ਬੈਂਕ ਦੇ ਬਾਹਰੋਂ ਸਕੂਟਰੀ ਕੀਤੀ ਚੋਰੀ, ਅਣਪਛਾਤੇ ਚੋਰ ਖ਼ਿਲਾਫ਼ ਮਾਮਲਾ ਦਰਜ

Saturday, Dec 09, 2023 - 05:05 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਪੰਜਾਬ ਨੈਸ਼ਨਲ ਬੈਂਕ ਟਾਂਡਾ ਬਰਾਂਚ ਦੇ ਸਾਹਮਣਿਓਂ ਇਕ ਔਰਤ ਦੀ ਐਕਟਿਵਾ ਸਕੂਟਰੀ ਚੋਰੀ ਹੋ ਗਈ। ਜਿਸ ਦੇ ਸਬੰਧ ਵਿਚ ਟਾਂਡਾ ਪੁਲਸ ਨੇ ਅਣਪਛਾਤੇ ਚੋਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਚੋਰੀ ਦਾ ਸ਼ਿਕਾਰ ਹੋਈ ਔਰਤ ਰੇਖਾ ਰਾਣੀ ਪਤਨੀ ਗੋਪਾਲ ਕ੍ਰਿਸ਼ਨ ਵਾਸੀ ਤਲਵਾੜ ਮੁਹੱਲਾ ਟਾਂਡਾ ਦੇ ਬਿਆਨ ਦੇ ਆਧਾਰ 'ਤੇ ਦਰਜ ਕੀਤਾ ਹੈ। 

ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਰੇਖਾ ਰਾਣੀ ਨੇ ਦੱਸਿਆ ਕਿ 8 ਦਸੰਬਰ ਨੂੰ ਉਹ ਬੈਂਕ ਆਈ ਸੀ। ਜਦੋਂ ਉਹ ਬੈਂਕ ਤੋਂ ਬਾਹਰ ਆਈ ਤਾਂ ਉਸ ਦੀ ਸਕੂਟਰੀ ਚੋਰੀ ਹੋ ਚੁੱਕੀ ਸੀ। ਪੁਲਸ ਨੇ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏ. ਐੱਸ. ਆਈ, ਮਨਿੰਦਰ ਕੌਰ ਬੈਂਕ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਚੋਰ ਦੀ ਭਾਲ ਵਿਚ ਜੁਟੀ ਹੋਈ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਮੰਡਰਾਉਣ ਲੱਗਾ ਗੰਭੀਰ ਖ਼ਤਰਾ, ਸਾਵਧਾਨ ਰਹਿਣ ਦੀ ਲੋੜ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


shivani attri

Content Editor

Related News