ਭੋਗਪੁਰ ਵਿਖੇ ਦੁਕਾਨਾਂ ’ਚ ਹੋਈ ਚੋਰੀ, 23 ਹਜ਼ਾਰ ਦੀ ਨਕਦੀ ਲੁੱਟੀ

Wednesday, Oct 24, 2018 - 05:55 AM (IST)

ਭੋਗਪੁਰ ਵਿਖੇ ਦੁਕਾਨਾਂ ’ਚ ਹੋਈ ਚੋਰੀ, 23 ਹਜ਼ਾਰ ਦੀ ਨਕਦੀ ਲੁੱਟੀ

ਭੋਗਪੁਰ,   (ਰਾਣਾ)-  ਭੋਗਪੁਰ ਵਿਖੇ ਪੈਟਰੋਲ ਪੰਪ ਤੋਂ ਮੋਗਾ ਫਾਟਕ  ਨੂੰ ਜਾਂਦੀ ਸਡ਼ਕ ’ਤੇ ਰੱਤੂ ਸੈਨੇਟਰੀ ਸਟੋਰ ਅਤੇ ਜੰਡੀਰ ਕਰਿਆਨਾ ਸਟੋਰ ’ਤੇ ਬੀਤੀ ਰਾਤ  ਚੋਰੀ ਹੋ ਗਈ।
 ਜਾਣਕਾਰੀ ਦਿੰਦਿਆਂ ਰੱਤੂ ਸੈਨੇਟਰੀ ਸਟੋਰ ਦੇ ਮਾਲਕ ਬਲਦੇਵ ਰਾਜ ਨੇ ਦੱਸਿਆ  ਕਿ ਰੋਜ਼ਾਨਾ ਦੀ ਤਰ੍ਹਾਂ ਉਹ ਆਪਣੀ ਦੁਕਾਨ ਬੰਦ ਕਰ ਕੇ ਗਏ ਅਤੇ ਸਵੇਰੇ ਆਣ ਕੇ ਦੇਖਿਆ ਤਾਂ  ਦੁਕਾਨ ਦੇ ਤਾਲੇ ਤੇ ਸ਼ਟਰ ਟੁੱਟੇ ਹੋਏ ਸਨ ਅਤੇ ਉਨ੍ਹਾਂ ਦੀ ਦੁਕਾਨ ਦਾ ਗੱਲਾ ਤੋਡ਼ ਕੇ  ਚੋਰਾਂ ਵੱਲੋਂ 3 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਗਈ ਅਤੇ ਜੰਡੀਰ ਕਰਿਆਨਾ ਸਟੋਰ ਦੀ ਛੱਤ  ਉੱਪਰ ਚਡ਼੍ਹ ਕੇ ਦਰਵਾਜ਼ਾ ਤੋਡ਼ਿਆ ਅਤੇ ਦੁਕਾਨ ਵਿਚ ਉਤਰ ਕੇ ਗੱਲਾ ਤੋਡ਼ ਕੇ  20 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਭੋਗਪੁਰ ਪੁਲਸ ਨੇ ਇਸ ਸਬੰਧੀ  ਮੌਕੇ ’ਤੇ ਪਹੁੰਚ ਕੇ ਮਾਮਲਾ ਦਰਜ ਕਰ ਲਿਆ ਹੈ ਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 


Related News