ਲੌਂਗੋਵਾਲ ਵੈਨ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਸਖਤ, ਸਕੂਲ ਬੱਸਾਂ ਦੀ ਕੀਤੀ ਚੈਕਿੰਗ

Monday, Feb 17, 2020 - 12:25 PM (IST)

ਲੌਂਗੋਵਾਲ ਵੈਨ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਸਖਤ, ਸਕੂਲ ਬੱਸਾਂ ਦੀ ਕੀਤੀ ਚੈਕਿੰਗ

ਭੁਲੱਥ (ਰਜਿੰਦਰ)— ਸੰਗਰੂਰ ਦੇ ਲੌਂਗੋਵਾਲ ਵਿਖੇ ਸਕੂਲ ਵੈਨ 'ਚ 4 ਬੱਚਿਆਂ ਦੇ ਜਿਊਂਦੇ ਸੜਨ ਤੋਂ ਬਾਅਦ ਪ੍ਰਸ਼ਾਸਨ ਨੇ ਹਰਕਤ 'ਚ ਆਉਂਦੇ ਹੋਏ ਸੋਮਵਾਰ ਸਵੇਰੇ ਹਲਕਾ ਭੁਲੱਥ 'ਚ ਸਕੂਲ ਬੱਸਾਂ ਦੀ ਚੈਕਿੰਗ ਕੀਤੀ। ਸਬ ਡਿਵੀਜ਼ਨ ਭੁਲੱਥ ਦੇ ਐੱਸ. ਡੀ. ਐੱਮ. ਰਣਦੀਪ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਵੱਲੋਂ ਇਕੋ ਵੇਲੇ ਹਲਕੇ 'ਚ ਕੀਤੀ ਚੈਕਿੰਗ ਦੌਰਾਨ ਐੱਸ. ਡੀ. ਐੱਮ. ਭੁਲੱਥ ਰਣਦੀਪ ਸਿੰਘ ਹੀਰ ਨੇ ਪੁਲਸ ਪਾਰਟੀ ਸਮੇਤ ਨਾਕਾਬੰਦੀ ਕਰਕੇ ਭੁਲੱਥ 'ਚ ਭੁਲੱਥ, ਜਲੰਧਰ ਅਤੇ ਕਰਤਾਰਪੁਰ ਦੇ ਸਕੂਲਾਂ ਦੀਆਂ ਬੱਸਾਂ ਚੈੱਕ ਕੀਤੀਆਂ, ਜਦਕਿ ਤਹਿਸੀਲਦਾਰ ਭੁਲੱਥ ਰਮੇਸ਼ ਕੁਮਾਰ ਵੱਲੋਂ ਪੁਲਸ ਟੀਮਾਂ ਨਾਲ ਨਡਾਲਾ ਕਸਬੇ 'ਚ ਅਤੇ ਨਾਇਬ ਤਹਿਸੀਲਦਾਰ ਰਣਜੀਤ ਕੌਰ ਵੱਲੋਂ ਬੇਗੋਵਾਲ ਸ਼ਹਿਰ 'ਚ ਸਕੂਲ ਬੱਸਾਂ ਚੈੱਕ ਕੀਤੀਆਂ ਗਈਆਂ।

ਸਵੇਰੇ ਸਾਢੇ 7 ਵਜੇ ਸ਼ੁਰੂ ਹੋਈ ਚੈਕਿੰਗ ਦੌਰਾਨ ਸੇਫ ਸਕੂਲ ਵਾਹਨ ਸਕੀਮ ਦੇ ਨਿਯਮਾਂ ਨੂੰ ਤੋੜਨ ਵਾਲੀਆਂ ਬੱਸਾਂ ਦੇ ਚਲਾਨ ਕੀਤੇ ਗਏ। ਦੂਜੇ ਪਾਸੇ ਪ੍ਰਸ਼ਾਸਨ ਦੀ ਇਸ ਵੱਡੀ ਕਾਰਵਾਈ ਦਾ ਪਤਾ ਲਗਦਿਆਂ ਕੁਝ ਕੁ ਬੱਸਾਂ ਦੇ ਡਰਾਈਵਰਾਂ ਨੇ ਬੱਸਾਂ ਦੇ ਰੂਟ ਬਦਲ ਲਏ ਪਰ ਵੱਖ-ਵੱਖ ਥਾਵਾਂ 'ਤੇ ਸਖਤ ਨਾਕਾਬੰਦੀ ਕਰਕੇ ਵਧੇਰੇ ਬੱਸਾਂ ਨੂੰ ਚੈਕਿੰਗ ਪੜਾਅ 'ਚੋਂ ਲੰਘਣਾ ਪਿਆ।


author

shivani attri

Content Editor

Related News