ਕਿਸੇ ਸਮੇਂ ਰਿਹਾਇਸ਼ੀ ਮੁਹੱਲੇ ਹੁੰਦੇ ਸਨ ਕ੍ਰਿਸ਼ਨਾ ਨਗਰ ਤੇ ਫਗਵਾੜਾ ਗੇਟ, ਅੱਜ ਧੜਾਧੜ ਬਣ ਰਹੇ ਦੁਕਾਨਾਂ ਤੇ ਗੋਦਾਮ

Monday, Aug 19, 2024 - 02:57 PM (IST)

ਕਿਸੇ ਸਮੇਂ ਰਿਹਾਇਸ਼ੀ ਮੁਹੱਲੇ ਹੁੰਦੇ ਸਨ ਕ੍ਰਿਸ਼ਨਾ ਨਗਰ ਤੇ ਫਗਵਾੜਾ ਗੇਟ, ਅੱਜ ਧੜਾਧੜ ਬਣ ਰਹੇ ਦੁਕਾਨਾਂ ਤੇ ਗੋਦਾਮ

ਜਲੰਧਰ (ਖੁਰਾਣਾ)-ਰੇਲਵੇ ਸਟੇਸ਼ਨ ਨਾਲ ਲੱਗਦੀ ਮੰਡੀ ਫੈਂਟਨਗੰਜ ਨੇੜੇ ਕ੍ਰਿਸ਼ਨਾ ਨਗਰ ਅਤੇ ਭਗਤ ਸਿੰਘ ਚੌਕ ਨੇੜੇ ਫਗਵਾੜਾ ਗੇਟ ਦਾ ਇਲਾਕਾ ਕਿਸੇ ਸਮੇਂ ਸੰਘਣੀ ਆਬਾਦੀ ਵਾਲੇ ਰਿਹਾਇਸ਼ੀ ਇਲਾਕੇ ਸਨ ਅਤੇ ਇਥੇ ਸਾਂਝੇ ਪਰਿਵਾਰ ਰਹਿੰਦੇ ਹੁੰਦੇ ਸਨ ਪਰ ਹੁਣ ਹੌਲੀ-ਹੌਲੀ ਇਹ ਦੋਵੇਂ ਇਲਾਕੇ ਵਪਾਰਕ ਬਣਦੇ ਜਾ ਰਹੇ ਹਨ। ਇਨ੍ਹਾਂ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹੀਂ ਦਿਨੀਂ ਕ੍ਰਿਸ਼ਨਾ ਨਗਰ ਦੇ ਮਕਾਨ ਨੰਬਰ 829 ਵਿਚ ਗੈਰ-ਕਾਨੂੰਨੀ ਵਪਾਰਕ ਉਸਾਰੀ ਕੀਤੀ ਜਾ ਰਹੀ ਹੈ ਅਤੇ ਉਥੇ ਦੁਕਾਨਾਂ ਅਤੇ ਗੋਦਾਮ ਬਣਾਏ ਜਾ ਰਹੇ ਹਨ। ਏ. ਟੀ. ਪੀ. ਸੁਖਦੇਵ ਵਸ਼ਿਸ਼ਟ ਦੀ ਅਗਵਾਈ ਵਿਚ ਨਿਗਮ ਦੀ ਟੀਮ ਉੱਥੇ ਪੁੱਜੀ ਅਤੇ ਚੱਲ ਰਿਹਾ ਕੰਮ ਬੰਦ ਰੁਕਵਾ ਦਿੱਤਾ।

ਇਹ ਵੀ ਪੜ੍ਹੋ-ਰੱਖੜੀ ਦੇ ਦਿਨ ਪੰਜਾਬ 'ਚ ਵੱਡਾ ਹਾਦਸਾ, ਹਾਈਵੇਅ 'ਤੇ ਪਲਟੀ ਸਵਾਰੀਆਂ ਨਾਲ ਭਰੀ ਬੱਸ, ਮਚਿਆ ਚੀਕ-ਚਿਹਾੜਾ

PunjabKesari
ਇਸੇ ਤਰ੍ਹਾਂ ਫਗਵਾੜਾ ਗੇਟ ’ਚ ਸ਼ਿਵਮ ਇਲੈਕਟ੍ਰੀਕਲ ਦੇ ਬਾਹਰ ਵੀ ਰਿਹਾਇਸ਼ੀ ਮਕਾਨ ਨੂੰ ਢਾਹ ਕੇ ਵਪਾਰਕ ਉਸਾਰੀ ਕੀਤੀ ਜਾ ਰਹੀ ਹੈ ਅਤੇ ਉਥੇ ਨਵੇਂ ਪਿੱਲਰ ਖੜ੍ਹੇ ਕੀਤੇ ਜਾ ਰਹੇ ਸਨ, ਜਿਸ ਦਾ ਕੰਮ ਵੀ ਰੁਕਵਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਅਜਿਹੀਆਂ ਉਸਾਰੀਆਂ ਦਾ ਕੋਈ ਨਕਸ਼ਾ ਪਾਸ ਨਹੀਂ ਕਰਵਾਇਆ ਜਾਂਦਾ, ਜਿਸ ਕਾਰਨ ਨਿਗਮ ਦੇ ਖਜ਼ਾਨੇ ਨੂੰ ਭਾਰੀ ਚੂਨਾ ਲੱਗ ਰਿਹਾ ਹੈ ਅਤੇ ਸ਼ਹਿਰ ਤੇ ਮੁਹੱਲਿਆਂ ਵਿਚ ਟ੍ਰੈਫਿਕ ਦੀ ਸਮੱਸਿਆ ਆ ਰਹੀ ਹੈ। ਨਿਗਮ ਦੀ ਇਸੇ ਟੀਮ ਨੇ ਗੁਰੂ ਨਾਨਕਪੁਰਾ ਵਿਚ ਵੀ ਪਹਿਲੀ ਮੰਜ਼ਿਲ ’ਤੇ ਬਣਾਈਆਂ ਜਾ ਰਹੀਆਂ ਦੁਕਾਨਾਂ ਦਾ ਕੰਮ ਰੁਕਵਾਇਆ। ਨਿਗਮ ਦੀ ਇਸੇ ਟੀਮ ਨੇ ਗੁਰੂ ਨਾਨਕਪੁਰਾ ਵਿਚ ਵੀ ਪਹਿਲੀ ਮੰਜ਼ਿਲ ’ਤੇ ਬਣ ਰਹੀਆਂ ਦੁਕਾਨਾਂ ਦਾ ਕੰਮ ਬੰਦ ਕਰਵਾ ਦਿੱਤਾ।
ਇਹ ਵੀ ਪੜ੍ਹੋ- ਪੰਜਾਬ ਤੋਂ ਵੱਡੀ ਖ਼ਬਰ: ਜੰਗਲ 'ਚੋਂ ਮਿਲੀ ਮੁੰਡੇ-ਕੁੜੀ ਦੀ ਲਾਸ਼, ਹਾਲਤ ਵੇਖ ਪੁਲਸ ਰਹਿ ਗਈ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News