MLA ਰਮਨ ਅਰੋੜਾ ਦੇ ਕਰੀਬੀ ਮਹੇਸ਼ ਮੁਖੀਜਾ ਦੀ ਜ਼ਮਾਨਤ ''ਤੇ ਸੁਣਵਾਈ ਮੁਲਤਵੀ

Monday, Jul 28, 2025 - 05:56 PM (IST)

MLA ਰਮਨ ਅਰੋੜਾ ਦੇ ਕਰੀਬੀ ਮਹੇਸ਼ ਮੁਖੀਜਾ ਦੀ ਜ਼ਮਾਨਤ ''ਤੇ ਸੁਣਵਾਈ ਮੁਲਤਵੀ

ਜਲੰਧਰ (ਜਤਿੰਦਰ,ਭਾਰਦਵਾਜ)- ਐਡੀਸ਼ਨਲ ਸੈਸ਼ਨ ਜੱਜ ਜਸਵਿੰਦਰ ਸਿੰਘ ਦੀ ਅਦਾਲਤ ਵੱਲੋਂ ਭ੍ਰਿਸ਼ਟਾਚਾਰ  ਦੇ ਮਾਮਲੇ ਵਿੱਚ  ਗ੍ਰਿਫ਼ਤਾਰ ਕੀਤੇ ਗਏ ਜਲੰਧਰ ਕੇਂਦਰੀ ਹਲਕੇ ਦੇ ਵਿਧਾਇਕ ਰਮਨ ਅਰੋੜਾ ਦੇ ਕਰੀਬੀ ਮਹੇਸ਼ ਮੁਖੀਜਾ ਦੀ ਜ਼ਮਾਨਤ ਦੀ ਅਰਜੀ 'ਤੇ ਸੁਣਵਾਈ ਲਈ ਅਗਲੀ ਤਾਰੀਖ਼ 31 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ। ਅੱਜ ਮਹੇਸ਼ ਮੁਖੀਜਾ ਅਤੇ ਏ. ਟੀ. ਪੀ. ਵਿਸ਼ੇਸ਼ ਵਸ਼ਿਸ਼ਟ ਨੂੰ ਵੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਥੇ ਹੀ ਨਾਭਾ ਜੇਲ੍ਹ ਵਿਚ ਬੰਦ ਵਿਧਾਇਕ ਰਮਨ ਅਰੋੜਾ ਦੀ ਵੀਡੀਓ ਕਾਨਫ਼ਰੰਸ ਰਾਹੀਂ ਪੇਸ਼ੀ ਕੀਤੀ ਗਈ। 

ਇਹ ਵੀ ਪੜ੍ਹੋ: ਖਟਕੜ ਕਲਾਂ ਪਹੁੰਚੇ CM ਭਗਵੰਤ ਮਾਨ, ਸ਼ਹੀਦ ਭਗਤ ਸਿੰਘ ਹੈਰੀਟੇਜ ਕੰਪਲੈਕਸ ਦਾ ਰੱਖਿਆ ਨੀਂਹ ਪੱਥਰ

ਇਸ ਤੋਂ ਇਲਾਵਾ ਮੁੱਖ ਕੇਸ ਦੀ ਸੁਣਵਾਈ ਅਦਾਲਤ ਨੇ 7 ਅਗਸਤ ਤੱਕ ਮੁਲਤਵੀ ਕਰ ਦਿੱਤੀ ਹੈ ਜਦਕਿ ਅੱਜ ਮਹੇਸ਼ ਮੁਖੀਜਾ ਨੇ ਅਦਾਲਤ ਵਿੱਚ ਬਿਆਨ ਦਿੱਤਾ ਕਿ ਉਸ ਨੂੰ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵੱਲੋਂ ਜਾਂਚ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਇਕ ਵੀ ਦਵਾਈ ਮੁਹੱਈਆ ਕਰਵਾ ਕੇ ਨਹੀਂ ਦਿੱਤੀ ਗਈ ।  ਜਦਕਿ ਉਸ ਨੂੰ ਇਲਾਜ ਕਰਵਾਉਣ ਅਤੇ ਦਵਾਈ ਲੇਣ ਦੀ ਵੀ ਕਾਫ਼ੀ ਲੋੜ ਹੈ।

ਇਸ ਦੇ ਨਾਲ ਹੀ ਰਮਨ ਅਰੋੜਾ ਦੀ ਵੌਇਸ ਰਿਕਾਰਡਿੰਗ ਨੂੰ ਲੈ ਕੇ ਵਿਜੀਲੈਂਸ ਨੂੰ ਲੈ ਕੇ ਅਦਾਲਤ ਵਿੱਚ ਇੱਕ ਕੇਸ ਚੱਲ ਰਿਹਾ ਹੈ। ਹਾਲ ਹੀ ਵਿੱਚ ਵਿਧਾਇਕ ਦੇ ਪੁੱਤਰ ਰਾਜਨ ਅਰੋੜਾ ਨੂੰ ਅਦਾਲਤ ਤੋਂ ਸ਼ਰਤਾਂ ਦੇ ਆਧਾਰ 'ਤੇ ਸਤੰਬਰ ਤੱਕ ਜ਼ਮਾਨਤ ਮਿਲੀ ਹੈ। ਜਿਸ ਤੋਂ ਬਾਅਦ ਅਦਾਲਤ ਨੇ ਰਾਜਨ ਨੂੰ ਵਿਜੀਲੈਂਸ ਨਾਲ ਸਹਿਯੋਗ ਕਰਨ ਦੇ ਹੁਕਮ ਦਿੱਤੇ। 

ਇਹ ਵੀ ਪੜ੍ਹੋ: ਪੰਜਾਬ 'ਚ ਵੀਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ! ਲੱਗ ਗਈਆਂ ਮੌਜਾਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News