ਛੱਪੜਾਂ ਦਾ ਪਾਣੀ ਵੀ ਵਰਦਾਨ ਸਿੱਧ ਹੋ ਸਕਦੈ : ਬਲਬੀਰ ਸਿੰਘ ਸੀਚੇਵਾਲ

9/24/2020 12:28:44 PM

ਔੜ (ਛਿੰਜੀ ਲੜੋਆ)— ਪਿੰਡ ਮੀਰਪੁਰ ਲੱਖਾ ਵਿਖੇ ਗ੍ਰਾਮ ਪੰਚਾਇਤ ਵੱਲੋਂ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਛੱਪੜ ਦਾ ਪਾਣੀ ਖੇਤੀ ਬਾੜੀ ਦੇ ਯੋਗ ਬਣਾਉਣ ਲਈ ਬਣਾਏ ਗਏ ਸੀਚੇਵਾਲ ਮਾਡਲ ਦਾ ਉਦਘਾਟਨ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਨੇ ਸਾਂਝੇ ਤੌਰ 'ਤੇ ਕੀਤਾ।

ਇਹ ਵੀ ਪੜ੍ਹੋ: ਪੰਜਾਬ 'ਚ 'ਕੋਰੋਨਾ' ਕੇਸ ਇਕ ਲੱਖ ਤੋਂ ਪਾਰ, ਡਰਾਉਣੇ ਅੰਕੜਿਆਂ ਨੇ ਸਰਕਾਰ ਦੀ ਉਡਾਈ ਨੀਂਦ

ਜਿਸ ਉਪਰੰਤ ਗੱਲਬਾਤ ਕਰਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਖਿਆ ਕਿ ਇਸ ਮਾਡਲ ਦੇ ਨਾਲ ਛੱਪੜਾਂ ਦਾ ਗੰਦਾ ਪਾਣੀ ਵੀ ਵਰਦਾਨ ਸਿੱਧ ਹੋ ਸਕਦਾ ਹੈ ਕਿਉਂਕਿ ਜੇ ਛੱਪੜਾਂ ਦਾ ਪਾਣੀ ਖੇਤੀ ਲਈ ਵਰਤਿਆ ਜਾਵੇ ਤਾਂ ਧਰਤੀ ਹੇਠਲਾ ਪਾਣੀ ਵੀ ਵਰਤੋਂ 'ਚ ਘੱਟ ਆਵੇਗਾ ਜੋ ਪੀਣ ਲਈ ਵਰਤਿਆ ਜਾ ਸਕਦਾ ਹੈ ਅਤੇ ਖੇਤੀਬਾੜੀ ਲਈ ਛੱਪੜਾਂ ਦਾ ਪਾਣੀ ਵਰਤੋਂ 'ਚ ਲਿਆਂਦਾ ਜਾਵੇ। ਜਿਸ ਨਾਲ ਇਕ ਤਾਂ ਪਿੰਡਾਂ ਵਿਚ ਸਾਫ-ਸਫਾਈ ਦਾ ਮਾਹੌਲ ਬਣਦਾ ਹੈ ਦੂਜਾ ਪਾਣੀ ਖੇਤੀਬਾੜੀ ਲਈ ਵਰਤਿਆ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਕਿਸਾਨ ਆਪਣੇ ਖੇਤਾਂ ਦੀ ਰਹਿੰਦ-ਖੂੰਦ ਨੂੰ ਅੱਗ ਲਗਾਏ ਬਿਨਾਂ ਹੀ ਫਸਲਾਂ ਬੀਜਣ ਜਿਸ ਨਾਲ ਵਾਤਾਵਰਣ ਦੀ ਸ਼ੁੱਧਤਾ ਤਾਂ ਬਣਦੀ ਹੈ ਪਰ ਜੇ ਨਾੜ ਨੂੰ ਖੇਤਾਂ 'ਚ ਹੀ ਗਾਲਿਆ ਜਾਵੇ ਤਾਂ 70 ਫ਼ੀਸਦੀ ਖਾਦ ਜਾਂ ਰੋੜੀ ਪਾਉਣ ਦੀ ਜ਼ਰੂਰਤ ਨਹੀਂ ਰਹਿੰਦੀ।

ਇਹ ਵੀ ਪੜ੍ਹੋ: ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਰੋਲੀ ਕੁੜੀ ਦੀ ਪੱਤ, ਜਦ ਹੋਇਆ ਖੁਲਾਸਾ ਤਾਂ ਉੱਡੇ ਮਾਂ ਦੇ ਹੋਸ਼

ਇਸ ਮੌਕੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਸਤਵੀਰ ਸਿੰਘ ਪੱਲੀਝਿਕੀ ਨੇ ਮਹਾਪੁਰਸ਼ਾਂ ਦੀ ਸ਼ਲਾਘਾ ਕਰਦੇ ਕਿਹਾ ਕਿ ਸੰਤ ਸੀਚੇਵਾਲ ਜੀ ਦੀ ਬਦੌਲਤ ਸੈਂਕੜੇ ਪਿੰਡਾਂ 'ਚ ਅਜਿਹੇ ਪਲਾਂਟ ਲਗਾਏ ਗਏ ਹਨ। ਅੰਤ 'ਚ ਸਰਪੰਚ ਹਰਪ੍ਰੀਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਸਮੇਂ ਨੰਬਰਦਾਰ ਨਛੱਤਰ ਸਿੰਘ, ਸੁਖਵਿੰਦਰ ਸਿੰਘ, ਤਰਸੇਮ ਸਿੰਘ, ਹਰਬੰਸ ਲਾਲ, ਗੁਰਮੁੱਖ ਸਿੰਘ, ਸੁਖਵਿੰਦਰ ਕੌਰ, ਬਨੀਤਾ ਅਤੇ ਰੀਨਾ ਪੰਚਾਂ ਤੋਂ ਇਲਾਵਾ ਸੰਤੋਖ ਸਿੰਘ,ਹਰਭਜਨ ਸਿੰਘ, ਪ੍ਰਧਾਨ ਹਰਪਾਲ ਸਿੰਘ, ਸਰਬਜੀਤ ਸਿੰਘ, ਗੁਰਮੁੱਖ ਸਿੰਘ ਟਾਜਨ, ਦਰਵਜੀਤ ਸਿੰਘ ਪੂਨੀਆ ਚੇਅਰਮੈਨ, ਵਿਸ਼ਾਲ ਅਨੰਦ ਔੜ,ਬਾਬਾ ਗੁਲਜ਼ਾਰ ਦਾਸ, ਸ਼ਾਦੀ ਲਾਲ, ਮਨਪ੍ਰੀਤ ਸਿੰਘ ਸੋਢੀਆਂ, ਆਦਿ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: ਪੁੱਤ ਬਣਿਆ ਕਪੁੱਤ, ਪੈਸਿਆਂ ਖਾਤਿਰ ਬਜ਼ੁਰਗ ਪਿਓ ਨੂੰ ਦਿੱਤੀ ਬੇਰਹਿਮ ਮੌਤ


shivani attri

Content Editor shivani attri