ਚਾਈਨਾ ਦੇ ਸਾਮਾਨ ''ਤੇ ਰੋਕ ਲਗਾਉਣ ਲਈ ਸ਼ਿਵ ਸੈਨਾ ਨੇ ਜਲੰਧਰ ਜ਼ਿਲ੍ਹੇ ਚ ਲਗਾਏ ਫਲੈਕਸ ਬੋਰਡ

06/21/2020 6:05:52 PM

ਜਲੰਧਰ (ਕਮਲੇਸ਼)— ਚਾਈਨਾ ਦੇ ਸਾਮਾਨ 'ਤੇ ਰੋਕ ਲਗਾਉਣ ਲਈ ਸ਼ਨੀਵਾਰ ਜਲੰਧਰ ਜ਼ਿਲ੍ਹੇ ਦੇ ਪ੍ਰਧਾਨ ਰੂਬਲ ਸੰਧੂ ਨੇ ਸ਼ਹਿਰ ਦੇ ਫਲੈਕਸ ਬੋਰਡ ਲਗਾ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਫ਼ੌਜੀਆਂ ਨੂੰ ਸ਼ਰਧਾਂਜਲੀ ਦੇ ਤੌਰ 'ਤੇ ਚਾਈਨਾ ਦਾ ਸਾਮਾਨ ਇਸਤੇਮਾਲ ਕਰਨਾ ਪੂਰੀ ਤਰ੍ਹਾਂ ਨਾਲ ਬੰਦ ਕਰੇ। 
ਜ਼ਿਕਰੋਯਗ ਹੈ ਕਿ ਸ਼ਿਵ ਸੈਨਾ ਪੰਜਾਬ ਦੀ ਇਕ ਬੈਠਕ ਬੀਤੇ ਦਿਨੀਂ ਜ਼ਿਲ੍ਹਾ ਪ੍ਰਧਾਨ ਰੂਬਲ ਸੰਧੂ ਦੀ ਪ੍ਰਧਾਨਗੀ 'ਚ ਹੋਈ ਸੀ, ਜਿਸ 'ਚ ਬਾਊ ਠਾਕੁਰ, ਮਿੱਕੀ ਪੰਡਿਤ ਉੱਤਰ ਭਾਰਤ ਮੁਖੀ ਸ਼ਿਵ ਸੈਨਾ ਪੰਜਾਬ, ਅੰਕੁਸ਼ ਲੱਕੀ ਸਿੰਘ ਆਦਿ ਸ਼ਾਮਲ ਸਨ। 

ਇਹ ਵੀ ਪੜ੍ਹੋਜਲੰਧਰ 'ਚੋਂ 'ਕੋਰੋਨਾ' ਦੇ 9 ਨਵੇਂ ਪਾਜ਼ੇਟਿਵ ਕੇਸ ਆਏ ਸਾਹਮਣੇ

ਇਸ ਮੀਟਿੰਗ 'ਚ ਫੈਸਲਾ ਲਿਆ ਸੀ ਕਿ ਚਾਈਨਾ ਨੇ ਜਿਸ ਤਰ੍ਹਾਂ ਭਾਰਤੀ ਫ਼ੌਜੀਆਂ ਨੂੰ ਧੋਖੇ ਨਾਲ ਹਮਲਾ ਕਰਕੇ ਮਾਰਿਆ ਹੈ, ਇਸ ਨਾਲ ਸਾਰੇ ਭਾਰਤੀਆਂ 'ਚ ਬਹੁਤ ਗੁੱਸਾ ਹੈ। ਚਾਈਨਾ ਖਿਲਾਫ ਸ਼ਿਵ ਸੈਨਾ ਨੇ ਸਖ਼ਤ ਫੈਸਲਾ ਲੈਂਦੇ ਹੋਏ ਕਿਹਾ ਸੀ ਕਿ ਪੰਜਾਬ 'ਚ ਸ਼ਿਵ ਸੈਨਾ ਚਾਈਨਾ ਦਾ ਕੋਈ ਵੀ ਸਾਮਾਨ ਨਹੀਂ ਵਿੱਕਣ ਦੇਵੇਗੀ ਅਤੇ ਨਾ ਕੋਈ ਪ੍ਰਚਾਰ ਕਰਨ ਦੇਵੇਗੀ। ਇਸੇ ਤਹਿਤ ਸਭ ਤੋਂ ਪਹਿਲਾਂ ਸ਼ਿਵ ਸੈਨਾ ਪੰਜਾਬ ਨੇ ਬੀਤੇ ਦਿਨੀਂ ਚਾਈਨਾ ਮੋਬਾਇਲ ਕੰਪਨੀ ਨੂੰ ਅਲਟੀਮੇਟਮ ਦਿੰਦੇ ਹੋਏ ਕਿਹਾ ਸੀ ਕਿ 48 ਸਾਰਿਆਂ ਨੇ ਚਾਈਨਾ ਕੰਪਨੀ ਦੇ ਬੋਰਡ ਦੁਕਾਨਾਂ ਤੋਂ ਖੁਦ ਨਾ ਉਤਾਰੇ ਤਾਂ ਸ਼ਿਵ ਸੈਨਾ ਖੁਦ ਦੁਕਾਨਾਂ 'ਚ ਜਾ ਕੇ ਇਨ੍ਹਾਂ ਸਾਰਿਆਂ ਦੇ ਫਲੈਕਸਾਂ ਨੂੰ ਤੋੜ ਦੇਵੇਗੀ। 


shivani attri

Content Editor

Related News