ਮੇਨਟੀਨੈਂਸ ਜ਼ੋਰਾਂ ’ਤੇ: ਸੋਢਲ ਮੇਲੇ ਦਾ ਇਲਾਕਾ 3 ਦਿਨਾਂ ਲਈ ਬਣਿਆ ਕੱਟ ਫ੍ਰੀ ਜ਼ੋਨ
Saturday, Sep 03, 2022 - 02:49 PM (IST)

ਜਲੰਧਰ (ਪੁਨੀਤ)–ਪ੍ਰਸਿੱਧ ਸ਼੍ਰੀ ਬਾਬਾ ਸੋਢਲ ਮੇਲੇ ਦੌਰਾਨ ਸੁਚਾਰੂ ਰੂਪ ਵਿਚ ਬਿਜਲੀ ਮੁਹੱਈਆ ਕਰਵਾਉਣ ਲਈ ਪਾਵਰਕਾਮ ਵੱਲੋਂ ਮੇਨਟੀਨੈਂਸ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਈਸਟ ਡਿਵੀਜ਼ਨ ਵੱਲੋਂ ਕਰੇਨ ਅਤੇ ਵਿਸ਼ੇਸ਼ ਗੱਡੀਆਂ ਦੀ ਸਹਾਇਤਾ ਨਾਲ ਤਾਰਾਂ ਦਾ ਮੁਆਇਨਾ ਕਰ ਕੇ ਜੋੜ ਆਦਿ ਪੱਕੇ ਕੀਤੇ ਜਾ ਰਹੇ ਹਨ। ਇਸ ਲੜੀ ਵਿਚ 8 ਤੋਂ ਲੈ ਕੇ 10 ਸਤੰਬਰ ਤੱਕ ਲਈ ਸੋਢਲ ਮੇਲੇ ਵਾਲੇ ਇਲਾਕੇ ਨੂੰ ਕੱਟ ਫ੍ਰੀ ਜ਼ੋਨ ਐਲਾਨਿਆ ਗਿਆ ਹੈ।
ਇਹ ਵੀ ਪੜ੍ਹੋ: ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ’ਚ ਆਇਆ ਨਵਾਂ ਮੋੜ, ਕਬੱਡੀ ਫੈੱਡਰੇਸ਼ਨਾਂ ਦੇ ਮਾਲਕ ਨਾਮਜ਼ਦ
ਡਿਪਟੀ ਚੀਫ਼ ਇੰਜੀਨੀਅਰ ਅਤੇ ਸਰਕਲ ਹੈੱਡ ਇੰਦਰਪਾਲ ਸਿੰਘ ਨੇ ਦੱਸਿਆ ਕਿ ਮੇਲਾ ਕੰਪਲੈਕਸ ਤਹਿਤ ਈਸਟ ਡਿਵੀਜ਼ਨ ਤੋਂ ਚੱਲਦੇ 11 ਕੇ. ਵੀ. ਪ੍ਰੀਤ ਨਗਰ, ਸੋਢਲ ਅਤੇ ਗੁਰਦੁਆਰਾ ਪ੍ਰੀਤ ਨਗਰ ਦਾ ਫੀਡਰ 24 ਘੰਟੇ ਸਪਲਾਈ ਦੇਵੇਗਾ। ਵੈਸਟ ਡਵੀਜ਼ਨ ਅਧੀਨ ਗਾਜ਼ੀ-ਗੁੱਲਾ, ਗੋਪਾਲ ਨਗਰ ਅਤੇ ਸੋਢਲ ਫਾਟਕ ਨੇੜਲੇ ਇਲਾਕੇ ਵਿਚ ਟਰਾਂਸਫਾਰਮਰ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋੜ ਪੱਕੇ ਕਰਨ ਦੀਆਂ ਹਦਾਇਤਾ ਦਿੱਤੀਆਂ ਗਈਆਂ ਹਨ ਤਾਂ ਕਿ ਮੇਲੇ ਦੌਰਾਨ ਬਿਜਲੀ ਦੀ ਖ਼ਰਾਬੀ ਦੀ ਸਮੱਸਿਆ ਪੇਸ਼ ਨਾ ਆਵੇ।
ਇੰਜੀ. ਇੰਦਰਪਾਲ ਸਿੰਘ ਨੇ ਦੱਸਿਆ ਕਿ ਈਸਟ ਅਤੇ ਵੈਸਟ ਡਵੀਜ਼ਨ ਦੇ ਐੱਸ. ਡੀ. ਓ. ਨੂੰ ਮੇਲੇ ਦੌਰਾਨ ਨਿਰਵਿਘਨ ਸਪਲਾਈ ਦੇਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪਾਵਰਕਾਮ ਦੇ ਕਰਮਚਾਰੀ 24 ਘੰਟੇ ਡਿਊਟੀ ਦੇਣਗੇ, ਇਸ ਦੇ ਲਈ ਜੇ. ਈ. ਅਤੇ ਲਾਈਨਮੈਨ ਨੂੰ ਵਿਸ਼ੇਸ਼ ਉਪਕਰਨਾਂ ਨਾਲ ਤਿਆਰ ਰਹਿਣ ਨੂੰ ਕਿਹਾ ਗਿਆ ਹੈ। ਮੰਦਿਰ ਨੇੜੇ ਅਸਥਾਈ ਕੰਟਰੋਲ ਰੂਮ ਬਣਾਇਆ ਗਿਆ ਹੈ, ਜਿੱਥੋਂ ਸਪਲਾਈ ਦੀ ਸਥਿਤੀ ’ਤੇ ਨਿਗਰਾਨੀ ਰੱਖੀ ਜਾਵੇਗੀ।
ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਰਾਬ ਦਾ ਠੇਕਾ ਖੋਲ੍ਹਣ 'ਤੇ ਪਿੰਡ ਦੀਆਂ ਔਰਤਾਂ ਨੇ ਬੋਲਿਆ ਹੱਲਾ, ਚੋਅ 'ਚ ਸੁੱਟਿਆ ਖੋਖਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ