ਸ਼ਾਹਕੋਟ ਮਾਰਕੀਟ ਕਮੇਟੀ ਦੇ ਸਕੱਤਰ ਤਜਿੰਦਰ ਕੁਮਾਰ ਬਣੇ ਉੱਪ ਜ਼ਿਲ੍ਹਾ ਮੰਡੀ ਅਫ਼ਸਰ

Monday, Oct 20, 2025 - 11:15 AM (IST)

ਸ਼ਾਹਕੋਟ ਮਾਰਕੀਟ ਕਮੇਟੀ ਦੇ ਸਕੱਤਰ ਤਜਿੰਦਰ ਕੁਮਾਰ ਬਣੇ ਉੱਪ ਜ਼ਿਲ੍ਹਾ ਮੰਡੀ ਅਫ਼ਸਰ

ਸ਼ਾਹਕੋਟ (ਅਰਸ਼ਦੀਪ)- ਪੰਜਾਬ ਸਰਕਾਰ ਅਤੇ ਮੰਡੀ ਬੋਰਡ ਵੱਲੋਂ ਮਾਰਕੀਟ ਕਮੇਟੀ ਸ਼ਾਹਕੋਟ ਦੇ ਸਕੱਤਰ ਤਜਿੰਦਰ ਕੁਮਾਰ ਨੂੰ ਵਧੀਆ ਸੇਵਾਵਾਂ ਨਿਭਾਉਣ ’ਤੇ ਉੱਪ ਜ਼ਿਲ੍ਹਾ ਮੰਡੀ ਅਫ਼ਸਰ ਦੀ ਤਰੱਕੀ ਦਿੱਤੀ ਗਈ ਹੈ। ਇਨ੍ਹਾਂ ਨੇ ਜਲੰਧਰ ਸਥਿਤ ਮੰਡੀਕਰਨ ਬੋਰਡ ਦੇ ਦਫ਼ਤਰ ਵਿਖੇ ਬਤੌਰ ਉਪ ਜ਼ਿਲਾ ਮੰਡੀ ਅਫ਼ਸਰ ਵਜੋਂ ਆਪਣਾ ਚਾਰਜ ਸੰਭਾਲ ਲਿਆ ਹੈ। ਇਸ ਦੇ ਨਾਲ ਹੀ ਮੰਡੀ ਬੋਰਡ ਵੱਲੋਂ ਇਨ੍ਹਾਂ ਨੂੰ ਮਾਰਕੀਟ ਕਮੇਟੀ ਸ਼ਾਹਕੋਟ, ਮਹਿਤਪੁਰ ਤੇ ਲੋਹੀਆਂ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਉਪ ਜ਼ਿਲਾ ਮੰਡੀ ਅਫ਼ਸਰ ਬਣਨ ਤੋਂ ਬਾਅਦ ਤਜਿੰਦਰ ਕੁਮਾਰ ਦਾ ਮਾਰਕੀਟ ਕਮੇਟੀ ਦਫ਼ਤਰ ਸ਼ਾਹਕੋਟ ਪਹੁੰਚਣ ’ਤੇ ਬਲਵੀਰ ਸਿੰਘ ਢੰਡੋਵਾਲ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ ਦੀ ਅਗਵਾਈ ਹੇਠ ਦਫ਼ਤਰੀ ਸਟਾਫ਼ ਅਮਨਦੀਪ ਸਿੰਘ ਮੰਡੀ ਸੁਪਰਵਾਈਜ਼ਰ, ਸ਼ਾਮ ਲਾਲ ਮੰਡੀ ਸੁਪਰਵਾਈਜ਼ਰ, ਮਨਦੀਪ ਸਿੰਘ ਲੇਖਾਕਾਰ, ਗਗਨਦੀਪ ਸੈਦਪੁਰੀ, ਗੋਬਿੰਦ, ਗੁਰਪ੍ਰੀਤ ਸਿੰਘ, ਗੁਰਸ਼ਰਨ ਸਿੰਘ ਬਦੇਸ਼ਾ, ਰਾਮ ਤੀਰਥ, ਦੀਪਕ, ਰੀਨਾ ਰਾਣੀ, ਪੂਜਾ ਦੇਵੀ ਤੇ ਪਿੰਕੀ ਅਰੋੜਾ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।

ਇਹ ਵੀ ਪੜ੍ਹੋ: ਦੀਵਾਲੀ ਮੌਕੇ ਪੰਜਾਬ 'ਚ ਵੱਡੀ ਘਟਨਾ! ਬੋਰੀਆਂ ਦੀ ਫੈਕਟਰੀ 'ਚ ਮਚੇ ਅੱਗ ਦੇ ਭਾਂਬੜ

ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕਪਿਲ ਗੁਪਤਾ ਤੇ ਕੱਚਾ ਆੜ੍ਹਤੀਆ ਐਸੋਸੀਏਸ਼ਨ ਸ਼ਾਹਕੋਟ ਦੇ ਪ੍ਰਧਾਨ ਪਵਨ ਅਗਰਵਾਲ ਦੀ ਅਗਵਾਈ ਹੇਠ ਆੜ੍ਹਤੀਆਂ ਵੱਲੋਂ ਵੀ ਤਜਿੰਦਰ ਕੁਮਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਜ਼ਿਲਾ ਪ੍ਰਧਾਨ ਕਪਿਲ ਗੁਪਤਾ ਤੇ ਪਵਨ ਅਗਰਵਾਲ ਨੇ ਕਿਹਾ ਕਿ ਤਜਿੰਦਰ ਕੁਮਾਰ ਬਹੁਤ ਹੀ ਮਿਹਨਤੀ ਅਫ਼ਸਰ ਹਨ, ਜਿਨ੍ਹਾਂ ਵੱਲੋਂ ਕਿਸਾਨਾਂ, ਆੜ੍ਹਤੀਆਂ ਤੇ ਸ਼ੈੱਲਰ ਮਾਲਕਾਂ ਨੂੰ ਹਰ ਪੱਖੋਂ ਸਹਿਯੋਗ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਤਜਿੰਦਰ ਕੁਮਾਰ ਨੇ ਬਤੌਰ ਸਕੱਤਰ ਵਜੋਂ ਬਹੁਤ ਹੀ ਸ਼ਾਨਦਾਰ ਸੇਵਾਵਾਂ ਨਿਭਾਈਆਂ ਹਨ। ਇਸ ਮੌਕੇ ਤਜਿੰਦਰ ਕੁਮਾਰ ਸਕੱਤਰ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਹੋਰ ਵੀ ਵਧੀਆ ਢੰਗ ਨਾਲ ਨਿਭਾਉਣਗੇ। ਇਸ ਮੌਕੇ ਮਨਜੀਤ ਸਿੰਘ, ਜੀਵਨ ਦਾਸ, ਸੰਜੇ ਕੁਮਾਰ, ਮੋਹਿਤ ਜੋਸ਼ੀ, ਵਿੱਕੀ ਗੋਇਲ, ਦਿਵਾਕਰ ਗੁਪਤਾ ਲੱਕੀ, ਰਾਮ ਗੁਪਤਾ ਲਵਲੀ, ਪ੍ਰੇਮ ਕੁਮਾਰ, ਸੰਜੇ ਗੁਪਤਾ, ਸੰਜੂ, ਮਿੰਟੂ, ਸੰਜੀਵ ਅਗਰਵਾਲ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ:ਪੰਜਾਬ ਦੇ ਸਾਬਕਾ DGP ਮੁਹੰਮਦ ਮੁਸਤਫਾ ਦੇ ਬੇਟੇ ਦੀ ਮੌਤ ਤੋਂ ਪਹਿਲਾਂ ਦੀ ਨਵੀਂ ਵੀਡੀਓ ਆਈ ਸਾਹਮਣੇ, ਮਚਿਆ ਤਹਿਲਕਾ

 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News