ਫਰਜ਼ੀ ਬਿੱਲ ਦੀ ਖੇਡ: ਬਿਨਾਂ ਮਾਰਕਾ ਪਾਰਸਲ ਵੇਖ ਕੇ ਸੀਨੀਅਰ ਡੀ. ਸੀ. ਐੱਮ. ਨੇ ਅਧਿਕਾਰੀਆਂ ਨੂੰ ਲਾਈ ਫਿਟਕਾਰ

06/12/2022 3:01:32 PM

ਜਲੰਧਰ (ਗੁਲਸ਼ਨ)– ਫਿਰੋਜ਼ਪੁਰ ਰੇਲ ਮੰਡਲ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ (ਫਰੇਟ) ਵਿਮਲ ਕਾਲੜਾ ਸ਼ਨੀਵਾਰ ਬਾਅਦ ਦੁਪਹਿਰ ਸਿਟੀ ਰੇਲਵੇ ਸਟੇਸ਼ਨ ’ਤੇ ਪੁੱਜੇ। ਉਨ੍ਹਾਂ ਨਾਲ ਫਿਰੋਜ਼ਪੁਰ ਦੇ ਸੀ. ਐੱਮ. ਆਈ. ਮਲਕੀਤ ਸਿੰਘ ਵੀ ਮੌਜੂਦ ਸਨ। ਕਾਲੜਾ ਨੇ ਪਾਰਸਲ ਮਹਿਕਮੇ ਵਿਚ ਬਾਰੀਕੀ ਨਾਲ ਚੈਕਿੰਗ ਕੀਤੀ। ਇਸ ਦੌਰਾਨ ਉਨ੍ਹਾਂ ਵੇਖਿਆ ਕਿ ਪਲੇਟਫਾਰਮ ਨੰਬਰ 1 ’ਤੇ ਦਰਜਨਾਂ ਟਾਇਰ ਅਤੇ ਹੋਰ ਪਾਰਸਲ ਦੇ ਨਗ ਪਏ ਸਨ, ਜਿਨ੍ਹਾਂ ’ਤੇ ਕੋਈ ਵੀ ਮਾਰਕਾ ਲੱਗਾ ਹੋਇਆ ਨਹੀਂ ਸੀ। ਸੀਨੀਅਰ ਡੀ. ਸੀ. ਐੱਮ. ਦੀ ਮੌਜੂਦਗੀ ਵਿਚ ਹੀ ਪਾਰਸਲ ਏਜੰਟਾਂ ਦੇ ਕਰਿੰਦੇ ਜੀਪ ਵਿਚੋਂ ਮਾਲ ਲਾਹ ਕੇ ਪਲੇਟਫਾਰਮ ’ਤੇ ਰੱਖਦੇ ਰਹੇ। ਇਹ ਵੇਖ ਕੇ ਉਨ੍ਹਾਂ ਸਖ਼ਤ ਨਾਰਾਜ਼ਗੀ ਪ੍ਰਗਟਾਈ ਅਤੇ ਪਾਰਸਲ ਸੁਪਰਵਾਈਜ਼ਰ ਕੋਲੋਂ ਇਸ ਬਾਰੇ ਪੁੱਛਿਆ। ਸੀਨੀਅਰ ਡੀ. ਸੀ. ਐੱਮ. ਦੇ ਸਾਹਮਣੇ ਸੀ. ਪੀ. ਐੱਸ. ਅਸ਼ਵਨੀ ਕੁਮਾਰ ਨੇ ਵੀ ਸਟਾਫ ਨੂੰ ਫਿਟਕਾਰ ਲਾਈ।

ਇਹ ਵੀ ਪੜ੍ਹੋ: ਅੰਮ੍ਰਿਤਸਰ ’ਚ ਵੱਡੀ ਵਾਰਦਾਤ, ਕੁਝ ਦਿਨ ਪਹਿਲਾਂ ਦੁਬਈ ਤੋਂ ਪਰਤੇ ਵਿਅਕਤੀ ਦਾ ਗੋਲ਼ੀਆਂ ਮਾਰ ਕੇ ਕਤਲ

ਇਸ ਤੋਂ ਤੁਰੰਤ ਬਾਅਦ ਇਕ ਹੋਰ ਜੀਪ ਵਿਚੋਂ ਮਾਲ ਅਨਲੋਡ ਕੀਤਾ ਜਾ ਰਿਹਾ ਸੀ, ਜਿਸ ਵਿਚ ਸਪੋਰਟਸ ਦਾ ਸਾਮਾਨ ਸੀ। ਕਾਲੜਾ ਨੇ ਉਕਤ ਮਾਲ ਦਾ ਨਾਪਤੋਲ ਕਰਵਾਉਣ ਨੂੰ ਕਿਹਾ। ਇਸ ਦੌਰਾਨ ਉਨ੍ਹਾਂ ਪਾਰਸਲ ਵਿਭਾਗ ਦੇ ਰਿਕਾਰਡ ਦੀ ਵੀ ਜਾਂਚ ਕੀਤੀ ਅਤੇ ਸਾਰੇ ਰਿਕਾਰਡ ਰਜਿਸਟਰ ਚੈੱਕ ਕੀਤੇ। ਉਨ੍ਹਾਂ ਦੀ ਮੌਜੂਦਗੀ ਵਿਚ ਸੀ. ਐੱਮ. ਆਈ. ਮਲਕੀਤ ਸਿੰਘ ਨੇ ਕੁਝ ਨਗਾਂ ਦਾ ਭਾਰ ਚੈੱਕ ਕਰਵਾਇਆ। ਵਰਣਨਯੋਗ ਹੈ ਕਿ ਸਿਟੀ ਰੇਲਵੇ ਸਟੇਸ਼ਨ ਤੋਂ ਵੱਡੀ ਮਾਤਰਾ ਵਿਚ ਟਰੈਕਟਰ ਅਤੇ ਹੋਰ ਗੱਡੀਆਂ ਦੇ ਟਾਇਰ, ਸਪੋਰਟਸ ਦਾ ਸਾਮਾਨ, ਪਿੱਤਲ ਦੀ ਸਕ੍ਰੈਪ, ਪਾਈਪ ਫਿਟਿੰਗ ਦਾ ਸਾਮਾਨ ਜਲੰਧਰ ਤੋਂ ਦੂਜੇ ਸੂਬਿਆਂ ਨੂੰ ਭੇਜਿਆ ਜਾਂਦਾ ਹੈ। ਸਾਰਾ ਦਿਨ ਮਾਲ ਦੀਆਂ ਭਰੀਆਂ ਗੱਡੀਆਂ ਪਾਰਸਲ ਆਫ਼ਿਸ ਦੇ ਬਾਹਰ ਅਨਲੋਡ ਹੁੰਦੀਆਂ ਹਨ, ਜਿਨ੍ਹਾਂ ਵਿਚ ਬਿੱਲ ਦੀ ਖੇਡ ਖੇਡੀ ਜਾਂਦੀ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਪਾਰਸਲ ਏਜੰਟ ਸੂਬਾ ਸਰਕਾਰ ਦੇ ਨਾਲ-ਨਾਲ ਰੇਲਵੇ ਮਹਿਕਮੇ ਨੂੰ ਚੂਨਾ ਲਾ ਰਹੇ ਹਨ ਕਿਉਂਕਿ ਮਾਲ ਭੇਜਣ ਸਮੇਂ ਰੇਲਵੇ ਦੇ ਨਿਯਮਾਂ ਦੀ ਵੀ ਕਾਫੀ ਅਣਦੇਖੀ ਕੀਤੀ ਜਾਂਦੀ ਹੈ, ਜਿਸ ਨੂੰ ਸੀਨੀਅਰ ਡੀ. ਸੀ. ਐੱਮ. ਨੇ ਖ਼ੁਦ ਆਪਣੀਆਂ ਅੱਖਾਂ ਨਾਲ ਵੀ ਵੇਖਿਆ।

PunjabKesari

ਇਹ ਵੀ ਪੜ੍ਹੋ: ਜਲੰਧਰ ਕੈਂਟ ’ਚ ਹਾਕੀ ਖਿਡਾਰੀ ਦੀ ਪਤਨੀ ਨੇ ਕੀਤੀ ਖ਼ੁਦਕੁਸ਼ੀ, ਫ਼ੈਲੀ ਸਨਸਨੀ

ਏ. ਸੀ. ਐੱਮ. ਨੇ ਵੀ ਬੁਕਿੰਗ ਆਫਿਸ ਅਤੇ ਰਿਜ਼ਰਵੇਸ਼ਨ ਕੇਂਦਰ ’ਚ ਕੀਤੀ ਜਾਂਚ
ਉਥੇ ਹੀ, ਦੂਜੇ ਪਾਸੇ ਫਿਰੋਜ਼ਪੁਰ ਮੰਡਲ ਦੇ ਅਸਿਸਟੈਂਟ ਕਮਰਸ਼ੀਅਲ ਮੈਨੇਜਰ ਪ੍ਰਸ਼ੋਤਮ ਬਘੇਲ ਵੀ ਸ਼ਨੀਵਾਰ ਨੂੰ ਸਿਟੀ ਸਟੇਸ਼ਨ ਪੁੱਜੇ। ਉਨ੍ਹਾਂ ਹਾਲ ਹੀ ਵਿਚ ਏ. ਸੀ. ਐੱਮ. ਦਾ ਅਹੁਦਾ ਸੰਭਾਲਿਆ ਹੈ। ਇਸ ਤੋਂ ਪਹਿਲਾਂ ਉਹ ਮੁਰਾਦਾਬਾਦ ਵਿਚ ਏ. ਸੀ. ਐੱਮ. ਦੇ ਅਹੁਦੇ ’ਤੇ ਤਾਇਨਾਤ ਸਨ। ਏ. ਸੀ. ਐੱਮ. ਪ੍ਰਸ਼ੋਤਮ ਬਘੇਲ ਨੇ ਸਟੇਸ਼ਨ ’ਤੇ ਬੁਕਿੰਗ ਆਫ਼ਿਸ ਅਤੇ ਰਿਜ਼ਰਵੇਸ਼ਨ ਕੇਂਦਰ ਤੋਂ ਇਲਾਵਾ ਪਾਰਸਲ ਵਿਭਾਗ ਵਿਚ ਜਾ ਕੇ ਵੀ ਰਿਕਾਰਡ ਦੀ ਜਾਂਚ ਕੀਤੀ ਅਤੇ ਸਟਾਫ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਨਾਲ ਅੰਮ੍ਰਿਤਸਰ ਦੇ ਸੀ. ਐੱਮ. ਆਈ. ਵੀ ਸਨ।

ਇਹ ਵੀ ਪੜ੍ਹੋ: PU ਸਾਡੀ ਮਾਣਮੱਤੀ ਸੰਸਥਾ, ਨਹੀਂ ਹੋਣ ਦੇਵਾਂਗੇ ਕੇਂਦਰੀਕਰਨ : ਮੀਤ ਹੇਅਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News