ਪਿੰਡ ਮੱਲਵਾਲ ’ਚ ਸਰਪੰਚੀ ਦੀ ਚੋਣ ਲੜੀ ਉਮੀਦਵਾਰ ਨੇ ਪੋਸਟਰਾਂ ’ਤੇ ਕਾਲਖ ਮਲਣ ਦੇ ਲਾਏ ਦੋਸ਼

Monday, Oct 21, 2024 - 05:21 PM (IST)

ਮਹਿਤਪੁਰ (ਚੋਪੜਾ)- ਪਿੰਡ ਮੱਲਵਾਲ ’ਚ ਸਰਪੰਚੀ ਦੀ ਚੋਣ ਲੜਨ ਵਾਲੀ ਉਮੀਦਵਾਰ ਕਮਲਜੀਤ ਕੌਰ ਨੇ ਆਪਣੇ ਪੋਸਟਰਾਂ ’ਤੇ ਕਾਲਖ ਮਲਣ ਦੇ ਦੋਸ਼ ਲਾਏ ਹਨ। ਪਿਛਲੇ ਦਿਨੀਂ ਪੰਚਾਇਤੀ ਚੋਣਾਂ ਵਿਚ ਕਮਲਜੀਤ ਕੌਰ ਪਤਨੀ ਨਰਿੰਦਰ ਸਿੰਘ ਨੇ ਸਰਪੰਚੀ ਦੀ ਚੋਣ ਲੜੀ ਸੀ। ਇਸ ਸਬੰਧੀ ਉਨ੍ਹਾਂ ਨੇ ਐੱਸ. ਐੱਸ. ਪੀ. ਨੂੰ ਲਿਖਤੀ ਸ਼ਿਕਾਇਤ ਦੇ ਕੇ ਮੁਲਜ਼ਮ ਤੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਕਮਲਜੀਤ ਕੌਰ ਨੇ ਦੱਸਿਆ ਕਿ ਉਹ 15 ਅਕਤੂਬਰ ਨੂੰ ਹੋਈਆਂ ਪੰਚਾਇਤੀ ਚੋਣਾਂ ਵਿਚ ਬਤੌਰ ਸਰਪੰਚੀ ਦੀ ਉਮੀਦਵਾਰ ਵਜੋਂ ਚੋਣ ਨਿਸ਼ਾਨ ਟਰੈਕਟਰ ’ਤੇ ਖੜ੍ਹੇ ਹੋਏ ਸਨ। ਇਸੇ ਤਰ੍ਹਾਂ ਜੋ ਮੇਰੇ ਮੁਕਾਬਲੇ ਸਰਪੰਚੀ ਦੀ ਚੋਣ ਲਈ ਉਮੀਦਵਾਰ ਖੜ੍ਹੀ ਸੀ, ਉਸ ਦਾ ਚੋਣ ਨਿਸ਼ਾਨ ਬਾਲਟੀ ਸੀ। ਸ਼ਾਮ ਨੂੰ ਆਏ ਚੋਣਾਂ ਦੇ ਨਤੀਜੇ ਵਿਚ ਮੈਨੂੰ ਹਾਰ ਪ੍ਰਾਪਤ ਹੋਈ ਅਤੇ ਮੈਂ ਕਾਗਜ਼ੀ ਕਾਰਵਾਈ ਪੂਰੀ ਕਰਨ ਉਪਰੰਤ ਆਪਣੇ ਘਰ ਚੱਲੀ ਗਈ। ਪਿੰਡ ਦੇ ਵਿਅਕਤੀਆਂ ਅਤੇ ਵਿਰੋਧੀ ਪਾਰਟੀ ਦੇ ਬੰਦਿਆਂ ਨੇ ਜਿੱਤ ਦੀ ਖ਼ੁਸ਼ੀ ਮਨਾਉਂਦੇ ਹੋਏ ਪੂਰੇ ਪਿੰਡ ’ਚ ਹੁੱਲੜਬਾਜੀ ਕੀਤੀ, ਵਿਰੋਧੀ ਧਿਰ ਦੇ ਉਮੀਦਵਾਰ ਦਾ ਘਰ ਮੇਰੇ ਘਰ ਦੇ ਨਾਲ ਦੀ ਗਲੀ ’ਚ ਹੀ ਹੈ ਜਦੋਂ ਉਹ ਸਾਡੇ ਘਰ ਦੇ ਅੱਗਿਓਂ ਨਿਕਲੇ ਤਾਂ ਮੈਨੂੰ ਨੀਵਾਂ ਵਿਖਾਉਣ ਲਈ ਇਨ੍ਹਾਂ ਨੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ।

ਇਹ ਵੀ ਪੜ੍ਹੋ- ਹੁਸ਼ਿਆਰਪੁਰ 'ਚ ਹੋਏ ਪਿਓ-ਪੁੱਤ ਦੇ ਦੋਹਰੇ ਕਤਲ ਮਾਮਲੇ 'ਚ ਪੁਲਸ ਦਾ ਵੱਡਾ ਖ਼ੁਲਾਸਾ

ਉਨ੍ਹਾਂ ਦੱਸਿਆ ਕਿ ਜਦੋਂ ਅਗਲੇ ਦਿਨ ਉਹ ਬਾਹਰ ਨਿਕਲੇ ਤਾਂ ਪੂਰੇ ਪਿੰਡ ਵਿਚ ਲੱਗੇ ਉਨ੍ਹਾਂ ਦੇ ਪੋਸਟਰਾਂ ’ਤੇ ਕਾਲਖ ਮਲੀ ਹੋਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਉਮੀਦਵਾਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਜਾਣਬੁੱਝ ਕੇ ਮੇਰੀ ਪਿੰਡ ਵਿਚ ਬੇਇੱਜ਼ਤੀ ਕੀਤੀ ਹੈ ਅਤੇ ਮੈਨੂੰ ਨੀਵਾਂ ਵਿਖਾਉਣ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ, ਜਿਸ ਦੀ ਲਿਖ਼ਤੀ ਸ਼ਿਕਾਇਤ ਜਲੰਧਰ ਦਿਹਾਤੀ ਦੇ ਐੱਸ. ਐੱਸ. ਪੀ. ਨੂੰ ਦਿੱਤੀ ਗਈ ਹੈ, ਜਿਸ ਵਿਚ ਮੈਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕਰ ਕੇ ਮੈਨੂੰ ਇਨਸਾਫ਼ ਦਿੱਤਾ ਜਾਵੇ।

ਇਹ ਵੀ ਪੜ੍ਹੋ- ਦੋਮੋਰੀਆ ਪੁਲ ਨੇੜੇ ਆਈਸ ਫੈਕਟਰੀ ’ਚੋਂ ਗੈਸ ਲੀਕ ਮਾਮਲੇ ’ਚ ਪੁਲਸ ਦੀ ਵੱਡੀ ਕਾਰਵਾਈ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News