ਬਲਾਕ ਭੋਗਪੁਰ ਦੇ ਸਰਪੰਚਾਂ ਨੇ ਮੀਟਿੰਗ ਕਰਕੇ ਸਰਕਾਰ ਅਤੇ ਅਫਸਰਾਂ ਦਾ ਕੀਤਾ ਧੰਨਵਾਦ

05/05/2020 4:26:13 PM

ਭੋਗਪੁਰ (ਰਾਜੇਸ਼ ਸੂਰੀ) - ਕੋਰੋਨਾ ਵਾਇਰਸ ਦੇ ਚਲਦਿਆਂ ਸਰਕਾਰ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਦਿੱਤੇ ਜਾ ਰਹੇ ਮੁਫਤ ਰਾਸ਼ਨ ਅਤੇ ਹੋਰ ਸਹੂਲਤਾਂ ਦਿੱਤੇ ਜਾਣ ਅਤੇ ਜ਼ਿਲ੍ਹਾ ਅਤੇ ਬਲਾਕ ਪ੍ਰਸਾਸ਼ਨ ਵੱਲੋਂ ਇਨ੍ਹਾਂ ਸਹੂਲਤਾਂ ਨੂੰ ਹਰ ਪਿੰਡ ਅਤੇ ਹਰ ਘਰ ਵਿਚ ਨਿਰਵਿਘਨ ਪੁਹੰਚਾਉਣ ਲਈ ਸਰਕਾਰ ਅਤੇ ਸਬੰਧਤ ਪ੍ਰਸਾਸ਼ਨਿਕ ਅਫਸਰਾਂ ਦਾ ਧੰਨਵਾਦ ਕਰਨ ਲਈ ਬਲਾਕ ਸੰਮਤੀ ਦਫਤਰ ਭੋਗਪੁਰ ਵਿਚ ਸੰਮਤੀ ਦੇ ਚੇਅਰਮੈਨ ਸਤਨਾਮ ਸਿੰਘ ਕੋਹਜ਼ਾ ਅਤੇ ਉਪ ਚੇਅਰਪ੍ਰਸਨ ਸਵਿਤਾ ਦੇਵੀ ਦੀ ਅਗਵਾਈ ਹੇਠ ਸੋਸ਼ਲ ਡਿਸਟੈਂਸ ਦੀ ਪਾਲਣਾ ਕਰਦਿਆਂ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਨੂੰ ਸੰਬੋਧਿਤ ਕਰਦਿਆਂ ਚੇਅਰਮੈਨ ਕੋਹਜ਼ਾ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਪੰਜਾਬ ਵਿਚ ਪਿਛਲੇ ਡੇੜ ਮਹੀਨੇ ਤੋਂ ਕਰਫਿਊ ਲਗਾ ਹੋਇਆ ਹੈ। ਕਰਫਿਊ ਦੌਰਾਨ ਪੰਜਾਬ ਸਰਕਾਰ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਮੁਫਤ ਰਾਸ਼ਨ ਦੇਣ, ਪੰਚਾਇਤਾਂ ਨੂੰ ਮਹਾਂਮਾਰੀ ਦੌਰਾਨ ਖਰਚ ਕਰਨ ਦੀ ਮੰਜ਼ੂਰੀ ਦੇਣ ਅਤੇ ਸਮਾਰਟ ਕਾਰਡ ਧਾਰਕਾਂ ਨੂੰ ਮੁਫਤ ਕਣਕ ਅਤੇ ਦਾਲ ਦਿੱਤੇ ਜਾਣ, ਲੋਕਾਂ ਨੂੰ ਮਹਾਂਮਾਰੀ ਤੋਂ ਬਚਾਉਣ ਲਈ ਕਈ ਅਹਿਮ ਕਦਮ ਚੁੱਕੇ ਹਨ। ਇਨ੍ਹਾਂ ਸਹੂਲਤਾਂ ਨੂੰ ਲੋਕਾਂ ਤੱਕ ਪੁਹੰਚਾਉਣ ਲਈ ਬਲਾਕ ਭੋਗਪੁਰ ਵਿਚ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਸ਼ਰਮਾਂ, ਬੀਡੀਪੀਓ ਰਾਮ ਲੁਭਾਇਆ, ਨਾਇਬ ਤਹਿਸੀਲਦਾਰ ਮਨਦੀਪ ਸਿੰਘ, ਖੁਰਾਕ ਸਪਲਾਈ ਨਰਿਖਕ ਰਜ਼ਨੀਸ਼ ਰਾਮਪਾਲ, ਐਸਐਚਓ ਜਰਨੈਲ ਸਿੰਘ ਵੱਲੋਂ ਦਿਨ ਰਾਤ ਅਪਣੀਆਂ ਵੱਡਮੁੱਲੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਜਿਨ੍ਹਾਂ ਲਈ ਬਲਾਕ ਸੰਮਤੀ ਅਤੇ ਬਲਾਕ ਦੇ ਸਮੂਹ ਸਰਪੰਚ ਉਪਰੋਤਕ ਅਫਸਰਾਂ ਦਾ ਧੰਨਵਾਦ ਕਰਦੇ ਹਨ। ਬੀਤੇ ਕੁਝ ਦਿਨਾਂ ਤੋਂ ਸਰਪੰਚ ਲੜੋਆ ਅਤੇ ਇਕ ਸੰਮਤੀ ਮੈਂਬਰ ਮਹਿਲਾ ਵੱਲੋਂ ਬੀ.ਡੀ.ਪੀ.ਓ. ਨੂੰ ਬਦਨਾਮ ਕਰਨ ਲਈ ਉਨ੍ਹਾਂ ਉੱਤੇ ਝੂਠੇ ਦੋਸ਼ ਲਗਾਏ ਜਾ ਰਹੇ ਹਨ ਅਤੇ ਬੀ.ਡੀ.ਪੀ.ਓ. ਨਾਲ ਗਲਤ ਤਰੀਕੇ ਨਾਲ ਗਲਬਾਤ ਕਰਦਿਆਂ ਇਕ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ। ਬੀ.ਡੀ.ਪੀ.ਓ. ਤੇ ਗਰਾਂਟਾਂ ਨਾ ਦੇਣ, ਰਾਸ਼ਨ ਦੇਣ ਵਿਚ ਪੱਖਪਾਤ ਦੇ ਝੂਠੇ ਦੋਸ਼ ਲਗਾਏ ਗਏ ਸਨ। ਜਦਕਿ ਗਰਾਂਟਾਂ ਜਾਰੀ ਕਰਨ ਦਾ ਕੰਮ ਹਲਕਾ ਇੰਚਾਰਜ ਦਾ ਹੈ ਅਤੇ ਰਾਸ਼ਨ ਵੀ ਉਨ੍ਹਾਂ ਵੱਲੋਂ ਹੀ ਜਾਰੀ ਕੀਤਾ ਗਿਆ ਹੈ। ਪਿੰਡ ਲੜੋਆ ਵਿਚ ਰਾਸ਼ਨ ਵੀ ਵੰਡਿਆ ਜਾ ਚੁੱਕਾ ਹੈ ਅਤੇ ਪੰਚਾਇਤ ਨੂੰ ਸਾਢੇ ਪੰਜ ਲੱਖ ਦੇ ਕਰੀਬ ਗਰਾਂਟਾਂ ਵੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਬੀ.ਡੀ.ਪੀ.ਓ. ਖਿਲਾਫ ਬਿਆਨਬਾਜ਼ੀ ਕਰਨ ਵਾਲੇ ਲੋਕ ਸਸਤੀ ਪ੍ਰਸਿੱਧੀ ਲਈ ਅਜਿਹੇ ਬਿਆਨ ਕਰ ਰਹੇ ਹਨ ਅਤੇ ਬਿਆਨਬਾਜ਼ੀ ਵਿਚ ਪਿੰਡ ਢੱਡੇ ਦੀ ਪੰਚਾਇਤ ਨਾਲ ਬੀ.ਡੀ.ਪੀ.ਓ ਵੱਲੋਂ ਪੱਖਪਾਤ ਕੀਤੇ ਜਾਣ ਦੀ ਗੱਲ ਕਹੀ ਗਈ ਹੈ ਜਦਕਿ ਇਸ ਮੀਟਿੰਗ ਵਿਚ ਹਾਜ਼ਰ ਸਰਪੰਚ ਢੱਡੇ ਨੇ ਇਨ੍ਹਾਂ ਖਬਰਾਂ ਨੂੰ ਝੂਠ ਦਾ ਪੁਲੰਦਾ ਦੱਸਿਆ ਹੈ। ਬੀ.ਡੀ.ਪੀ.ਓ ਵੱਲੋਂ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕੀਤਾ ਜਾ ਰਿਹਾ ਹੈ। ਇਕ ਪੰਚਾਇਤ ਨੂੰ ਛੱਡ ਕੇ ਸਮੂਹ ਪੰਚਾਇਤਾਂ ਅਤੇ ਪੰਚਾਇਤ ਸੰਮਤੀ ਦੇ ਚੇਅਰਮੈਨ, ਉਪ ਚੇਅਰਪ੍ਰਸਨ ਅਤੇ ਸੰਮਤੀ ਮੈਂਬਰਾਂ ਨੂੰ ਕੋਈ ਇਤਰਾਜ ਨਹੀਂ ਹੈ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬੀ.ਡੀ.ਪੀ.ਓ. ਵੱਲੋਂ ਕੀਤੇ ਜਾ ਰਹੇ ਕੰਮ ਸ਼ਲਾਘਾ ਯੋਗ ਹਨ। ਇਸ ਮੌਕੇ ਚੇਅਰਮੈਨ ਸਤਨਾਮ ਸਿੰਘ, ਉਪ ਚੇਅਰਮਪ੍ਰਸਨ ਸਵਿਤਾ ਦੇਵੀ, ਸਰਬਜੀਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ, ਗੁਰਪ੍ਰੀਤ ਸਿੰਘ, ਸ਼ਿਵ ਕੁਮਾਰ ਸੰਮਤੀ ਮੈਂਬਰ, ਮੁਕੇਸ਼ ਚੰਦਰ ਸ਼ਰਮਾਂ, ਜਗਤਾਰ ਸਿੰਘ, ਨਰਿੰਦਰਜੀਤ ਕੌਰ, ਤਜਿੰਦਰ ਕੌਰ, ਗਿਆਨਸਿੰਘ, ਜਸਵਿੰਦਰ ਸਿੰਘ, ਜਤਿੰਦਰ ਸਿੰਘ, ਇੰਦਰਜੀਤ ਸਿੰਘ, ਗੁਰਮੀਤ ਕੌਰ, ਕੁਲਦੀਪ ਕੌਰ, ਸੁਖਵਿੰਦਰ ਕੌਰ, ਜਸਵਿੰਦਰ ਕੌਰ, ਜੋਗਿੰਦਰ ਪਾਲ, ਗੁਰਪ੍ਰੀਤ ਕੌਰ, ਰੀਨਾ ਰਾਣੀ, ਅਵਤਾਰ ਸਿੰਘ, ਬੂਟਾ ਰਾਮ (ਸਾਰੇ ਸਰਪੰਚ) ਆਦਿ ਹਾਜ਼ਰ ਸਨ।


Harinder Kaur

Content Editor

Related News