਕੇ ਉਨ੍ਹਾਂ ਦੀ ਰਚਨਾ ਇਕੱਤਰ ਕੀਤੀ ਅਤੇ ਅਤਿਅੰਤ ਕੀਮਤੀ ਜਾਣ ਕੇ ਚੰਗੀ ਤਰ੍ਹਾਂ ਸੁਰੱਖਿਅਤ ਰੂਪ ਵਿਚ ਆਪਣੇ ਉੱਤਰ- ਅਧਿਕਾਰੀ ਨੂੰ ਸੰਭਾਲੀ। ਇਸੇ ਤਰ੍ਹਾਂ ਜਦੋਂ ਗੁਰੂ ਅਰਜਨ ਦੇਵ ਜੀ ਨੇ 1604 ਈ. ਵਿਚ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੀਤੀ ਤਾਂ ਫ਼ਰੀਦ ਜੀ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਰਾਬਰ ਸਥਾਨ ਦੇ ਕੇ ਨਿਵਾਜਿਆ। ਪ੍ਰੋ. ਜੀ. ਐੱਸ. ਤਾਲਿਬ ਨੇ ਅਪਣੀਆਂ  ਲਿਖਤਾਂ ਵਿਚ ਇਸ ਸੱਚ ਦਾ ਜ਼ਿਕਰ ਕਰਦੇ ਹੋਏ ਲਿਖਿਆ ਹੈ ਕਿ ਇਹ ਪਹਿਲੀ ਵਾਰ ਹੈ, ਜਦੋਂ ਦੂਸਰੇ ਧਰਮ ਦੇ ਪੈਗ਼ੰਬਰਾਂ ਦੀ ਬਾਣੀ ਕਿਸੇ ਮਹਾਨ ਗ੍ਰੰਥ ਸਾਹਿਬ ਵਿਚ ਸ਼ਾਮਿਲ ਕੀਤੀ ਗਈ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਫ਼ਰੀਦ ਜੀ ਦੇ 112 ਸਲੋਕ ਅਤੇ 4 ਸ਼ਬਦ ਦਰਜ ਹਨ। ਵਿਸ਼ਵ ਦੇ ਮਹਾਨ ਸੰਪਾਦਕ ਸ੍ਰੀ ਗੁਰੂ ਅਰਜਨ ਦੇਵ ਤੀ ਨੇ ਫ਼ਰੀਦ ਜੀ ਦੇ ਸਲੋਕ ਦਰਜ ਕਰਨ ਲੱਗਿਆ ਚਾਰ ਗੁਰੂ ਸਾਹਿਬਾਨਾਂ ਦੇ ਸਲੋਕ ਵੀ  ਸਲੋਕ ਸ਼ੇਖ ਫ਼ਰੀਦ ਕੇ  ਸਿਰਲੇਖ ਅਧੀਨ ਦਰਜ ਕੀਤੇ, ਜੋ ਫ਼ਰੀਦ ਜੀ ਦੀ ਵਿਚਾਰਧਾਰਾ ਤੇ ਭਾਵਨਾ ਦਾ ਖੁਲਾਸਾ ਕਰਦੇ ਹੋਏ ਅਰਥਾਂ ਨੂੰ ਵਿਸਥਾਰ ਦਿੰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਾਰ, ਸ੍ਰੀ ਗੁਰੂ ਅਮਰਦਾਸ ਜੀ ਦੇ ਪੰਜ, ਸ੍ਰੀ ਗੁਰੂ ਰਾਮਦਾਸ ਜੀ ਦਾ ਇਕ ਅਤੇ ਗੁਰੂ ਅਰਜਨ ਦੇਵ ਜੀ ਦੇ ਅੱਠ ਸਲੋਕ, ਫ਼ਰੀਦ ਜੀ ਦੇ ਸਲੋਕਾਂ ਨੂੰ ਵਿਸਥਾਰ ਸਹਿਤ ਸਮਝਾਉਣ ਦੇ ਮਨੋਰਥ ਵਜੋਂ ਦਰਜ ਕੀਤੇ ਗਏ ਹਨ ਤਾਂ ਕਿ ਅਨਜਾਣ ਮਨੁੱਖ ਫ਼ਰੀਦ ਜੀ ਦੀ ਵਿਚਾਰਧਾਰਾ ਅਤੇ ਭਾਵ-ਬੋਧ ਬਾਰੇ ਗ਼ਲਤ ਧਾਰਨਾ ਨਾ ਬਣਾ ਲਵੇ। ਉਪਰੋਕਤ ਹਵਾਲੇ ਤੋਂ ਸਪੱਸ਼ਟ ਹੈ ਕਿ ਸਿੱਖ ਗੁਰੂ ਸਾਹਿਬਾਨਾਂ ਨੇ ਫ਼ਰੀਦ ਜੀ ਦੀ ਬਾਣੀ ਦਾ ਗੰਭਾਰਤਾ ਨਾਲ ਅਧਿਐਨ ਕੀਤਾ ਅਤੇ ਸਕਾਰਾਤਮਕ ਟਿਪਣੀਆਂ ਕਰਕੇ ਫ਼ਰੀਦ ਜੀ ਦੇ ਅਧਿਆਤਮਕ ਤੇ ਸੰਸਾਰਕ ਗਿਆਨ ਦੀ ਪ੍ਰੋੜ੍ਹਤਾ ਕੀਤੀ ਅਤੇ ਧਰਮ ਨਿਰਪੱਖਤਾ ਅਤੇ ਭਾਈਚਾਰਾ ਸਦਭਾਵਨਾ ਦਾ ਸਬੂਤ ਦਿੱਤਾ। 
ਬਾਬਾ ਫ਼ਰੀਦ ਸਾਹਿਬ ਦੀ ਬਾਣੀ ਜਿੱਥੇ ਮਨੁੱਖ ਨੂੰ ਅਧਿਆਤਮ ਮਾਰਗ ਉੱਤੇ ਚੱਲਣ ਲਈ ਪ੍ਰੇਕਿਤ ਕਰਦੀ ਹੈ, ਉੱਥੇ ਸੰਪੂਰਨ ਮਨੁੱਖ ਬਣਨ ਲਈ ਸਹਾਈ ਹੁੰਦੀ ਹੈ। ਇਸੇ ਤਰ੍ਹਾਂ ਪ੍ਰੋ. ਕਿਸ਼ਨ ਸਿੰਘ ਆਪਣੇ ਲੇਖ ਸ਼ੇਖ ਫ਼ਰੀਦ ਵਿਚ ਫ਼ਰੀਦ ਬਾਣੀ ਦੇ ਹਵਾਲੇ ਨਾਲ ਦੱਸਦੇ ਹਨ ਕਿ ਸ਼ੇਖ ਫ਼ਰੀਦ ਦੀ ਬਾਣੀ ਵਿਚ  ਸ਼ੈਤਾਨੀ ਤਰਜਿ ਜਿੰਦਗੀ " ਨੂੰ ਰੱਦ ਕਰਕੇ  ਰੱਬ ਵਾਲੀ ਤਰਜਿ ਜਿੰਦਗੀ" ਨੂੰ ਉਭਾਰਿਆ ਗਿਆ ਹੈ। ਇਸ ਦੇ ਵਿਪਰੀਤ ਜੀਵਨ ਜਾਚਾਂ ਦਾ ਇਹ ਭੇੜ ਸੂਫੀ ਕਾਵਿ ਦਾ ਅਹਿਮ ਸੱਭਿਆਚਾਰਕ ਸਰੋਕਾਰ ਹੈ। ਸੂਫੀ ਕਾਵਿ ਵਿਚ ਸਮਕਾਲੀ ਜੀਵਨ ਦੇ ਨਿਆਰ, ਮੰਦਹਾਲੀ ਮੁਸੀਬਜਾਂ ਮਾਰੀ ਹਰੇਕ ਪਰਪੰਚੀ ਵਿਵਸਥਾ ਨੂੰ ਨਕਾਰਿਆ ਗਿਆ ਹੈ ਅਤੇ ਦਰਵੇਸ਼ੀ ਫ਼ਕੀਰੀ  ਵਾਲੀ ਮਾਨਵੀ ਆਪੇ ਹੀ ਉਦਾਤ, ਸਰੀਰੀ ਰੂਹਾਨੀ ਅਵਸਥਾ ਨੂੰ ਉਭਾਰਿਆ ਗਿਆ ਹੈ। ਇਸ਼ਕ ਆਧਾਰਿਤ ਇਹ ਜੀਵਨ ਸ਼ੈਲੀ ਕਿਸੇ ਪ੍ਰਕਾਰ ਦੀ ਮੈਲ, ਦਰਜਾਬੰਦੀ, ਹਉਮੈਂ, ਦੋਗਲਾਪਣ ਜਾਂ ਭੁਲੇਖਾਕਾਰੀ ਵਿਵਸਥਾ ਨੂੰ ਕਦਾਚਿਤ ਪ੍ਰਵਾਨ ਨਹੀੰ ਕਰਦੀ। ਇਸ਼ਕ ਦੀ ਇਹ ਸੁੱਚਤਾ ਅਤੇ ਸੰਪੂਰਨ ਸਨੇਹ ਦੀ ਪਹਿਲੀ ਸ਼ਰਤ ਹੈ, ਸਵੈ- ਸ਼ੁੱਧਤਾ ਦੀ ਪ੍ਰਾਪਤੀ ਅਤੇ ਪ੍ਰਕਾਸ਼। 
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਾਂਝੀਵਾਲਤਾ ਦਾ ਉਪਦੇਸ਼ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ 6 ਗੁਰੂਆਂ, 15 ਭਗਤਾਂ, 11 ਭੱਟਾ ਅਤੇ 4 ਗੁਰਸਿੱਖਾਂ ਦੀ ਬਾਣੀ ਦਰਜ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਬਾਣੀ ਦੀ ਤਰਤੀਬ ਰਾਗਾਂ ਅਨੁਸਾਰ ਹੈ ਜਿਨ੍ਹਾਂ ਦੀ ਗਿਣਤੀ 31 ਮਾਲੂਮ ਹੁੰਦੀ ਹੈ। ਬਾਬਾ ਫ਼ਰੀਦ ਜੀ ਦੀ ਬਾਣੀ 4 ਸ਼ਬਦ, 2 ਰਾਗ ਆਸਾ ਅੰਗ- 488, 2 ਰਾਗ ਸੂਹੇ ਤੇ ਲਲਿਤ ਅੰਗ 794 ਉੱਪਰ ਦਰਜ ਮਿਲਦੇ ਹਨ। 112 ਸਲੋਕ ਅੰਗ 1377 ਉੱਪਰ ਦਰਜ ਹਨ। ਬਾਬ ਜੀ ਨੇ ਬਾਣੀ ਵਿਚਲੇ ਸਲੋਕਾਂ ਜ਼ਰੀਏ ਕਿਸੇ ਨਾ ਕਿਸੇ ਰੂਪ ਵਿਚ ਪ੍ਰਮਾਤਮਾ, ਅੱਲ੍ਹਾ, ਵਾਹਿਗੁਰੂ, ਪ੍ਰਭੂ ਨਾਲ ਮੁਹੱਬਤਸ ਸਨੇਹਸ ਪਾਉਣ ਲਈ ਪ੍ਰੇਰਦਿਆਂ ਕਾਦਰ ਦੀ ਕੁਦਰਤ ਦੀ ਬਾਤ ਪਾਈ ਹੈ, ਜਿਵੇਂ- 

ਫ਼ਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ ।।
ਗੁਨਹੀ ਭਰਿਆ ਮੈ ਫਿਰਾ ਲੋਕ ਕਹੈ ਦਰਵੇਸੁ।। ( ਅੰਗ - 1381 )

ਫ਼ਰੀਦ ਜੀ ਮਨੁੱਖ ਨੂੰ ਅੰਦਰੋਂ ਬਾਹਰੋਂ ਇਕ ਹੋਣ ਦੀ ਸਿੱਖਿਆ ਦੇ ਰਹੇ ਹਨ। ਸਿਰਫ਼ ਫ਼ਕੀਰੀ ਵੇਸ ਧਾਰਨ ਕਰਨ ਤੇ ਕਾਲੇ ਕੱਪੜੇ ਪਹਿਨਣ ਨਾਲ ਹੀ ਮਨੁੱਖ ਦਰਵੇਸ਼ ਨਹੀਂ ਬਣ ਜਾਂਦਾ ਸਗੋਂ ਮਨੁੱਖ ਨੂੰ ਇਖ਼ਲਾਕੀ ਤੌਰ ਤੇ ਗੁਨਾਹਾਂ ਤੋਂ ਤੋਬਾ ਕਰਨ ਦੀ ਪ੍ਰੇਰਣਾ ਦਿੱਤੀ ਗਈ ਹੈ। ਮਨੁੱਖ ਦੀ ਮਾਨਸਿਕਤਾ ਨੂੰ ਬੜੀ ਸੂਖਮਤਾ ਨਾਲ ਵਾਚਦਿਆਂ ਮਨੁੱਖ ਦੀ ਅੰਦਰਲੀ ਖ਼ਦਗਰਜ਼ੀ ਦੀ ਭਾਵਨਾ ਨੂੰ ਪੇਸ਼ ਕੀਤਾ ਹੈ ਕਿਉਂਕਿ ਮਨੁੱਖ ਜੇ ਰੱਬ ਦੀ ਭਗਤੀ ਕਰਦਾ ਹੈ ਤਾਂ ਉਸ ਵਿਚ ਖ਼ੁਦਗਰਜ਼ੀ ਸ਼ਾਮਿਲ ਹੈ। ਮਨੁੱਖ ਉਸ ਪ੍ਰਮਾਤਮਾ ਨਾਲ ਪਿਆਰ ਦਾ ਢਿੰਡੋਰਾ ਪਿੱਟਦਾ ਹੈ ਪਰ ਪਿਆਰ ਕਿਸੇ ਗਰਜ਼ ਨੂੰ ਪੂਰਾ ਕਰਨ ਲਈ ਸੰਸਾਰਕ ਸੁਖਾਂ ਦੀ ਪ੍ਰਾਪਤੀ ਲਈ ਹੈ ਇਸ ਚੀਜ਼ ਨੂੰ ਬਾਬਾ ਜੀ ਨੇ ਮਨੁੱਖਤਾ ਦੇ ਵਿਰੱੁਧ ਮੰਨਿਆ ਹੈ ਅਤੇ ਮਨੁੱਖ ਨੂੰ ਚਿਤਾਵਨੀ ਦਿੱਤੀ ਹੈ-

ਫ਼ਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤ ਕੂੜਾ ਨੇਹੁ ।। ( ਅੰਗ - 1378)

ਉਂਝ ਸ਼ੇਖ਼ ਫ਼ਰੀਦ ਜੀ ਦੀਆਂ ਰਚਨਾਵਾਂ ਸਬੰਧੀ ਲੰਮੇ ਵਾਦ-ਵਿਵਾਦ ਵਿਚ ਪੈਣਾ ਇਕ ਵੱਖਰਾ ਵਿਸ਼ਾ ਕਿਹਾ ਜਾ ਸਕਦਾ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਫ਼ਰੀਦ ਜੀ ਦੇ ਨਾਮ ਹੇਠ ਜੋ ਬਾਣੀ ਦਰਜ ਹੈ, ਉਹ ਹੀ ਪ੍ਰਮਾਣਿਕ ਬਾਣੀ ਸ਼ੇਖ਼ ਫ਼ਰੀਦ ਜੀ ਦੀ ਹੈ। ਬਹੁਤੇ ਵਿਦਵਾਨਾਂ ਨੇ ਇਸੇ ਗੱਲ ਨੂੰ ਦ੍ਰਿੜ੍ਹ ਕੀਤਾ ਹੈ ਤੇ ਹੁਣ ਇਹੋ ਖੋਜ ਹੀ ਸਭ ਵੱਲੋਂ ਪ੍ਰਵਾਨ ਕੀਤੀ ਜਾਂਦੀ ਹੈ।
ਸਭ ਤੋ ਵੱਡੀ ਗੱਲ ਤਾਂ ਇਹ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਫ਼ਰੀਦ ਜੀ ਦੀ ਬਾਣੀ ਸ਼ੇਖ਼ ਫ਼ਰੀਦ ਜੀ ਨੇ ਨਾਮ ਹੇਠ ਦਿੱਤੀ ਹੈ, ਸ਼ੇਖ਼ ਬ੍ਰਹਮ ਦੇ ਨਾਮ ਹੇਠ ਨਹੀਂ। ਗੁਰੂ ਜੀ ਨੇ ਗੁਰੂ-ਘਰ ਤੋਂ ਬਾਹਰਲੇ ਸਾਰੇ ਸੰਤ ਕਵੀਆਂ ਦੀ ਬਾਣੀ ਪੂਰੀ ਖੋਜ-ਪੜਤਾਲ ਤੋਂ ਬਾਅਦ ਦਰਜ ਕੀਤੀ। ਇਸ ਲਈ ਇਹ ਅਸੰਭਵ ਹੈ ਕਿ ਸ਼ੇਖ਼ ਬ੍ਰਹਮ ਦੀ ਰਚੀ ਬਾਣੀ ਸ਼ੇਖ਼ ਫ਼ਰੀਦ ਜੀ ਦੇ ਨਾਂ ਹੇਠ ਜਰੂਰ ਦਰਜ ਹੁੰਦੀ। 
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਕਲਿਤ ਕਰਕ 1604 ਈ. ਪੂਰਬ ਵਿਚ ਗੁਰੂ ਗ੍ਰੰਥ ਸਾਹਿਬ ਸੰਪੂਰਨ ਕੀਤਾ ਤੇ ਬਾਬਾ ਸ਼ੇਖ਼ ਫ਼ਰੀਦ ਜੀ ਦੇ ਗੁਰੂ ਸਾਹਿਬ ਵਿਚ 112 ਸਲੋਕ, 4 ਸ਼ਬਦ-2 ਸ਼ਬਦ ਰਾਗ ਆਸਾ ਵਿਚੋਂ ਤੇ 2 ਰਾਗ ਸੂਰੀ ਵਿਚੋਂ ਹਨ। ਉਂਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ '' ਸਲੋਕ ਸ਼ੇਖ਼ ਫ਼ਰੀਦ ਕੇ " ਸਿਰਲੇਖ ਹੇਠਾਂ 130 ਸਲੋਕ ਦਰਜ ਹਨ ਪਰ। ਇਨ੍ਹਾਂ ਵਿਚੋਂ 112 ਸਲੋਕ ਫ਼ਰੀਦ ਜੀ ਦੀ ਰਚਨਾ ਹਨ ਤੇ 18 ਗੁਰੂ ਸਾਹਿਬਾਨ ਦੇ ਹਨ।

ਫ਼ਰੀਦ ਬਾਣੀ ਵਿਚ ਸੰਗੀਤਕ ਪਰਿਪੇਖ

' ਫ਼ਰੀਦ ਬਾਣੀ ਸੰਗੀਤਕ ਪਰਿਪੇਖ " ਵਿਚ ਡਾ. ਜਗੀਰ ਸਿੰਘ ਲਿਖਦੇ ਹਨ, ਇਸ ਬਾਣੀ ਦਾ ਮੂਲ ਪ੍ਰਯੋਜਨ ਕੇਵਲ ਭਾਵ ਪ੍ਰਗਟਾਊ ਨਾ ਹੋ ਕੇ ਇਲਾਹੀ ਬੰਦਗੀ ਦੇ ਸੰਦੇਸ਼ ਕਰਨਾ ਹੈ। ਫ਼ਰੀਦ ਜੀ ਨੇ ਮਨੁੱਖ ਦੇ ਸ਼ਖ਼ਸੀ ਰੂਪਾਂਤਰਮ ਹਿੱਤ ਅਧਿਾਆਤਮਕ ਸੰਦੇਸ਼ ਸੰਚਾਰਿਤ ਕਰਨ ਦੇ ਮਕਸਦ ਨਾਲ-ਨਾਲ ਕਾਵਿਕ ਸੰਚਾਰ ਜੁਗਤਾਂ ਦੀ ਵੀ ਸੰਜੁਗਤ ਰਾਹੀਂ ਭਾਵ ਵਿਚਾਰ ਸੰਚਾਰਨ ਦਾ ਯਤਨ ਕੀਤਾ ਹੈ। ਫ਼ਰੀਦ ਬਾਣੀ ਵਿਚ ਵਰਤੇ ਗਏ ਵਿਭਿੰਨ ਸੰਗੀਤਕ ਸੰਕੇਤ ਜਿਵੇਂ ਰਾਗ, ਰਹਾਉ ਅੰਗ ਆਦਿ ਵੀ ਫ਼ਰੀਦ ਬਾਣੀ ਦੇ ਸੰਗੀਤਕ ਸਿਸਟਮ ਵੱਲ ਸੰਕੇਤ ਕਰਦੇ ਜਾਪਦੇ ਹਨ। ਇੱਥੇ ਇਨ੍ਹਾਂ ਸਮੂਹ ਸੰਗੀਤਕ ਸੰਕੇਤਾਂ ਦਾ ਅਧਿਐਨ ਫ਼ਰੀਦ ਜੀ ਦੁਆਰਾ ਰਚਿਤ ਨਿਮਨਲਿਖਤ ਸ਼ਬਦ ਦੀ ਸੰਰਚਨਾ ਦੇ ਅਧਿਐਨ ਦੇ ਸੰਦਰਭ ਵਿਚ ਕਰਨਾ ਵਧੇਰੇ ਤਰਕ ਸੰਗਤ ਹੋਵੇਗਾ। 
ਹਰਮੀਤ ਕੌਰ ਤੇ ਡਾ. ਗੁਰਪ੍ਰੀਤ ਕੌਰ ਦੇ ਇਕ ਲੇਖ , ' ਬਾਬਾ ਫ਼ਰੀਦ ਬਾਣੀ ਸੰਗੀਤਕ ਪਰਿਪੇਖ' ਅਨੂਸਾਰ, " ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਗ ਆਸਾ ਤਹਿਤ ਬਹੁਤ ਸਾਰੀ ਬਾਣੀ ਮਿਲਦੀ ਹੈ। ਪੰਜਾਬ ਦੀ ਧਰਤੀ ਉੱਪਰ ਇਸ ਰਾਗ ਨੂੰ ਵਿਸ਼ੇਸ਼ ਮਹੱਤਤਾ ਹਾਸਲ ਹੈ। ਕਿਉਂਕਿ ਪੰਜਾਬ ਦੀ ਲੋਕ- ਕਾਵਿ ਅਤੇ ਲੋਕ ਸੰਗੀਤ ਪਰੰਪਰਾ ਇਸ ਰਾਗ ਨਾਲ ਜੁੜੀ ਹੋਈ ਹੈ। ਇਸੇ ਤਹਿਤ ਹੀ ਪੰਜਾਬ ਦੀ ਲੋਕ-ਧਾਰਾ ਵਿਚ ਟੁੰਡੇ ਅਸ ਰਾਜੇ ਦੀ ਵਾਰ ਦਾ ਵਿਸ਼ੇਸ਼ ਮਹੱਤਵ ਹੈ। ਗੁਰੂ ਨਾਨਕ ਦੇਵ ਜੀ ਨਾਲ ਸੰਬੰਧ ' ਤਿੰਨ ਵਾਰਾਂ' ਵਿੱਚੋਂ ਇਕ ' ਵਾਰ' ਇਸੇ ਰਾਗ ਵਿਚ ਹੈ, ਜਿਸ ਨੂੰ ਆਸਾ ਕੀ ਵਾਰ ਕਿਹਾ ਜਾਂਦਾ ਹੈ। ਸ਼ੇਖ਼ ਫ਼ਰੀਦ ਜੀ ਨਾਲ ਸੰਬੰਧਿਤ ਸ਼ਬਦ ਰਾਗ ਆਸਾ ਦੇ ਪਦਿਆਂ ਵਿਚ ਮਿਲਦਾ ਹੈ। ਪੰਜਾਬ ਵਿਚ ਇਹ ਧਾਰਨਾ ਆਮ ਪ੍ਰਚੱਲਿਤ ਹੈ। 
ਜਦੋਂ ਗੁਰੂ ਨਾਨਕ ਦੇਵ ਜੀ ਬਾਬਾ ਫ਼ਰੀਦ ਜੀ ਦੇ ਗੱਦੀਦਾਰ ਸ਼ੇਖ਼ ਬ੍ਰਹਮ ਨੂੰ ਮਿਲਦੇ ਹਨ ਤਾਂ ਉਨ੍ਹਾਂ ਨੂੰ ਗੁੂ ਨਾਨਕ ਦੇਵ ਜੀ ਕਹਿੰਦੇ ਹਨ ਕਿ, '' ਆਸਾ ਦੀ ਵਾਰ ਸੁਣਾਓ। " ਬਾਬਾ ਫ਼ਰੀਦ ਜੀ ਦੀ ਬਾਣੀ ਇਸ ਰਾਗ ਅੰਦਰ ਦੋ ਪਦਿਆਂ ਅੰਦਰ ਮਿਲਦੀ ਹੈ ਜੋ ਇਸ ਪ੍ਰਕਾਰ ਹੈ- 

ਦਿਲਹੁ ਮੁਹਬਤਿ ਜਿੰਨ ਸੇਈ ਸਚਿਆ।।
ਜਿਨ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ।।  ।। ( ਰਾਗ ਆਸਾ ) 
                                                              ( ਅੰਗ - 488 )
ਬੋਲੈ ਸੇਖ ਫ਼ਰੀਦੁ ਪਿਆਰੇ ਅਲਹ ਲਗੇ ।।
ਇਹੁ ਤਨੁ ਹੋਸੀ ਖਾਕ ਨਿਮਾਣੀ ਗੋਰ ਘਰੇ ।।  ।। ( ਰਾਗ ਆਸਾ )
                                                             ( ਅੰਗ- 488 )

ਉਪਰੋਕਤ ਵਰਨਣ ਤੋਂ ਨਿਸ਼ਚਿਤ ਰੂਪ ਅੰਦਰ ਇਹ ਧਾਰਨਾ ਉਜਾਗਰ ਹੋ ਰਹੀ ਹੈ ਕਿ ਆਸਾ ਰਾਗ ਪੰਜਾਬੀ ਸਮਾਜ ਅੰਦਰ ਹਰ ਇਕ ਪੱਧਰ 'ਤੇ ਫੈਲਿਆ ਹੋਇਆ ਸੀ।''
ਬਾਬਾ ਫ਼ਰੀਦ ਜੀ ਦੀ ਬਾਣੀ ਮਨੁੱਖ ਸੱਚੇ- ਸੁੱਚੇ ਰਾਹ ਭਾਵ ਅਧਿਆਤਮ ਦੇ ਰਾਹ 'ਤੇ ਚੱਲਣ ਲਈ ਪ੍ਰਰਦੀ ਹੈ ਤੇ ਸੱਚੇ ਪ੍ਰਮਾਤਮਾ ਦੇ ਘਰ ਤੱਕ ਪੁੱਜਣ ਲਈ ਮੀਲ ਪੱਥਰ ਦਾ ਰੋਲ ਵੀ ਨਿਭਾਉੰਦੀ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਮਨੁੱਖ ਦੇ ਸੰਪੂਰਨ ਬਣਨ ਲਈ ਮਨੁੱਖ ਦਾ ਮਾਰਦ ਦਰਸ਼ਨ ਕਰਦੀ ਹੈ। ਜੇਕਰ ਮਨੁੱਖ ਆਪਣੇ- ਆਪ ਨੂੰ ਮਨੁੱਖ ਨਹੀਂ ਬਣਾ ਦੇ ਰੱਖੇਗਾ ਤਾਂ ਉਸਦਾ ਜਿਉਣਾ ਪਸ਼ੂਆਂ ਵਰਗਾ ਹੋ ਕੇ ਹਰਿ ਜਾਵੇਗਾ। 
ਕੁਝ ਵਿਦਵਾਨ ਬਾਬਾ ਫ਼ਰੀਦ ਜੀ ਦੀ ਬਾਣੀ ਦੇ ਵੱਖੋ- ਵੱਖਰੇ ਪਹਿਲੂਆਂ ਬਾਰੇ ਕੁੱਝ ਇਸ ਤਰ੍ਹਾਂ ਲਿਖਦੇ ਹਨ- ਜਿਵੇਂ ਸੁਰਿੰਦਰ ਕੌਰ ਲਿਖਦੀ ਹੈ, ਬਾਬਾ ਫ਼ਰੀਦ ਜੀ ਮੱਧਕਾਲੀ ਪੰਜਾਬੀ ਕਾਵਿ ਦੇ ਸ੍ਰੇਸ਼ਠ ਕਵੀ ਹਨ ਜਿਨ੍ਹਾਂ ਨੇ ਆਪਣੀ ਬਾਣੀ ਰਾਹੀਂ ਉਸ ਪ੍ਰਭੂ ਦੀ ਪ੍ਰਾਪਤੀ ਲਈ ਗੁਰੂ ਸ਼ਰਨ, ਗੁਰੂ ਦੀ ਸੇਵਾ ਅਤੇ ਗੁਰੂ ਦੀ ਸਿੱਖਿਆ 'ਤੇ ਚੱਲਣ ਲਈ ਪ੍ਰੇਰਿਆ ਹੈ। ਬਾਬਾ ਫ਼ਰੀਦ ਜੀ ਦੀ ਬਾਣੀ ਦਾ ਲਕਸ਼ ਪ੍ਰਮਾਤਮਾ ਦੀ ਪ੍ਰਾਪਤੀ ਹੀ ਹੈ। ਇਸ ਲਈ ਉਨ੍ਹਾਂ ਨੇ ਮੌਤ ਨੂੰ ਪ੍ਰੇਰਣਾ ਸਰੋਤ ਬਣਾ ਕੇ ਰੱਬ ਨੂੰ ਯਾਦ ਕਰਨ ' ਤੇ ਬਲ ਦਿੱਤਾ ਹੈ। 

ਫ਼ਰੀਦਾ ਜਿਨੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ।।
ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ ।। ( 59) ( ਅੰਗ 1381 )

ਮਨੁੱਖ ਵਿਚ ਇਹ ਇਕ ਵੱਡਾ ਅਵਗੁਣ ਹੈ ਕਿ ਉਹ ਦੂਜਿਆਂ ਦੇ ਐਬਾਂ ਨੂੰ ਦੇਖਦਾ ਹੈ ਅਤੇ ਆਪਣੇ ਗੁਣਾਂ ਦਾ ਪ੍ਰਚਾਰ ਕਰਦਾ ਹੈ। ਸਦਾ ਦੂਸਰਿਆਂ ਦੀ ਨੁਕਤਾਚੀਨੀ ਕਰਦਾ ਹੈ। ਆਪਣੇ ਐਬਾਂ ' ਤੇ ਪਰਦਾ ਪਾਉਂਦਾ ਹੈ। ਮਨੁੱਖ ਦੀ ਇਹ ਆਦਤ ਇਨਸਾਨੀ ਇਖ਼ਲਾਕੀ ਦੇ ਵਿਰੁੱਧ ਹੈ। ਚੰਗਾ ਕਰਮ ਸਿਰਫ਼ ਉਹੀ ਨਹੀਂ ਜੋ ਬਾਹਰੋਂ ਦੇਖਣ ਨੂੰ ਚੰਗਾ ਜਾਪੇ ਸਗੋਂ ਉਹ ਹੈ ਜਿਸ ਦੇ ਪਿੱਛੇ ਚੰਗੀ ਭਾਵਨਾ ਭਰੀ ਹੋਈ ਹੋਵੇ। ਫ਼ਰੀਦ ਜੀ ਮਨੁੱਖ ਨੂੰ ਇਹ ਸਿੱਖਿਆ ਦਿੰਦੇ ਹਨ ਕਿ ਕਰਮ ਕਰਨ ਲੱਗਿਆ ਮਨੁੱਖ ਨੂੰ ਆਪਣੀ ਅੰਤਰ ਆਤਮਾ ਵੱਲ ਝਾਤੀ ਮਾਰ ਲੈਣੀ ਚਾਹੀਦੀ ਹੈ ਕਿ ਉਹ ਕਰਮ ਕਿਸ ਨੀਅਤ ਨਾਲ ਕਰ ਰਿਹਾ ਹੈ। ਸ਼ੇਖ਼ ਫ਼ਰੀਦ ਦੇ ਆਤਮ ਤਿਆਗ ਦੀ ਨੈਤਿਕਤਾ ਵਿਚ ਜਿਨ੍ਹਾਂ ਨੈਤਿਕ ਮੁੱਲਾਂ ਨੂੰ ਪਰਪੱਕਤਾ ਮਿਲੀ ਹੈ ਉਹ ਹਨ - ਸਵੈ- ਆਲੋਚਨਾ, ਧੀਰਜ, ਅਹਿੰਸਾ, ਨਿਸ਼ਠਾ, ਸਵੈ- ਦਰਵੇਸ਼ੀ। ਜੀਵਨ ਵਿਧੀ ਦੇ ਇਹ ਸੁਭਾਵਿਕ ਗੁਣ ਹਨ ਜੋ ਆਚਾਰ ਤੇ ਚਰਿੱਤਰ ਦੀ ਨੈਤਿਕ ਬੁਨਿਆਦ ਸਮਝੇ ਗਏ ਹਨ। ਬਾਬਾ ਫ਼ਰੀਦ ਜੀ ਨੇ ਮਨੁੱਖ ਨੂੰ ਸਵੈ- ਪੜਚੋਲ ਦੀ ਸਿੱਖਿਆ ਦਿੱਤੀ ਹੈ, ਜਿਵੇਂ -

ਫ਼ਰੀਦਾ ਜੇ ਤੂ ਅਕਲਿ ਲਤੀਫੁ, ਕਾਲੇ ਲਿਖੁ ਨ ਲੇਖ।।
ਆਪਨੜੇ ਗਿਰੀਵਾਨ ਮਹਿ ਸਿਰੁ ਨੀਂਵਾਂ ਕਰਿ ਦੇਖੁ।। ( ਅੰਗ- 1378)

ਡਾ. ਅਮਰਦੀਪ ਕੌਰ ਦੇ ਸ਼ਬਦਾਂ ਵਿਚ ਫ਼ਰੀਦ ਬਾਣੀ ਦੇ ਸੰਕਲਪਾਂ ਤੇ ਕਾਰਜਸ਼ੀਲ ਵਿਚਾਰਧਾਰਾ ਨੂੰ ਇੰਝ ਬਿਆਨ ਕੀਤਾ ਜਾ ਸਕਦਾ ਹੈ। " ਵਿਕਾਰਾਂ ਨੂੰ ਕਾਬੂ ਵਿਚ ਰੱਖਣ ਲਈ ਬਾਣੀ ਕਿਰਤ ਕਰਨ, ਵੰਡ ਕੇ ਛਕਣ ਤੇ ਨਾਮ ਜਪਣ ਦਾ ਆਦੇਸ਼ ਦਿੰਦੀ ਹੈ। ਕਿਰਤ ਮਨੁੱਖ ਨੂੰ ਭਾਂਜਵਾਦੀ ਰਵੱਈਆ ਅਖ਼ਤਿਆਰ ਕਰਨ ਤੋਂ ਰੋਕਦੀ ਹੈ। ਕਿਰਤ ਦਾ ਸੰਕਲਪ ਜੀਵਨ ਜੀਉਣ ਦੇ ਦੋ ਢੰਗਾਂ, ਸੰਘਰਸ਼ ਅਤੇ ਸਮਰਪਣ ਵਿਚੋਂ, ਮਨੁੱਖ ਨੂੰ ਸੰਘਰਸ਼ ਵੱਲ ਪ੍ਰੇਰਿਤ ਕਰਦਾ ਹੈ। ਅਰਥਾਤ ਗ੍ਰਹਿਸਥ ਵਿਚ ਰਹਿ ਕੇ ਕਰਮ ਯੋਗੀ ਹੋਣ ਲਈ ਪ੍ਰੇਰਦਾ ਹੈ। ਪਰ, ਬਾਣੀ ਦਾ ਇਹ ਪਹਿਲੂ ਅੱਗੇ ਵੰਡ ਕੇ ਛਕਣ ਤੇ ਨਾਮ ਜਪਣ ਰੂਪੀ ਸੰਕਲਪਾਂ ਨਾਲ ਸਮਰਪਣ ਵੱਲ ਹੋ ਚੁੱਕਾ ਹੈ। ਜਿੱਥੇ ਵੰਡ ਕੇ ਛਕਣਾ ਹੈ। ਉੱਥੇ ਕਿਸੇ ਵਸਤੂ ਦੀ ਅਤਿ ਨਹੀਂ ਜਾਂ ਦੂਜੇ ਸ਼ਬਦਾਂ ਵਿਚ  ਹਰ ਚੀਜ਼ ਬਰਾਬਰ ਵੰਡੀ ਹੋਈ ਹੈ। ਜਿੱਥੇ ਇਹੋ ਜਿਹਾ ਵਰਤਾਰਾ ਹੈ, ਉਥੇ ਕੋਈ ਵਿਰੋਧ ਨਹੀਂ, ਜਿਥੇ ਵਿਰੋਧ ਨਹੀਂ ਉੱਥੇ ਸ਼ਾਤੀ ਹੈ, ਜਿਸ ਥਾਂ ਸ਼ਾਂਤੀ ਹੈ, ਉੱਥੇ ਨਾਮ ਹੈ ਅਤੇ ਨਾਮ ਕੇਵਲ ਉੱਥੇ ਹੀ ਹੈ ਜਿੱਥੇ ਹੰਕਾਰ/ ਹਉਮੈ ਨਹੀਂ। ਹਉਮੈ ਦੇ ਭਾਰ ਤੋਂ ਮੁਕਤ ਹੋਈ ਅਵਸਥਾ ਹੀ ਅਸਲ ਵਿਚ ਸਹਿਜਤਾ/ ਦਰਵੇਸ਼ੀ ਦੀ ਅਵਸਥਾ ਹੈ।

 ਡਾ. ਅਨਵਰ ਚਿਰਾਗ਼ "ਇਸਲਾਮੀ ਚਿੰਤਨ ਅਤੇ ਪੰਜਾਬੀ ਸੂਫੀ ਕਵਿਤ " 'ਚ ਇਸੇ ਭਾਵ ਨੂੰ ਵਿਅਕਤ ਕਰਦਿਆਂ ਕਹਿੰਦੇ ਹਨ ਕਿ, '' ਫ਼ਰੀਦ- ਕਾਵਿ ਵਿਸ਼ੇ ਪੱਖ਼ੋ ਸਮੁੱਚੇ ਰੂਪ 'ਚ ਇਸਲਾਮੀ ਸ਼ਰੀਅਤ ਅਤੇ ਤਸੱਵੁਫ 'ਤੇ ਆਧਾਰਿਤ ਹੈ। ਇਸ ਵਿਚ ਸ਼ਰੀਅਤ ਦੀ ਪਾਲਣਾ ਅਤੇ ਵਿਸ਼ੇਸ਼ ਕਰ ਇਸਲਮਾ ਦੇ ਪ੍ਰਮੁੱਖ ਰੁਕਨ ਨਮਾਜ਼ 'ਤੇ ਅਤਿਅੰਤ ਬਲ ਦਿੱਤਾ ਗਿਆ ਹੈ। ਰੱਬ ਦੀ ਇਬਾਦਤ ਦੀ ਪ੍ਰੇਰਨਾ ਦਿੰਦਿਆ ਦ੍ਰਿਸ਼ਟੀਮਾਨ ਜਗਤ ਦੀ ਅਸਥਿਰਤਾ, ਅਲਪਕਾਲੀਨਤਾ ਅਤੇ ਨਾਸ਼ਮਾਨਤਾ ਦਾ ਪੱਖ ਉਜਾਗਰ ਕੀਤਾ ਗਿਆ ਹੈ। ਇਹ ਕਾਵਿ ਉੱਚਤਮ ਇਖ਼ਲਾਰੀ ਕਰਹਾਂ-ਕੀਮਤਾਂ ਦਾ ਧਾਰਨੀ ਹੈ। '' 
ਡਾ. ਦੀਵਾਨ ਸਿੰਘ ਬਾਬਾ ਫ਼ਰੀਦ ਜੀ ਦੀ ਗੱਲ ਕਰਦਿਆਂ ਕਹਿੰਦੇ ਹਨ ਕਿ, '' ਫ਼ਰੀਦ ਜੀ ਦਾ ਸੂਫ਼ੀ ਅਨੁਭਵ ਨਿਸ਼ਚਿਤ ਕਰਨ ਲੀ ਜ਼ਰੂਰੀ ਹੈ ਕਿ ਦੋ ਪੱਖਾ ਤੋਂ ਸੂਫੀ ਅਨੁਭਵ ਬਾਰੇ ਵਿਚਾਰ ਕੀਤਾ ਜਾਵੇ, ਪਹਿਲਾ ਪੱਖ ਇਹ ਹੈ ਕਿ ਸੂਫ਼ੀਵਾਦ, ਰੂੜ੍ਹੀਗਤ ਪਰੰਪਰਾ ਜਾਂ ਸਿਧਾਂਤਕ ਵਿਚਾਰਧਾਰਾ ਅਨੁਸਾਰ ਫ਼ਰੀਦ ਜੀ ਦਾ ਅਨੁਭਵ ਕੀ ਸੀ, ਅਰਥਾਤ, ਉਹ ਪਹਿਲੇ ਪੜਾਅ ਦੇ ਸ਼ਰੀਅਤਵਾਦੀ ਸੂਫ਼ੀ ਸਨ ਕਿ ਦੂਜੇ ਪੜਾਅ ਦੇ ਵੇਦਾਂਜੀ ਸੂਫ਼ੀ ਸਨ, ਇਹ ਵਿਚਾਰ ਸਿਧਾਂਤਕ ਤੇ ਵਿਆਪਕ ਆਸ਼ੇ ਦੀ ਹੋਵੇਗੀ, ਦੂਜਾ ਪੱਖ ਹੈ ਫ਼ਰੀਦ ਜੀ ਦਾ ਉਹ ਸੂਫ਼ੀ ਅਨੁਭਵ ਲੱਭਣਾ  ਜੋ ਨਿੱਜੀ ਪ੍ਰਾਪਤੀ ਤੇ ਆਧਾਰਤ ਹੈ, ਜੋ ਅਧਿਆਤਮਕ ਤੱਥਾਂ ਰਹੱਸਵਾਦੀ ਆਸ਼ੇ ਦਾ ਹੈ ਤੇ ਜਿਸ ਦਾ ਸੰਬੰਧ ਫ਼ਰੀਦ ਜੀ ਦੇ ਵਿਅਕਤੀਗਤ, ਮੌਲਿਕ ਅਤੇ ਸੁਤੰਤਰ ਆਤਮਕ ਜੀਵਨ ਨਾਲ ਹੈ...। ''
ਰਜ਼ੀਆ ਰਾਜਪੁਰਾ ਦਾ '' ਫ਼ਰੀਦ ਬਾਣੀ '' ਬਾਰੇ ਮੰਨਣਾ ਹੈ ਕ, ਬਾਬਾ ਫ਼ਰੀਦ ਦੀ ਬਾਣੀ ਅੱਲ੍ਹਾ ਪਾਕ ਦੀ ਉਸਤਤ ਹੈ। ਜਿਸ ਰਾਹੀਂ ਸਧਾਰਨ ਮਨੁੱਖ ਨੂੰ ਪਰਵਰਦਿਗਾਰ ਦੇ ਸਰਵਵਿਆਪੀ ਹੋਣ ਦਾ ਗਿਆਨ ਦੁਆਉਂਦੀ ਹੈ। ਇਹ ਵੀ ਕਹਿਣਾ ਅਤਿਕਥਨੀ ਨਹੀੰ ਹੋਵੇਗਾ ਫ਼ਰੀਦ ਬਾਣੀ ਲੋਕ ਅਨੁਭਵੀ ਮੁਹਾਂਦਰਾ ਸਾਦਾ, ਸਰਵ ਪ੍ਰਵਾਨਤ, ਸਿੱਧਾ, ਸਰਲ, ਸਪੱਸ਼ਟ,ਕੋਮਲ ਅਤੇ ਨਿਰਛਲ ਹੋਣ ਕਰਕੇ ਹਰਦਿਲ ਅਜ਼ੀਜ਼ ਹੈ। ਬਾਣੀ ਵਿਚਲੀਆਂ ਅਟੱਲ ਸੱਚਾਈਆਂ ਮਨੁੱਖੀ ਹੋਣੀ ਦੀ ਹਕੀਕਤ ਨੂੰ ਬਿਆਨਣ ਕਰਕੇ ਲੋਕ ਅਵਚੇਤਨ ਦਾ ਅੰਗ ਬਣ ਚੁੱਕੀਆਂ ਮਨੁੱਖ ਦੀਆਂ ਇਖ਼ਲਾਕੀ ਵਿਸ਼ੇਸ਼ਤਾਵਾਂ ਜਿਵੇਂ ਨਿਮਰਤਾ, ਸ਼ੁਭ ਅਮਲ, ਸਬਰ, ਦੁਨਿਆਵੀ ਦੁੱਖ-ਸੁੱਖ, ਅਮਲ ਅਤੇ ਅਕਾਂਖਿਆਵਾਂ ਦਾ ਦਵੰਦ ਆਦਿ ਸਬੰਧੀ ਅਟੱਲ ਸੱਚਾਈਆਂ ਅੱਜ ਵੀ ਭਿੰਨ-ਭਿੰਨ ਮੌਕਿਆ ਉੱਤੇ ਵਰਤੀਆਂ ਜਾਂਦੀਆਂ ਹਨ।''
ਸਾਰੇ ਵਿਦਵਾਨਾਂ ਵੱਲੋਂ ਸੂਫ਼ੀ ਸਿਧਾਂਤਾ 'ਤੇ ਚਰਚਾ ਕਰਦਿਆਂ ਪੰਜਾਬੀ ਦੇ ਪਹਿਲੇ ਸੂਫ਼ੀ ਕਵੀ ਸ਼ੇਖ਼ ਫ਼ਰੀਦ ਨੂੰ, ਪਹਿਲੇ ਪੜਾਅ ਦਾ ਸੂਫ਼ੀ ਕਵੀ ਸਵੀਕਾਰਿਆ ਗਿਆ।
ਬਾਬਾ ਫ਼ਰੀਦ ਨੂੰ ਜਗਤ ਅੰਦਰ ਕਈਂ ਨੇਕ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ। ਅੰਤਲੇ ਵੇਲੇ ਆਪ ਨੂੰ ਉੱਠ ਕੇ ਤੁਰਨਾ ਅੌਖਾ ਹੋ ਗਿਆ ਸੀ। ਅੰਤ 5 ਮੁਹਰਮ 664 ਹਿਜਰੀ ਮੁਤਾਬਿਕ 15 ਅਕਤੂਬਰ 1265 ਈ. ਨੂੰ ਇਸ਼ਾ ਦੀ ਨਮਾਜ਼ ਪੜ੍ਹਨ ਪਿੱਛੋਂ ਬੇਹੋਸ਼ ਹੋ ਕੇ ਡਿੱਗ ਪਏ। ਬਾਬਾ ਜੀ ਨੂੰ ਹੋਸ਼ ਵਿਚ ਲਿਆਉਣ ਦਾ ਯਤਨ ਕੀਤਾ ਗਿਆ। ਪਰ '' ਯਾ ਹੈਈ ਯਾ ਕਯੂਮ'' ( ਮੈਂ ਅਮਰ ਹਾਂ) ਆਖ ਕੇ ਦਮ ਤੋੜ ਗਏ। ਪਵਿੱਤਰ ਰੂਹ ਆਪਣੇ ਪਿਆਰੇ ਮਾਲਕ ਨੂੰ ਪਿਆਰੀ ਹੋ ਗਈ। ਆਪ ਦਾ ਪੁੱਤਰ ਸ਼ੇਖ਼ ਨਿਜ਼ਾਮੁਦੀਨ ਕੋਲ਼ ਨਹੀਂ ਸੀ। ਆਪ ਉਸ ਨੂੰ ਬਹੁਤ ਪਿਆਰ ਕਰਦੇ ਸਨ ਤੇ ਉਹ ਗਿਆਸੁਦੀਨ ਬਾਲਬਨ ਦੀ ਫ਼ੌਜ ਵਿਚ ਨੌਕਰ ਸੀ। ਉਸ ਨੂੰ ਸੱਦਿਆ ਗਿਆ। ਪਰ, ਉਹ ਬਾਬਾ ਫ਼ਰੀਦ ਜੀ ਦੇ ਹੋਸ਼ ਵਿਚ ਹੁੰਦਿਆ ਹੋਇਆ ਨਾ ਪੁੱਜ ਸਕਿਆ। ਉਸ ਵੇਲੇ ਸ਼ਹਿਰ ਪਾਕਪਟਨ ਵਿਚ ਰਾਤ ਨੂੰ ਪੁੱਜਿਆ ਜਦੋਂ  ਸ਼ਹਿਰ ਦੇ ਦਰਵਾਜ਼ੇ ਬੰਦ ਹੋ ਚੁੱਕੇ ਸਨ। ਉਸ ਨੂੰ ਰਾਤ ਬਾਹਰ ਕੱਟਣੀ ਪਈ। ਸਵੇਰੇ ਜਦੋਂ ਸ਼ਹਿਰ ਵਿਚ ਦਾਖ਼ਲ ਹੋਇਆ ਤਾਂ ਬਾਬਾ ਫ਼ਰੀਦ ਜੀ ਦਾ ਜਨਾਜ਼ਾ ਚਹੁੰ ਜਣਿਆਂ ਦੇ ਕੰਧਿਆਂ 'ਤੇ ਜਾ ਰਿਹਾ ਸੀ। ਪਿੱਛੇ ਸ਼ਹਿਰ ਦੇ ਲੋਕ ਤੇ ਦਰਵੇਸ਼ ਸਨ। 
ਨਿਜ਼ਾਮੁਦੀਨ ਨੂੰ ਜਦੋਂ ਪਤਾ ਲੱਗਾ ਕਿ ਬਾਬਾ ਜੀ ਦਾ ਜਨਾਜ਼ਾ ਹੈ ਤਾਂ ਉਸ ਨੇ ਰੋਕਿਆ ਕਿ ਬਾਬਾ ਜੀ ਦਾ ਜਨਾਜ਼ਾ ਬਾਹਰਲੇ ਕਬਰਸਤਾਨ ਵਿਚ ਨਹੀਂ ਜਾ ਸਕਦਾ ਆਪਣੇ ਘਰ ਹੀ ਕਬਰ ਪੁੱਟੀ ਜਾਏਗੀ ਤੇ ਯਾਦਗਾਰੀ ਖ਼ਾਨਗਾਰ ਬਣੇਗੀ। ਉਹ ਜਨਾਜ਼ੇ  ਨੂੰ ਪਿੱਛੇ ਮੋੜਨ ਵਿਚ ਸਫ਼ਲ ਹੋ ਗਿਆ। ਬਾਬਾ ਜੀ ਦੇ ਘਰ ਵਿਚ ਹੀ ਬਾਬਾ ਜੀ ਨੂੰ ਦਫ਼ਨਾਇਆ ਗਿਆ। ਭਾਵੇਂ ਸੇਵਕਾਂ ਨੇ ਮਜ਼ਾਰ ਕਾਇਮ ਕੀਤੀ ਸੀ ਪਰ ਫੀਰੋਜ਼ ਸ਼ਾਹ ਤੁਗ਼ਲਕ ਬਾਦਸ਼ਾਹ ਨੇ ਇਸ ਮਹਾਨ ਬਾਣੀਕਾਰ ਬਾਬਾ ਫ਼ਰੀਦ ਜੀ ਦੀ ਅਸਲੀ ਇਮਾਰਤ ਤਿਆਰ ਕਰਵਾਈ।

PunjabKesarinD

ਅਲੀ ਰਾਜਪੁਰਾ


jasbir singh

News Editor

Related News