ਸੇਹਰਾ ਬ੍ਰਦਰਜ਼ ''ਤੇ ਹਮਲਾ ਕਰਨ ਵਾਲੇ ਗੋਪੀ ਬਾਜਵਾ ਤੋਂ ਬਾਅਦ 3 ਹੋਰ ਦੋਸ਼ੀ ਗ੍ਰਿਫਤਾਰ
Friday, Feb 08, 2019 - 09:08 PM (IST)

ਜਲੰਧਰ,(ਵਰੁਣ) : ਸੇਹਰਾ ਬ੍ਰਦਰਜ਼ 'ਤੇ ਹੋਏ ਹਮਲੇ ਦੇ ਮਾਮਲੇ 'ਚ ਪੁਲਸ ਨੇ ਗੋਪੀ ਬਾਜਵਾ ਦੀ ਗ੍ਰਿਫਤਾਰੀ ਤੋਂ ਬਾਅਦ 3 ਹੋਰ ਦੋਸ਼ੀਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਦੋਸ਼ੀਆਂ ਦੀ ਪਛਾਣ ਸੁਖਵਿੰਦਰ ਪਾਲ ਸਿੰਘ ਉਰਫ ਗੋਲਡੀ ਪੁੱਤਰ ਸ਼ਿੰਗਾਰਾ ਸਿੰਘ, ਵਿਕਾਸ ਕਲਿਆਣ ਉਰਫ ਨਨੂ ਪੁੱਤਰ ਵਿਨੋ ਕੁਮਾਰ ਅਤੇ ਅਭਿਨੰਦਨ ਸ਼ਰਮਾ ਉਰਫ ਨੰਦੂ ਪੁੱਤਰ ਨਵੀਨ ਸ਼ਰਮਾ ਦੇ ਤੌਰ 'ਤੇ ਹੋਈ ਹੈ। ਜ਼ਿਕਰਯੋਗ ਹੈ ਕਿ ਪੁਲਸ ਵਲੋਂ ਗੋਪੀ ਬਾਜਵਾ ਦੇ ਪਰਿਵਾਰ 'ਤੇ ਪ੍ਰੈਸ਼ਰ ਪਾਉਣ 'ਤੇ ਬਾਜਵਾ ਨੇ ਬੁੱਧਵਾਰ ਰਾਤ ਸਿਰੰਡਰ ਕਰਵਾ ਦਿੱਤਾ ਸੀ।
ਕੀ ਹੈ ਮਾਮਲਾ
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਦਿਨ-ਦਿਹਾੜੇ ਸ਼ਾਸਤਰੀ ਮਾਰਕਿਟ ਚੌਕ 'ਤੇ ਐਗਰੀਕਲਚਰ ਗੁਡਸ ਦੀ ਟ੍ਰੈਨਿੰਗ ਕਰਨ ਵਾਲੇ ਸੇਹਰਾ ਬ੍ਰਦਰਜ਼ ਦੇ ਮਾਲਕ ਦੇ ਦੋਵੇਂ ਪੁੱਤਾਂ ਨੂੰ ਅਣਪਛਾਤੇ ਨਕਾਬਪੋਸ਼ ਹਮਲਵਾਰਾਂ ਨੇ ਗੋਲੀਆਂ ਨਾਲ ਭੁੰਨ ਦਿੱਤਾ ਸੀ। ਜਿਸ ਦੌਰਾਨ ਫੀਲਡ ਮਾਲਕ ਰਵਿੰਦਰ ਸਿੰਘ ਸੇਹਰਾ ਦੇ ਬੇਟੇ ਦੇਵੇਂਦਰ ਸਿੰਘ ਸੇਹਰਾ ਉਰਫ ਬਾਬਾ ਦੀ ਇਸ ਦੌਰਾਨ ਮੌਤ ਹੋ ਗਈ ਜਦਕਿ ਉਸ ਦੇ ਦੂਜੇ ਭਰਾ ਕਮਲਪ੍ਰੀਤ ਸਿੰਘ ਸੇਹਰਾ ਉਰਫ ਬੱਬੂ ਦੀ ਟੰਗ 'ਤੇ ਗੋਲੀ ਲੱਗੀ ਸੀ।