''ਤੇਰਾ ਤੇਰਾ ਹੱਟੀ'' ਤੇ ''ਹਰਿਆਵਲ ਪੰਜਾਬ'' ਦੇ ਸਹਿਯੋਗ ਨਾਲ ਸਕੂਲੀ ਬੱਚਿਆਂ ਨੇ ਆਪਣੇ ਨਾਜ਼ੂਕ ਹੱਥੀਂ ਲਗਾਏ ਬੂਟੇ
Monday, Jul 15, 2024 - 09:54 PM (IST)

ਜਲੰਧਰ- ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ 'ਤੇਰਾ ਤੇਰਾ ਹੱਟੀ' ਅਤੇ 'ਹਰਿਆਵਲ ਪੰਜਾਬ' ਸੰਸਥਾ ਵਲੋਂ ਜਲੰਧਰ ਦੇ ਨਕੋਦਰ ਰੋਡ ਐਲਡਿਕੋ ਗਰੀਨ ਸਥਿਤ ਸ਼੍ਰੀ ਚੇਤਨਯਾ ਟੇਕਨੋ ਸਕੂਲ ਵਿੱਚ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਦਰੱਖਤ ਲਗਾਉਣ ਦਾ ਪ੍ਰੋਗਰਾਮ ਰੱਖਿਆ ਗਿਆ। ਇਸ ਦੌਰਾਨ ਸਕੂਲ ਦੇ ਸਟਾਫ਼, ਪ੍ਰਿੰਸੀਪਲ, ਅਧਿਆਪਕ ਸਹਿਬਾਨ ਤੋਂ ਇਲਾਵਾ ਰੀਜਨਲ ਇੰਚਾਰਜ ਕੁਲਵਿੰਦਰ, ਪ੍ਰਸ਼ਾਸਨਿਕ ਅਧਿਕਾਰੀ ਮਨੋਜ ਪਟੇਲ, ਜ਼ੋਨਲ ਇੰਚਾਰਜ ਡਾ. ਅਮਨਦੀਪ ਕੌਰ, ਅਕਾਦਮਿਕ ਡੀਨ ਰਵੀ ਕਿਰਨ ਤੇ ਸੀ.ਸੀ.ਏ. ਇੰਚਾਰਜ ਸ਼ਰੁਤੀ ਵੀ ਹਾਜ਼ਰ ਰਹੇ।
ਇਨ੍ਹਾਂ ਸਭ ਦੇ ਸਹਿਯੋਗ ਨਾਲ ਬੱਚਿਆਂ ਨੂੰ ਦਰੱਖਤ ਲਗਾਉਣ ਅਤੇ ਉਨ੍ਹਾਂ ਦੇ ਫਾਇਦਿਆਂ ਦੀ ਜਾਣਕਾਰੀ ਦਿੱਤੀ। ਸਕੂਲ ਦੇ ਬੱਚਿਆਂ ਨੇ ਆਪਣੇ ਨਾਜ਼ੁਕ ਹੱਥਾਂ ਨਾਲ ਤਕਰੀਬਨ 50 ਬੂਟੇ (ਦਰੱਖਤ) ਲਗਾਏ। ਉਨ੍ਹਾਂ ਨੇ ਲਗਾਏ ਗਏ ਬੂਟਿਆਂ ਨੂੰ ਆਪਣੀ ਮਰਜ਼ੀ ਦਾ ਨਾਮ ਦਿੱਤਾ ਅਤੇ ਰੋਜ਼ਾਨਾ ਇਨ੍ਹਾਂ ਫਲਦਾਰ ਅਤੇ ਆਕਸੀਜਨ ਦੇਣ ਵਾਲੇ ਬੂਟਿਆਂ ਦੀ ਸੇਵਾ ਕਰਨ ਦਾ ਵਚਨ ਵੀ ਦਿੱਤਾ।
ਇਸ ਮੌਕੇ ਤੇਰਾ ਤੇਰਾ ਹੱਟੀ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ, ਅਮਰਪ੍ਰੀਤ ਸਿੰਘ, ਗੁਰਦੀਪ ਸਿੰਘ ਕਾਰਵਾਂ, ਜਸਵਿੰਦਰ ਸਿੰਘ ਪਨੇਸਰ, ਪਰਮਿੰਦਰ ਸਿੰਘ, ਅਮਨਦੀਪ ਸਿੰਘ, ਜਤਿੰਦਰਪਾਲ ਸਿੰਘ ਕਪੂਰ, ਮਨਦੀਪ ਕੌਰ ਅਤੇ ਹੋਰ ਸੇਵਾਦਾਰਾਂ ਨੇ ਅਤੇ ਹਰਿਆਵਲ ਪੰਜਾਬ ਪੁਨੀਤ ਖੰਨਾ ਤੇ ਦੀਪਕ ਜੀ ਨੇ ਹਿੱਸਾ ਲਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e