ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਪਹਿਲੀ ਬੈਠਕ ਦਾ ਆਯੋਜਨ

02/24/2020 5:52:45 PM

ਜਲੰਧਰ (ਸੋਨੂੰ)— ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਪ੍ਰਧਾਨ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰਧਾਨਗੀ 'ਚ ਪ੍ਰਭੂ ਸ਼੍ਰੀ ਰਾਮ ਜੀ ਦੇ ਪ੍ਰਗਟ ਉਤਸਵ ਮੌਕੇ ਸ਼੍ਰੀ ਰਾਮ ਚੌਕ ਤੋਂ 2 ਅਪ੍ਰੈਲ ਨੂੰ ਸ਼ੋਭਾ ਯਾਤਰਾ ਸਜਾਈ ਜਾ ਰਹੀ ਹੈ। ਸ਼ੋਭਾ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਪਹਿਲੀ ਬੈਠਕ ਦਾ ਆਯੋਜਨ 23 ਤਰੀਕ ਨੂੰ ਸਿਟੀ ਸੈਂਟਰ ਗਾਰਡਨ 'ਚ ਕੀਤਾ ਗਿਆ।

PunjabKesari

ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਜੋਤੀ ਜਲਾ ਕੇ ਬੈਠਕ ਦੀ ਸ਼ੁਰੂਆਤ ਕੀਤੀ। ਇਸ ਮੌਕੇ 'ਤੇ ਪਹੁੰਚੇ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੇ ਕਿਹਾ ਕਿ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੀ ਪ੍ਰਧਾਨਗੀ 'ਚ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ 'ਚ ਵੱਧ ਚੜ੍ਹ ਕੇ ਹਿੱਸਾ ਲਵੇਗਾ।

PunjabKesari

ਬੈਠਕ ਤੋਂ ਪਹਿਲਾਂ ਵਰਿੰਦਰ ਸ਼ਰਮਾ ਨੇ ਹਨੂੰਮਾਨ ਚਾਲੀਸਾ ਦਾ ਪਾਠ ਅਤੇ ਯਾਮਾ ਕੀਰਤਨ ਮੰਡਲੀ ਨੇ ਪ੍ਰਭੂ ਰਾਮ ਦਾ ਗੁਣਗਾਣ ਕੀਤਾ। ਇਸ ਮੌਕੇ 'ਤੇ ਲੱਕੀ ਡਰਾਅ ਕੱਢਣ ਦੇ ਨਾਲ ਮੈਡੀਕਲ ਚੈਕਅਪ ਕੈਂਪ ਵੀ ਲਗਾਇਆ ਗਿਆ। ਇਸ ਦੇ ਨਾਲ ਹੀ ਪਿਛਲੇ ਸਾਲ ਸ਼ੋਭਾ ਯਾਤਰਾ 'ਚ ਹਿੱਸਾ ਲੈਣ ਵਾਲੇ ਸੰਗਠਨਾਂ ਨੂੰ ਸਨਮਾਨਤ ਵੀ ਕੀਤਾ ਗਿਆ।


shivani attri

Content Editor

Related News